ਖਰੜ ਫਲਾਈਓਵਰ ਕੌਮੀ ਮਾਰਗ-21, 15 ਅਕਤੂਬਰ ਤੋਂ ਅਗਲੇ ਹੁਕਮਾਂ ਤੱਕ ਬੰਦ

ਖਰੜ ਫਲਾਈਓਵਰ ਕੌਮੀ ਮਾਰਗ-21, 15 ਅਕਤੂਬਰ ਤੋਂ ਅਗਲੇ ਹੁਕਮਾਂ ਤੱਕ ਬੰਦ

ਐਸ.ਏ.ਐਸ.ਨਗਰ 12 ਅਕਤੂਬਰ:

ਕੌਮੀ ਮਾਰਗ-21 ਸਥਿਤ ਗੋਪਾਲ ਸਵੀਟਸ ਚੌਕ ਤੋਂ ਖਾਨਪੁਰ ਚੌਕ ਤੱਕ ਅਤੇ ਲਾਂਡਰਾਂ ਖਰੜ ਰੋਡ ਸਥਿਤ ਸਵਰਾਜ ਫੈਕਟਰੀ ਤੋਂ ਖਾਨਪੁਰ ਚੌਕ ਤੱਕ ਭਾਰੀ ਵਾਹਨਾਂ ਜਿਵੇਂ ਕਿ ਕੈਂਟਰ, ਟਰੱਕ, ਟਰਾਲੇ ਅਤੇ ਟਰੈਕਟਰ-ਟਰਾਲੀ ਆਦਿ (ਸਿਵਾਏ ਸਕੂਲ, ਕਾਲਜ, ਸਵਾਰੀ ਬੱਸਾਂ ਅਤੇ ਐਂਬੂਲੈਂਸ) ਦਾ ਦਾਖਲਾ ਪੂਰਨ ਤੌਰ ਉਤੇ ਬੰਦ ਕੀਤਾ ਗਿਆ ਹੈ। ਇਸ ਸੜਕ ਉਤੇ ਛੋਟੇ ਤੇ ਹਲਕੇ ਵਾਹਨਾਂ ਦੀ ਆਮਦ ਜਾਰੀ ਰਹੇਗੀ। ਝੋਨਾ ਤੇ ਹੋਰ ਫਸਲਾਂ ਨਾਲ ਭਰੀਆਂ ਟਰਾਲੀਆਂ ਦਾਣਾ ਮੰਡੀ ਖਰੜ ਵਿਖੇ ਆਉਣ-ਜਾਣ ਉਤੇ ਕੋਈ ਪਾਬੰਦੀ ਨਹੀਂ ਹੋਵੇਗੀ।

ਇਹ ਹੁਕਮ ਜਾਰੀ ਕਰਦਿਆ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਖਰੜ ਸ਼ਹਿਰ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਐਲੀਵੇਟਿਡ ਰੋਡ-ਫਲਾਈਓਵਰ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਵਿੱਚ ਟਰੈਫਿਕ ਜਾਮ ਦੀ ਕਾਫੀ ਵੱਡੀ ਸਮੱਸਿਆ ਬਣੀ ਹੋਈ ਹੈ। ਸਾਉਣੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਕਿਸਾਨਾਂ ਵਲੋਂ ਦਾਣਾ ਮੰਡੀ, ਖਰੜ ਵਿਖੇ ਜਦੋਂ ਆਪਣੀ ਫਸਲ ਲਿਆਉਣ ਦਾ ਕੰਮ ਪੂਰਾ ਜ਼ੋਰਾਂ ਉਤੇ ਸ਼ੁਰੂ ਹੋਵੇਗਾ ਤਾਂ ਇਹ ਟਰੈਫਿਕ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੇਗੀ। ਦਸਹਿਰਾ ਅਤੇ ਦਿਵਾਲੀ ਦੇ ਤਿਉਹਾਰ ਨੇੜੇ ਆ ਰਹੇ ਹਨ। ਇਸ ਨਾਲ ਟਰੈਫਿਕ ਦੀ ਸਮੱਸਿਆ ਹੋਰ ਵਧੇਗੀ। ਇਸ ਲਈ ਆਮ ਜਨਤਾ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਇਹ ਹੁਕਮ ਜਾਰੀ ਕੀਤੇ ਜਾਣੇ ਜ਼ਰੂਰੀ ਹੈ।