ਹਵਾਈ ਅੱਡਿਆਂ 'ਤੇ ਸਥਾਨਕ ਭਾਸ਼ਾ ਨੂੰ ਮਿਲੇਗੀ ਪਹਿਲ

ਹਵਾਈ ਅੱਡਿਆਂ 'ਤੇ ਸਥਾਨਕ ਭਾਸ਼ਾ ਨੂੰ ਮਿਲੇਗੀ ਪਹਿਲ

ਨਵੀਂ ਦਿੱਲੀ : ਸਰਕਾਰ ਨੇ ਸਾਰੇ ਹਵਾਈ ਅੱਡਿਆਂ ਨੂੰ ਕਿਸੇ ਵੀ ਸੂਚਨਾਂ ਬਾਰੇ ਜਾਣਕਾਰੀ ਦੇਣ ਲਈ ਘੋਸ਼ਣਾ ਸਭ ਤੋਂ ਪਹਿਲਾਂ ਸਥਾਨਕ ਭਾਸ਼ਾ ਵਿਚ ਕਰਨ ਦੇ ਹੁਕਮ ਦਿਤੇ ਗਏ ਹਨ। ਸਥਾਨਕ ਭਾਸ਼ਾ ਤੋਂ ਬਾਦ ਹਵਾਈ ਅੱਡਿਆ ਨੂੰ ਹਿੰਦੀ ਅਤੇ ਅੰਗ੍ਰੇਜ਼ੀ ਵਿਚ ਇਹ ਐਲਾਨ ਕਰਨਾ ਹੋਵੇਗਾ। ਹਵਾਈ ਮੰਤਰੀ ਸੁਰੇਸ਼ ਪ੍ਰਭੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਹਵਾਈ ਪ੍ਰਮਾਣਕੀਕਰਨ ਨੇ ਅਪਣੇ ਨਿਯੰਤਰਣ ਵਾਲੇ ਸਾਰੇ ਹਵਾਈ ਅੱਡਿਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਪਹਿਲਾਂ ਸਥਾਨਕ ਭਾਸ਼ਾ ਵਿਚ ਕੋਈ ਜਨਤਕ ਐਲਾਨ ਕਰਨਗੇ ਅਤੇ ਬਾਦ ਵਿਚ ਹਿੰਦੀ ਅਤੇ ਅੰਗ੍ਰੇਜ਼ੀ ਵਿਚ।

ਨਾਗਰ ਹਵਾਈ ਮੰਤਰਾਲੇ ਨੇ ਨਿੱਜੀ ਹਵਾਈ ਅੱਡਾ ਚਾਲਕਾਂ ਨੂੰ ਵੀ ਕਿਹਾ ਕਿ ਉਹ ਸਾਰੀਆਂ ਜਨਤਕ ਘੋਸ਼ਣਾਵਾਂ ਸਥਾਨਕ ਭਾਸ਼ਾ ਵਿਚ ਹੀ ਕਰਨਗੇ। ਏਏਆਈ ਲੇ 2016 ਵਿਚ ਸਰਕੂਲਰ ਜਾਰੀ ਕਰ ਅਪਣੇ ਨਿਯੰਤਰਣ ਵਾਲੇ ਹਵਾਈ ਅੱਡਿਆਂ ਤੋਂ ਜਨਤਕ ਐਲਾਨ ਪਹਿਲਾਂ ਸਥਾਨਕ ਭਾਸ਼ਾ ਅਤੇ ਉਸ ਤੋਂ ਬਾਦ ਹਿੰਦੀ ਅਤੇ ਅੰਗ੍ਰੇਜ਼ੀ ਵਿਚ ਕਰਨ ਲਈ ਕਿਹਾ ਸੀ। ਦੇਸ਼ ਵਿਚ 100 ਤੋਂ ਵੱਧ ਹਵਾਈ ਅੱਡੇ ਹਨ।