ਔਰਤ ਦੀ ਤਰਾਸਦੀ-------ਜਗਤਾਰ ਪੱਖੋਂ

ਔਰਤ ਦੀ ਤਰਾਸਦੀ-------ਜਗਤਾਰ ਪੱਖੋਂ

ਔਰਤ ਦੀ ਤਰਾਸਦੀ-------ਜਗਤਾਰ ਪੱਖੋਂ

ਔਰਤ ਬਣੀ ਸਰਪੰਚ ਵਿਚ ਕਾਗ਼ਜ਼ਾਂ ਦੇ, ਕੰਮ ਕਰਨ ਦਾ ਨਹੀਂ ਅਧਿਕਾਰ ਬੇਲੀ,
ਉਹ ਕਰਦੀ ਘਰ ਦੇ ਕੰਮ ਸਾਰੇ, ਕਰੇ ਲੀਡਰੀ ਖ਼ੁਦ ਸਰਦਾਰ ਬੇਲੀ,

ਸੱਤ ਬਚਨ ਦੀ ਬਣ ਕੇ ਸੱਚ ਮੂਰਤ, ਭੋਰਾ ਰੱਖੇ ਨਾ ਦਿਲ ਵਿਚ ਖਾਰ ਬੇਲੀ,
ਅਸੀ ਔਰਤ ਨੂੰ ਬਣਦੇ ਹੱਕ ਦਿਤੇ, ਬੜਾ ਹੁਬਕ ਕੇ ਕਹੇ ਸਰਕਾਰ ਬੇਲੀ,

ਬੇਸ਼ਕ ਤਰੱਕੀ ਉਸ ਬਹੁਤ ਕੀਤੀ, ਪਰ ਅਜੇ ਵੀ ਹੈ ਖ਼ਾਕਸਾਰ ਬੇਲੀ,
ਪੱਖੋ ਵਾਲਿਆ ਅਜੇ ਵੀ ਔਰਤਾਂ ਨੂੰ, ਬਣਦਾ ਮਿਲਿਆ ਨਹੀਂ ਸਤਿਕਾਰ ਬੇਲੀ।

-ਜਗਤਾਰ ਪੱਖੋਂ, ਸੰਪਰਕ : 94651-96946