
ਅਨਾਜ ਦੀ ਵਧਦੀ ਪੈਦਾਵਾਰ ਭੁੱਖਮਰੀ ਦੂਰ ਕਰਨ ਲਈ ਕੰਮ ਆਉਂਦੀ ਕਿਉਂ ਨਹੀਂ ? ਡਾ: ਅਜੀਤਪਾਲ ਸਿੰਘ ਅੈਮ ਡੀ
Mon 18 Feb, 2019 0
ਅਨਾਜ ਦੀ ਵਧਦੀ ਪੈਦਾਵਾਰ ਭੁੱਖਮਰੀ ਦੂਰ ਕਰਨ ਲਈ ਕੰਮ ਆਉਂਦੀ ਕਿਉਂ ਨਹੀਂ ? ਡਾ: ਅਜੀਤਪਾਲ ਸਿੰਘ ਅੈਮ ਡੀ
ਮਾਰਚ 2018 ਵਿੱਚ ਭੁੱਖਮਰੀ ਬਾਰੇ ਸੰਯੁਕਤ ਰਾਸ਼ਟਰ ਸੰਘ ਨੇ ਇੱਕ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਦੁਨੀਆਂ ਵਿੱਚ ਬਾਰਾਂ ਕਰੋੜ ਲੋਕ ਭੁੱਖ ਨਾਲ ਮਰਨ ਕੰਢੇ ਹਨ,ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਲੋਕ ਭਾਰਤ ਦੇ ਹਨ।ਇਸ ਤੋਂ ਪਿੱਛੋਂ ਪਿੱਛੇ ਜਿਹੇ ਜਾਰੀ ਵਿਸ਼ਵ ਭੁੱਖ ਸੂਚਕ ਅੰਕ-2018 ਵਿੱਚ 119 ਦੇਸ਼ਾਂ ਦੇ ਵਿੱਚੋਂ ਭਾਰਤ 103ਵੇੰ ਸਥਾਨ ਤੇ ਹੈ। ਭੁੱਖਮਰੀ ਦੇ ਮਾਮਲੇ ਵਿੱਚ ਭਾਰਤ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਬਦਤਰ ਹੁੰਦੀ ਜਾ ਰਹੀ ਹੈ। ਗੁਅਾਢੀ ਦੇਸ਼ ਨੇਪਾਲ,ਸ੍ਰੀਲੰਕਾ,ਬੰਗਲਾ ਦੇਸ਼ ਵੀ ਇਸ ਲਿਹਾਜ ਨਾਲ ਸਾਡੇ ਤੋਂ ਬਿਹਤਰ ਹਾਲਤ ਵਿੱਚ ਹਨ।ਸੰਯੁਕਤ ਰਾਸ਼ਟਰ ਦੀ 2018 ਦੀ ਇਸ ਰਿਪੋਰਟ ਨੂੰ ਸੱਚ ਸਾਬਤ ਕਰਨ ਵਾਲੀਆਂ ਘਟਨਾਵਾਂ ਅਤੇ ਰਿਪੋਰਟਾਂ ਵੀ ਰੋਜ਼ ਹੀ ਸਾਹਮਣੇ ਆ ਰਹੀਆਂ ਹਨ।ਪਿਛਲੇ ਅੱਠ ਮਹੀਨੇ ਵਿੱਚ ਹੀ ਦਿੱਲੀ,ਮੱਧ ਪ੍ਰਦੇਸ਼, ਝਾਰਖੰਡ,ਮਹਾਰਾਸ਼ਟਰ ਵਰਗੇ ਸੂਬਿਆਂ ਵਿੱਚ ਕਈ ਲੋਕਾਂ ਦੀਆਂ ਭੁੱਖ ਨਾਲ ਮੌਤਾ ਦੀਅਾ ਖਬਰਾਂ ਸੁਣੀਅਾ ਹਨ।