ਸਰਕਾਰੀ ਮਿਡਲ ਸਕੂਲ ਮੋਹਨਪੁਰ ਵਿਖੇ ਸੈਕਟਰੀ ਐਜੂਕੇਸ਼ਨ ਨੇ ਕੀਤੀ ਅਚਾਨਕ ਚੈਕਿੰਗ।
Mon 26 Apr, 2021 0ਚੋਹਲਾ ਸਾਹਿਬ 26 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕੀ ਪਿੰਡ ਮੋਹਨਪੁਰ ਦੇ ਸਰਕਾਰੀ ਮਿਡਲ ਸਕੂਲ ਵਿੱਚ ਸੈਕਟਰੀ ਐਜੂਕੇਸ਼ਨ ਵਿਭਾਗ ਪੰਜਾਬ ਵੱਲੋਂ ਅਚਨਚੇਤ ਚੈਕਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨ ਕੁਮਾਰ ਸੈਕਟਰੀ ਐਜੂਕੇਸ਼ਨ ਵਿਭਾਗ ਪੰਜਾਬ ਨੇ ਜਾਣਕਾਰੀ ਦਿੱਤੀ ਕਿ ਅੱਜ ਉਹਨਾਂ ਵੱਲੋਂ ਸਰਕਾਰੀ ਮਿਡਲ ਸਕੂਲ ਮੋਹਨਪੁਰ ਵਿੱਚ ਅਚਨਚੇਤ ਚੈਕਿੰਗ ਕੀਤੀ ਜਿੱਥੇ ਸਾਰਾ ਸਕੂਲ ਦਾ ਸਟਾਂਫ ਹਾਜ਼ਰ ਪਾਇਆ ਗਿਆ।ਇਸ ਸਮੇਂ ਪਿੰਡ ਮੋਹਨਪੁਰ ਦੀ ਸਮੂਹ ਪੰਚਾਇਤ ਅਤੇ ਐਜੂਕੇਸ਼ਨ ਵਿਭਾਗ ਦੇ ਸੈਕਟਰੀ ਨੂੰ ਸਕੂਲ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਖਾਸ ਕਰਕੇ ਸਕੂਲ ਵਿੱਚ ਟੀਚਰਾਂ ਦੀ ਗਿਣਤੀ ਨੂੰ ਪੂਰਾ ਕਰਨ ਸਬੰਧੀ ਵੀ ਦੱਸਿਆ ਗਿਆ।ਇਸ ਸਮੇਂ ਪਿੰਡ ਦੇ ਸਰਪੰਚ ਤੇਜਿੰਦਰ ਸਿਘ ਮੋਹਨਪਰ,ਗੁਰਬਖਸ਼ ਸਿੰਘ ਸ਼ਾਹ ਕੈਨੇਡਾ ਵਾਲੇ,ਕੁਲਦੀਪ ਸਿੰਘ ਮੋਹਨਪੁਰ ਪ੍ਰਧਾਨ,ਗੋਪੀ ਸ਼ਾਹ ਰਾਜਵਿੰਦਰ ਸਿੰਘ ਸ਼ਾਹ,ਕੁਲਦੀਪ ਸਿੰਘ ਪ੍ਰਧਾਨ,ਮਾਸਟਰ ਭੁਪਿੰਦਰ ਸਿੰਘ ਨੇ ਕ੍ਰਿਸ਼ਨ ਕੁਮਾਰ ਸੈਕਟਰੀ ਐਜੂਕੇਸ਼ਨ ਵਿਭਾਗ ਪੰਜਾਬ ਦਾ ਆਪਣੇ ਪਿੰਡ ਆਉਣ ਤੇ ਵਿਸ਼ੇਸ਼ ਧੰਨਵਾਦ ਕੀਤਾ।
Comments (0)
Facebook Comments (0)