ਮੁੱਖ ਮੰਤਰੀ ਦੀ ਕੋਠੀ ਨੂੰ ਘੇਰਨ ਜਾ ਰਹੇ ਸੁਖਬੀਰ ਬਾਦਲ ਨੂੰ ਚੰਡੀਗੜ੍ਹ ਪੁਲਿਸ ਨੇ ਲਿਆ ਹਿਰਾਸਤ ‘ਚ
Tue 6 Nov, 2018 0ਅਕਾਲੀ ਦਲ ਵੱਲੋਂ ਇਤਿਹਾਸ ਦੀ ਕਿਤਾਬ ਨਾਲ ਛੇੜਛਾੜ ਮਾਮਲੇ ਸਬੰਧੀ ਚੰਡੀਗੜ੍ਹ ‘ਚ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਿਘਰਾਉ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ ਵਰਕਰਾਂ ਨੇ ਚੰਡੀਗੜ੍ਹ ਫੋਰਸ ਵੱਲੋਂ ਬੈਰੀਕੈਂਡਾਂ ਨੂੰ ਤੋੜ ਕੇ ਧੱਕਾ-ਮੁੱਕੀ ਕਰ ਕੇ ਅੱਗੇ ਪਹੁੰਚੇ। ਜਿਸ ਤੋਂ ਬਾਅਦ ਪ੍ਰਦਰਸ਼ਣ ਦੀ ਅਗਵਾਈ ਕਰਨ ਵਾਲੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਸੁਖਬੀਰ ਦੇ ਨਾਲ ਹੀ ਬਾਕੀ ਆਗੂਆਂ ਨੂੰ ਵੀ ਸੈਕਟਰ-3 ਦੇ ਥਾਣੇ ‘ਚ ਲਿਆਂਦਾ ਗਿਆ। ਅਕਾਲੀ ਦਲ ਵੱਲੋਂ ਥਾਣੇ ਅੰਦਰ ਵੀ ਆਪਣਾ ਰੋਸ ਪ੍ਰਦਰਸ਼ਣ ਜਾਰੀ ਰੱਖਿਆ ਗਿਆ। ਪ੍ਰਦਰਸ਼ਣ ਦੌਰਾਨ ਅਕਾਲੀ ਦਲ ਨੇ ਮੰਗ ਕੀਤੀ ਕਿ ਮੱੁਖ ਮੰਤਰੀ ਜਲਦ ਤੋਂ ਜਲਦ ਸਿੱਖ ਕੌਮ ਤੋਂ ਮੁਆਫੀ ਮੰਗਣ ਤੇ ਇਸ ਗੁਨਾਹ ਪਿੱਛੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ।
Comments (0)
Facebook Comments (0)