ਅਮਰੀਕਾ ਦੀ ਇੱਕ ਨਕਲੀ ਯੂਨੀਵਰਸਿਟੀ 'ਚੋਂ ਗ੍ਰਿਫ਼ਤਾਰ ਕੀਤੇ ਗਏ 90 ਵਿਦਿਆਰਥੀਆਂ ਚੋਂ ਜ਼ਿਆਦਾਤਰ ਭਾਰਤੀ
Thu 28 Nov, 2019 0ਅਮਰੀਕਾ ਦੀ ਦੀ ਇੱਕ ਨਕਲੀ ਯੂਨੀਵਰਸਿਟੀ ਵਿਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਵਿਦਿਆਰਥੀਆਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਹੁਣ ਤੱਕ 250 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਨੂੰ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਡੀਟਰੋਇਟ ਮੈਟਰੋਪੋਲੀਟਨ ਖੇਤਰ ਵਿਚ ਸਥਿਤ ਯੂਨੀਵਰਸਿਟੀ ਆਫ ਫਾਰਮਿੰਗਟਨ ਵਿਚ ਦਾਖਲਾ ਦੇਣ ਦਾ ਲਾਲਚ ਦਿੱਤਾ ਸੀ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲ ਦੇ ਮਹੀਨਿਆਂ ਵਿਚ 251 ਵਿਦਿਆਰਥੀਆਂ ਨੂੰ ਫੇਕ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਵਿਭਾਗ ਨੇ ਮਾਰਚ ਵਿਚ 161 ਵਿਦਿਆਰਥੀਆਂ ਨੂੰ ਮਾਰਚ ਮਹੀਨੇ ਇਸ ਨਕਲੀ ਯੂਨੀਵਰਸਿਟੀ ਤੋਂ ਗ੍ਰਿਫਤਾਰ ਕੀਤਾ ਸੀ। ਜਦੋਂ ਇਸ ਨੂੰ ਬੰਦ ਕੀਤਾ ਗਿਆ ਤਾਂ ਇਸ ਵਿਚ 600 ਵਿਦਿਆਰਥੀ ਪੜਦੇ ਸਨ, ਜਿਹਨਾਂ ਵਿਚ ਜ਼ਿਆਦਾਤਰ ਭਾਰਤੀ ਸਨ। ਸੰਘੀ ਵਕੀਲਾਂ ਨੇ ਦਾਅਵਾ ਕੀਤਾ ਕਿ ਵਿਦਿਆਰਥੀਆਂ ਨੂੰ ਇਹ ਪਤਾ ਸੀ ਕਿ ਇਹ ਯੂਨੀਵਰਸਿਟੀ ਫਰਜ਼ੀ ਹੈ ਕਿਉਂਕਿ ਇੱਥੇ ਕੋਈ ਕਲਾਸ ਨਹੀਂ ਹੁੰਦੀ ਸੀ।ਡੈਮੋਕ੍ਰੇਟਿਕ ਪਾਰਟੀ ਦੀ ਸੀਨੇਟਰ ਐਲੀਜ਼ਾਬੇਥ ਨੇ ਇਸ ਨੂੰ ਬੇਰਹਿਮੀ ਵਾਲਾ ਕਦਮ ਦੱਸਿਆ ਹੈ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਇਹ ਬਹੁਤ ਹੀ ਬੇਰਹਿਮ ਫੈਸਲਾ ਹੈ। ਇਹਨਾਂ ਵਿਦਿਆਰਥੀਆਂ ਨੇ ਅਮਰੀਕਾ ਵਿਚ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖਿਆ ਸੀ। ਆਈਸੀਈ ਨੇ ਉਹਨਾਂ ਨੂੰ ਝਾਂਸਾ ਦਿੱਤਾ ਅਤੇ ਜਾਲ ਵਿਚ ਫਸਾਇਆ, ਸਿਰਫ ਇਸ ਲਈ ਕਿ ਉਹਨਾਂ ਨੂੰ ਵਾਪਸ ਭੇਜਿਆ ਜਾ ਸਕੇ'।ਆਈਸੀਈ ਨੇ ਭਰਤੀ ਕਰਵਾਉਣ ਵਾਲੇ ਅੱਠ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਹਨਾਂ ਵਿਚੋਂ 7 ਨੇ ਇਲਜ਼ਾਮ ਸਵਿਕਾਰ ਕਰ ਲਿਆ ਹੈ। ਫਰਜ਼ੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਤੋਂ ਗ੍ਰੈਜੂਏਟ ਪ੍ਰੋਗਰਾਮ ਲਈ ਪ੍ਰਤੀ ਤਿਮਾਹੀ 2500 ਡਾਲਰ ਦੀ ਫੀਸ ਲਈ ਸੀ।
Comments (0)
Facebook Comments (0)