
ਪੰਜਾਬੀ ਲੋਕ ਮੋਰਚਾ ਜਥੇਬੰਦੀ ਦੀ ਹੋਈ ਸਥਾਪਨਾ
Fri 17 Aug, 2018 0
n?;Hf;zx
r'fJzdtkb ;kfjp 17 nr;s
ਪੰਜਾਬ ਤੇ ਪੰਜਾਬੀਆਂ ਨੂੰ ਪੇਸ਼ ਆਉਦੀਆਂ ਨਿੱਤ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਵਿਰੁੱਧ ਲੜਨ ਅਤੇ ਲੋਕਾਂ ਦੀਆਂ ਜਾਇਜ ਹੱਕੀ ਮੰਗਾਂ ਦੇ ਹੱਕ ਵਿੱਚ ਕੰਮ ਕਰਨ ਲਈ ਨਵੀਂ ਸਮਾਜਿਕ ਜਥੇਬੰਦੀ ਪੰਜਾਬੀ ਲੋਕ ਮੋਰਚਾ ਦੀ ਸਥਾਪਨਾ ਕੀਤੀ ਗਈ । ਖਡੂਰ ਸਾਹਿਬ ਵਿਖੇ ਭਾਈ ਜੋਧ ਜੀ ਦੀਵਾਨ ਹਾਲ ਵਿੱਚ ਜਥੇਬੰਦੀ ਦੀ ਪਹਿਲੀ ਮੀਟਿੰਗ ਵਿੱਚ ਹੋਏ ਪ੍ਰਭਾਵਸ਼ਾਲੀ ਇੱਕਠ ਵਿੱਚ ਸਰਬ ਸੰਮਤੀ ਨਾਲ ਅਮਰਪਾਲ ਸਿੰਘ ਖਹਿਰਾ ਨੂੰ ਜਥੇਬੰਦੀ ਦੇ ਪਹਿਲੇ ਪ੍ਰਧਾਨ ਵਜੋਂ ਚੁਣਿਆਂ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਖਹਿਰਾ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਆਮ ਲੋਕਾਂ ਨੂੰ ਆਉਂਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਜਿਵੇਂ ਟਰੈਫਿਕ ਸਮੱਸਿਆ, ਭ੍ਰਿਸ਼ਟਾਚਾਰ, ਦਫਤਰਾਂ ਵਿੱਚ ਹੁੰਦੀ ਲੋਕਾਂ ਦੀ ਖੱਜਲ ਖੁਆਰੀ, ਵੱਧ ਰਹੇ ਨਜ਼ਾਇਜ਼ ਕਬਜ਼ੇ, ਜਾਨਲੇਵਾ ਨਸ਼ਿਆਂ ਦਾ ਵੱਧ ਰਿਹਾ ਪ੍ਰਕੋਪ , ਥਾਂ-ਥਾਂ ਖਿਲਰੀ ਗੰਦਗੀ ਅਤੇ ਵੱਧ ਰਿਹਾ ਪ੍ਰਦੂਸ਼ਣ, ਮਿਲਾਵਟਖੋਰੀ ਅਤੇ ਬੇ ਰੁਜਗਾਰੀ ਆਦਿ ਲਈ ਜਿਥੇ ਸਿਰਫ ਕੁਰਸੀ ਲਈ ਕੀਤੀ ਜਾ ਰਹੀ ਭੈੜੀ ਰਾਜਨੀਤੀ ਅਤੇ ਬੇ ਲਗਾਮ ਅਫਸਰਸ਼ਾਹੀ ਜਿੰਮੇਵਾਰ ਹੈ ਉਥੇ ਆਮ ਲੋਕ ਵੀ ਇਸ ਗੰਧਲੇ ਸਿਸਟਮ ਲਈ ਬਰਾਬਰ ਦੇ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੀ ਸੋਚ ਬਦਲਨੀ ਪਏਗੀ ਅਤੇ ਪੜੇ ਲਿਖੇ, ਇਮਾਨਦਾਰ ਅਤੇ ਚੰਗੀ ਸੋਚ ਵਾਲੇ ਉਮੀਦਵਾਰਾਂ ਨੂੰ ਬਿਨਾਂ ਕਿਸੇ ਲਾਲਚ ਡਰ ਜਾਂ ਦਬਾਅ ਦੇ ਵੋਟਾਂ ਪਾ ਕੇ ਚੁਣਨਾ ਪਵੇਗਾ । ਹਰੇਕ ਨਾਗਰਿਕ ਨੂੰ ਆਪਣੇ ਫਰਜ਼ਾਂ ਦੀ ਪਾਲਣਾ ਕਰਨੀ ਹੋਵੇਗੀ ਤਾਂ ਹੀ ਇਸ ਗੰਧਲੇ ਹੋ ਚੁਕੇ ਸਿਸਟਮ ਨੂੰ ਸੁਧਾਰਿਆ ਜਾ ਸਕਦਾ ਹੈ। ਇਸ ਮੌਕੇ ਉਹਨਾਂ ਨੇ ਜਥੇਬੰਦੀ ਦੇ ਹਰੇਕ ਪਿੰਡ, ਕਸਬੇ ਅਤੇ ਸ਼ਹਿਰਾਂ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਯੂਨਿਟ ਕਾਇਮ ਕਰਨ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ । ਇਸ ਮੌਕੇ ਪ੍ਰਧਾਨ ਖਹਿਰਾ ਤੋ ਇਲਾਵਾ ,ਦਿਲਬਾਗ ਸਿੰਘ ਖਡੂਰ ਸਾਹਿਬ, ਬਾਬਾ ਸੁਖਵੰਤ ਸਿੰਘ ਜਲਾਲਬਾਦ, ਸੁਖਦੇਵ ਸਿੰਘ ਬੋਦਲਕੀੜੀ, ਗੁਰਨਾਮ ਸਿੰਘ ਤਰਨ ਤਾਰਨ, ਸੰਦੀਪ ਸਿੰਘ ਗੋਇੰਦਵਾਲ ਸਾਹਿਬ , ਹਰਪ੍ਰੀਤ ਸਿੰਘ ਧੁੰਨਾ, ਰਣਜੀਤ ਸਿੰਘ ਵਲਟੋਹਾ, ਰਵਿੰਦਰ ਸਿੰਘ ਨਾਗੋਕੇ, ਅਮਰਜੀਤ ਸਿੰਘ ਨਾਗੋਕੇ, ਪਰਮਜੀਤ ਸਿੰਘ ਨਾਗੋਕੇ, ਦਲਬੀਰ ਸਿੰਘ ਨਾਗੋਕੇ, ਮੰਗਲ ਸਿੰਘ ਦਾਊਦ, ਪ੍ਰਤਾਪ ਸਿੰਘ ਦਨਿਆਲ, ਜੁਗਰਾਜ ਸਿੰਘ ਰਜਧਾਨ , ਜਸਬੀਰ ਸਿੰਘ ਵੈਰੋਵਾਲ, ਯਾਦਵਿੰਦਰ ਸਿੰਘ ਕੋਟਲੀ, ਕੁਲਦੀਪ ਸਿੰਘ ਮੁਗਲਾਣੀ, ਮਨਜਿੰਦਰ ਸਿੰਘ ਕਾਜ਼ੀਵਾਲ, ਗੁਰਸਹਿਬ ਸਿੰਘ ਰਾਮਪੁਰ, ਸੁਖਦੇਵ ਸਿੰਘ ਦਾਰਪੁਰ, ਸੁਖਵੰਤ ਸਿੰਘ ਟੀਟਾ, ਸੁਖਪਾਲ ਸਿੰਘ ਜੋਨੂੰ, ਬਲਦੇਵਸਿੰਘ ਰਸੂਲਪੁਰ, ਗੁਰਪ੍ਰੀਤ ਸਿੰਘ ਢੋਟੀਆਂ, ਪ੍ਰਗਟ ਸਿੰਘ, ਬਿਕ੍ਰਮਜੀਤਸਿੰਘ, ਸਤਰਾਜ ਸਿੰਘ, ਸੁਖਸ਼ੇਰਪਾਲ ਸਿੰਘ ਉਪਲ, ਸਤਨਾਮ ਸਿੰਘ ਮੁਗਲਾਣੀ, ਸਰਬਜੀਤ ਸਿੰਘ, ਸਰਵਨ ਸਿੰਘ ਖਹਿਰਾ , ਕੁਲਵਿੰਦਰ ਸਿੰਘ ਮੀਆਂਵਿੰਡ , ਸੰਦੀਪ ਸਿੰਘ ਵੈਰੋਵਾਲ, ਕੁਲਦੀਪ ਸਿੰਘ , ਸ਼ਮਸ਼ੇਰ ਸਿੰਘ ਤਿੰਮੋਵਾਲ , ਗੁਰਪ੍ਰੀਤ ਸਿੰਘ ਧੂੰਦਾ , ਬਲਵਿੰਦਰ ਸਿੰਘ ਵੀਰੂ, ਬਿਕਰ ਸਿੰਘ ਮਿਸਤਰੀ, ਹਰਦੇਵ ਸਿੰਘ ਸੋਨੂੰ, ਸੰਦੀਪ ਸਿੰਘ ਭਿੰਡਰ, ਕੁਲਦੀਪ ਸਿੰਘ ਭਲਾਈਪੁਰ, ਜਸਵੰਤ ਸਿੰਘ ਡਿੰਪੀ ਮੀਆਂਵਿੰਡ, ਅਮਨ ਪੁਰੇਵਾਲ , ਰਛਪਾਲ ਸਿੰਘ ਸਰਲੀ,ਸਾਹਬ ਸਿੰਘ ਜਾਂਹਗੀਰ ਆਦਿ ਮੌਜੂਦ ਸਨ ।
Comments (0)
Facebook Comments (0)