ਪਿਛਲੇ ਸਾਲ ਜੁਲਾਈ ਵਿੱਚ ਰਾਜਧਾਨੀ ਦਿੱਲੀ ਵਿੱਚ ਦਸ ਸਾਲ ਤੋਂ ਘੱਟੋ ਉਮਰ ਦੀਆਂ ਤਿੰਨ ਬੱਚੀਆਂ ਦੀ ਭੁੱਖ ਨਾਲ ਮੌਤ ਹੋ ਗਈ ਸੀ।ਉਸ ਤੋਂ ਪਹਿਲਾਂ ਝਾਰਖੰਡ ਵਿੱਚ ਕਈ ਬੱਚੇ ਭੁੱਖ ਨਾਲ ਮਰ ਗਏ ਸਨ।ਹਾਲ ਹੀ ਵਿੱਚ 30 ਸਤੰਬਰ ਨੂੰ ਮਹਾਰਾਸ਼ਟਰ ਦੇ ਬੁਲੜਾਣਾ ਜ਼ਿਲ੍ਹੇ ਵਿੱਚ 65 ਸਾਲ ਦੇ ਬਜ਼ੁਰਗ ਦੀ ਭੁੱਖ ਨਾਲ ਮੌਤ ਹੋ ਗਈ। ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਘਰ ਵਿੱਚ ਦੋ ਦਿਨ ਤੋਂ ਅੰਨ ਦਾ ਇੱਕ ਦਾਣਾ ਵੀ ਨਹੀਂ ਸੀ ਅਤੇ ਅਾਧਾਰ ਕਾਰਡ ਦੇ ਰਾਸ਼ਨ ਕਾਰਡ ਨਾਲ ਲਿੰਕ ਨਾ ਹੋਣ ਕਰਕੇ ਰਾਸ਼ਣ ਵੀ ਨਹੀਂ ਸੀ ਮਿਲਿਆ ਸੀ। ਅੰਕੜੇ ਦੱਸਦੇ ਹਨ ਕਿ ਭਾਰਤ ਵਿੱਚ ਕਰੀਬ ਵੀਹ ਕਰੋੜ ਲੋਕ ਭੁੱਖੇ ਪੇਟ ਸੌਂ ਜਾਂਦੇ ਹਨ। ਸੰਯੁਕਤ ਰਾਸ਼ਟਰ ਦੀ ਦੂਜੀ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਹਰ ਸਾਲ ਦਸ ਲੱਖ ਬੱਚੇ ਕੁਪੋਸ਼ਣ ਦੇ ਕਾਰਨ ਮੌਤ ਦੇ ਮੂੰਹ ਜਾ ਪੈਂਦੇ ਹਨ। ਮੱਧ ਪ੍ਰਦੇਸ਼ ਦੇ ਹਰ ਦਿਨ 92 ਬੱਚਿਆਂ ਦੀ ਮੌਤ ਕੁਪੋਸ਼ਨਣ ਨਾਲ ਹੁੰਦੀ ਹੈ। ਸਾਡੇ ਦੇਸ਼ ਦੀਆਂ 15 ਤੋਂ 49 ਸਾਲ ਉਮਰ ਦੀਆਂ 41 ਫੀਸਦੀ ਅੌਰਤਾ ਖੂਨ ਦੀ ਘਾਟ ਤੋਂ ਪੀੜਤ ਹਨ,ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚਾ ਪੈਦਾ ਕਰਦੇ ਸਮੇਂ ਹੀ ਮਰ ਜਾਂਦੀਆਂ ਹਨ। ਹਾਲਾਂ ਕਿ ਭਾਰਤ ਦੇ ਸੰਵਿਧਾਨ ਦਾ ਅਣੁਛੇਦ-47 ਕਹਿੰਦਾ ਹੈ ਕਿ " ਰਾਜ ਜਨਤਾ ਦੇ ਪੋਸ਼ਣ ਤੇ ਰਹਿਣ-ਸਹਿਣ ਦਾ ਪੱਧਰ ਉੱਨਤ ਕਰਨ ਅਤੇ ਜਨਤਕ ਸਿਹਤ ਵਿੱਚ ਵਾਧੇ ਨੂੰ ਆਪਣਾ ਮੁੱਖ ਫ਼ਰਜ਼ ਮੰਨੇਗਾ।" ਪਰ ਅਾਜ਼ਾਦੀ ਦੇ ਸੱਤ ਦਹਾਕਿਆਂ ਤੋਂ ਵੱਧ ਬੀਤ ਜਾਣ ਪਿਛੋਂ ਵੀ ਭਾਰਤ ਭੁੱਖੇ ਲੋਕਾਂ ਦਾ ਦੇਸ਼ ਹੈ।ਇੱਕ ਪਾਸੇ ਭੁੱਖਮਰੀ ਨਾਲ ਜਨਤਾ ਬੇਹਾਲ ਹੈ ਤੇ ਦੂਜੇ ਪਾਸੇ ਦੇਸ਼ ਦੇ ਕਿਸਾਨ ਹਰ ਸਾਲ ਰਿਕਾਰਡ ਤੋੜ ਪੈਦਾਵਾਰ ਕਰ ਰਹੇ ਹਨ। 'ਖੇਤੀ ਸਹਿਕਾਰਤਾ ਅਤੇ ਕਿਸਾਨ ਕਲਿਆਣ ਵਿਭਾਗ' ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇਸ਼ ਵਿੱਚ ਅਨਾਜ ਦੀ ਕੁਲ ਪੈਦਾਵਾਰ ਢਾਈ ਕਰੋੜ ਟਨ ਤੋਂ ਜ਼ਿਆਦਾ ਹੋਈ ਜੋ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਤਿੰਨ ਕਰੋੜ ਟਨ ਜ਼ਿਆਦਾ ਹੈ। ਇਹ ਵਾਧਾ ਵੀ ਇੱਕ ਰਿਕਾਰਡ ਹੈ। ਇਨ੍ਹਾਂ ਅੰਕੜਿਆਂ ਦਾ ਹਵਾਲਾ ਦੇ ਕੇ ਸਰਕਾਰ ਨੇ ਆਪਣੇ ਅਾਪ ਨੂੰ ਖੂਬ ਸਾਬਾਸ਼ ਦਿੱਤੀ ਸੀ।ਇਹ ਕਿਹੋ ਜਿਹੀ ਵਿਡੰਬਨਾ ਹੈ ਕਿ ਦੇਸ਼ ਵਿੱਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਤੈਦਾਦ ਉਨ੍ਹਾਂ ਕਿਸਾਨਾਂ ਦੀ ਹੈ ਜੋ ਇੰਨੀ ਜ਼ਬਰਦਸਤ ਪੈਦਾਵਾਰ ਕਰ ਰਹੇ ਹਨ।ਇਹ ਕਿਹੋ ਜਿਹੀ ਹਨੇਰਗਰਦੀ ਹੈ ਕਿ ਜਿਸ ਚ ਜ਼ਿਆਦਾ ਪੈਦਾਵਾਰ ਕਰਨ ਨਾਲ ਕਿਸਾਨ ਖੁਸ਼ਹਾਲ ਹੋਣ ਦੀ ਬਜਾਏ ਕੰਗਾਲ ਹੁੰਦਾ ਜਾ ਰਿਹਾ ਹੈ। ਅੱਜ ਜ਼ਿਆਦਾ ਪੈਦਾਵਾਰ ਨਾਲ ਉਨ੍ਹਾਂ ਦੀ ਮਾਲੀ ਹਾਲਤ ਬੇਹਤਰ ਨਹੀਂ ਹੁੰਦੀ ਬਲਕਿ ਭਾਅ ਘਟਣ ਕਰਕੇ ਫਸਲ ਦੀ ਲਾਗਤ ਕੱਢਣੀ ਵੀ ਮੁਸ਼ਕਲ ਹੋ ਰਹੀ ਹੈ। ਸਾਲ ਦਰ ਸਾਲ ਘਾਟਾ ਹੋਣ ਕਰਕੇ ਇੱਕ ਪਾਸੇ ਕਿਸਾਨ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ ਤੇ ਦੂਜੇ ਪਾਸੇ ਲੱਖਾਂ ਜ਼ਰੂਰਤਮੰਦ ਲੋਕ ਇਸ ਲਈ ਭੁੱਖੇ ਮਰਦੇ ਹਨ ਕਿਉਂਕਿ ਅਨਾਜ ਖਰੀਦ ਨਹੀਂ ਸਕਦੇ। ਅਨਾਜ ਜਮ੍ਹਾਂਖੋਰਾਂ ਵੱਲੋਂ ਭਾਅ ਡੇਗ ਦਿੱਤੇ ਜਾਣ ਕਰਕੇ ਜਿਸ ਸਮੇਂ ਕਿਸਾਨ ਆਪਣੀ ਉਪਜ ਸੜਕਾਂ ਤੇ ਸੁੱਟਣ ਲਈ ਮਜ਼ਬੂਰ ਹੁੰਦੇ ਹਨ ਉਸ ਸਮੇਂ ਕਰੋੜਾਂ ਲੋਕ ਭੁੱਖੇ ਪੇਟ ਸੌਂਦੇ ਹਨ। ਇਸ ਬੇਤੁੱਕੀ ਹਾਲਤ ਦੀ ਵਜ੍ਹਾ ਸਰਕਾਰਾਂ ਦੀਆਂ ਉਹ ਨੀਤੀਆਂ ਹਨ ਜਿਨ੍ਹਾਂ ਨੇ ਕਿਸਾਨ ਤੇ ਲੋਕਾਂ ਦੇ ਵਿੱਚ ਦੇਸੀ ਵਿਦੇਸ਼ੀ ਕੰਪਨੀਆਂ ਨੂੰ ਲਿਅਾ ਖੜਾ ਕੀਤਾ ਹੈ। ਇਨ੍ਹਾਂ ਕੰਪਨੀਆਂ ਦੇ ਮੁਨਾਫ਼ੇ ਨੂੰ ਸੈਂਕੜੇ ਗੁਣਾ ਵਧਾਉਣ ਲਈ ਸਰਕਾਰਾਂ ਨੇ ਕਿਸਾਨਾਂ ਦੀ ਫ਼ਸਲ ਖ਼ਰੀਦਣ ਵੇਲੇ ਭਾਰਤੀ ਖੁਰਾਕ ਨਿਗਮ ਨੂੰ ਖੰਡਰਾਂ ਵਿੱਚ ਤਬਦੀਲ ਕਰ ਦਿੱਤਾ ਅਤਵ ਲੋਕਾਂ ਤੱਕ ਸਸਤਾ ਰਾਸ਼ਨ ਪਹੁੰਚਾਉਣ ਵਾਲੀ ਜਨਤਕ ਵੰਡ ਪ੍ਰਣਾਲੀ ਨੂੰ ਢਹਿ ਢੇਰੀ ਕਰਕੇ ਲੋਕਾਂ ਦੇ ਮੂੰਹ ਵਿਚੋਂ ਸਸਤਾ ਅਨਾਜ ਖੋਹ ਲਿਆ। ਸਿੱਟੇ ਵਜੋਂ ਆਈਟੀਸੀ, ਮੌਨਸੈੰਟੋ,ਕਾਰਗਿਲ ਵਰਗੀਆਂ ਦਿਓ ਕੱਦ ਕੰਪਨੀਆਂ ਖੇਤੀ ਵਪਾਰ ਦੇ ਖੇਤਰ ਵਿੱਚ ਉੱਤਰ ਚੁੱਕੀਅਾ ਹਨ ਜੋ ਹਰ ਸਾਲ ਕਿਸਾਨਾਂ ਦੀ ਅੰਨ੍ਹੇਵਾਹ ਲੁੱਟ ਕਰ ਰਹੀਆਂ ਹਨ। ਧਿਆਨ ਦੇਣ ਯੋਗ ਗੱਲ ਹੈ ਕਿ ਐਸੀ ਹੀ ਇੱਕ ਖੇਤੀ ਵਪਾਰ ਕੰਪਨੀ ਬਣਾ ਕੇ ਅਮਿਤ ਸ਼ਾਹ ਦੇ ਬੇਟੇ ਨੇ ਕੁਝ ਹੀ ਮਹੀਨਿਆਂ ਵਿੱਚ ਸੈਂਕੜੇ ਗੁਣਾ ਮੁਨਾਫਾ ਕਮਾਇਆ ਸੀ,ਜਿਸ ਦੀ ਚਰਚਾ ਅਖ਼ਬਾਰਾਂ ਵਿੱਚ ਵੀ ਜ਼ੋਰ ਸ਼ੋਰ ਨਾਲ ਸ਼ੁਰੂ ਹੋਈ ਸੀ। ਸਰਕਾਰ ਹਰ ਸਾਲ ਕਣਕ ਦਾ 'ਘੱਟੋ ਘੱਟ ਸਹਾਇਕ ਮੁੱਲ' ਤੈਅ ਕਰਦੀ ਹੈ ਪਰ ਸਰਕਾਰੀ ਖ਼ਰੀਦ ਚ ਦੇਰੀ ਕਰ ਦਿੰਦੀ ਹੈ। ਇਸ ਨਾਲ ਵੱਡੀਆਂ ਵੱਡੀਆਂ ਜਮ੍ਹਾਂਖੋਰ ਨਿੱਜੀ ਕੰਪਨੀਆਂ ਘੱਟੋ ਘੱਟ ਸਹਾਇਕ ਮੁੱਲ ਤੋਂ ਵੀ ਘੱਟ ਭਾਅ ਤੇ ਜ਼ਿਆਦਾਤਰ ਕਣਕ ਖਰੀਦ ਲੈਂਦੀਆਂ ਹਨ ਫਿਰ ਉਸੇ ਤੋਂ ਤਿਆਰ ਮਾਲ ਨੂੰ ਕਈ ਗੁਣਾ ਉੱਚੇ ਭਾਅ ਤੇ ਲੋਕਾਂ ਵਿੱਚ ਵੇਚਦੀਆਂ ਹਨ।ਆਈਟੀਸੀ ਕੰਪਨੀ ਨੇ 2017-18 ਚ ਕਣਕ 1735 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ, ਜਦ ਕਿ ਉਸੇ ਕਣਕ ਨੂੰ ਪੀ ਕੇ ਆਟਾ ਬਣਾ ਕੇ ਪੈਂਤੀ ਸੌ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਦੀ ਰਹੀ ਹੈ। ਲਹਿਰ ਵਰਗੀ ਕੰਪਨੀ ਕਿਸਾਨਾਂ ਦਾ ਆਲੂ ਦੋ-ਤਿੰਨ ਰੁਪਏ ਕਿੱਲੋ ਖਰੀਦ ਕੇ ਉਹ ਦਾ ਚਿਪਸ ਬਣਾ ਕੇ 400 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਵੇਚਦੀ ਹੈ। ਹਰ ਸਾਲ ਲੱਖਾਂ ਟਨ ਅਨਾਜ ਬਾਰਿਸ਼ ਵਿੱਚ ਭਿਉੰ ਕੇ ਖ਼ਰਾਬ ਕੀਤਾ ਜਾਂਦਾ ਹੈ। ਫਿਰ ਉਸ ਨੂੰ ਬਰੈੱਡ ਤੇ ਸ਼ਰਾਬ ਬੁਣਾਉਣ ਵਾਲੀਆਂ ਕੰਪਨੀਆਂ ਕੌਡੀਆਂ ਦੇ ਭਾਅ ਖਰੀਦ ਲੈੰਦੀਆਂ ਹਨ। ਕੈਗ ਦੀ ਇੱਕ ਰਪੋਰਟ ਮੁਤਾਬਕ ਸਿਰਫ ਪੰਜਾਬ ਵਿੱਚ ਹੀ ਭਾਰਤੀ ਖਾਦ ਨਿਗਮ ਦੇ ਗੁਦਾਮਾਂ ਦੀ 72 ਹਜ਼ਾਰ ਟਨ ਕਣਕ ਖੁੱਲ੍ਹੇ ਅਸਮਾਨ ਵਿੱਚ ਰੱਖ ਕੇ ਖਰਾਬ ਕੀਤੀ ਗਈ। ਇੱਕ ਰਿਪੋਟ ਮੁਤਾਬਕ ਭਾਰਤ ਵਿੱਚ ਹਰ ਸਾਲ ਇੰਗਲੈਂਡ ਦੀ ਖਪਤ ਦੇ ਬਰਾਬਰ ਅਨਾਜ ਬਰਬਾਦ ਹੋ ਜਾਂਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਅੱਜ ਸਰਕਾਰਾਂ ਦਾ ਕੰਮ ਸਿਰਫ਼ ਕੰਪਨੀਆਂ ਦੇ ਮੁਨਾਫ਼ੇ ਵਧਾਉਣ ਦਾ ਇੰਤਜ਼ਾਮ ਕਰਨ ਦਾ ਰਹਿ ਗਿਅਾ ਹੈ। ਅਮਰੀਕਾ ਦੀਆਂ ਦੋ ਵੱਡੀਆਂ ਅਨਾਜ ਕਾਰੋਬਾਰੀ ਕੰਪਨੀਆਂ ਰਾਈਸ ਐਕਸ ਤੇ ਮੋਨਸੈਂਟੋ ਨੇ ਮਿਲ ਕੇ ਚੋਲਾ ਦੇ ਨਾੜ ਤੇ ਪਰਾਲੀ ਨਾਲ 'ਰਾਇਸ ਬ੍ਰਾਂਨ' ਨਾਂ ਦੀ ਪੌਸ਼ਟਿਕ ਖੁਰਾਕ ਨੂੰ ਭਾਰਤ ਵਿਚ ਵੇਚਣ ਦੀ ਤਿਅਾਰੀ ਕਰ ਲਈ ਹੈ।ਉਸ ਦੀ ਸਕੀਮ ਹੈ ਕਿ ਇਹ ਸ਼ੁਰੂ ਦੇ ਪੰਜ ਸਾਲਾਂ ਤੱਕ ਇਸ ਉਤਪਾਦ ਨੂੰ ਸਰਕਾਰੀ ਯੋਜਨਾ ਦੇ ਜ਼ਰੀਏ ਗਰੀਬਾਂ ਨੂੰ ਵੇਚੇਗੀ। ਅਮਰੀਕਾ ਤੇ ਯੂਰਪ ਵਿੱਚ 'ਰਾਈਸ ਬ੍ਰਾਨ' ਪਹਿਲਾਂ ਤੋਂ ਪ੍ਰਚੱਲਿਤ ਹੈ। ਉੱਥੇ ਇਸ ਨੂੰ ਮੁਰਗੀਆਂ ਅਤੇ ਸੂਅਰਾਂ ਨੂੰ ਖੁਆਇਆ ਜਾਂਦਾ ਹੈ। ਯਾਨੀ ਕੰਪਨੀਆਂ ਅਮਰੀਕਾ ਦੇ ਸੂਅਰਾਂ ਦਾ ਖਾਣਾ ਭਾਰਤ ਦੇ ਗਰੀਬਾਂ ਤੇ ਅਜ਼ਮਾਏਗੀ ਅਤੇ ਭਾਰਤ ਸਰਕਾਰ ਇਸ ਵਿੱਚ ਉਨ੍ਹਾਂ ਦੀ ਮਦਦ ਕਰੇਗੀ; ਅਸਲ ਵਿੱਚ ਭਾਰਤ ਸਰਕਾਰ ਦੀ ਨਜ਼ਰ ਵਿੱਚ ਗ਼ਰੀਬ ਲੋਕ ਮੁਰਗੀਆਂ ਤੇ ਸੂਅਰਾਂ ਦੇ ਬਰਾਬਰ ਹੀ ਤਾਂ ਹਨ।
ਡਾ ਅਜੀਤਪਾਲ ਸਿੰਘ ਐਮ ਡੀ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301
Comments (0)
Facebook Comments (0)