ਪਾਕਿਸਤਾਨ ਤੇ ਅੱਤਵਾਦੀ ਅਜਦਲ ਮਹਿਮੂਦ ਦਾ ਸਾੜਿਆ ਪੁਤਲਾ

ਪਾਕਿਸਤਾਨ ਤੇ ਅੱਤਵਾਦੀ ਅਜਦਲ ਮਹਿਮੂਦ ਦਾ ਸਾੜਿਆ ਪੁਤਲਾ

ਭਿੱਖੀਵਿੰਡ 17 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਜੰਮੂ-ਕਸ਼ਮੀਰ ਦੇ ਜਿਲ੍ਹਾ ਪੁਲਵਾਮਾ
ਵਿਚ ਸ਼ਹੀਦ ਹੋਏ 44 ਸੀ.ਆਰ.ਪੀ.ਐਫ. ਜੁਵਾਨਾਂ ਦੀ ਮੌਤ ਦੇ ਰੋਸ ਵਜੋਂ ਵੱਖ-ਵੱਖ
ਸਮਾਜਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਸਿਆਸੀ ਆਗੂਆਂ ਵੱਲੋਂ ਭਿੱਖੀਵਿੰਡ ਦੇ
ਮੇਂਨ ਚੌਕ ਵਿਖੇ ਅੱਤਵਾਦੀ ਅਜਦਲ ਮਹਿਮੂਦ ਤੇ ਪਾਕਿਸਤਾਨ ਦਾ ਪੁਤਲਾ ਫੂਕ ਕੇ ਰੋਸ
ਪ੍ਰਦਰਸ਼ਣ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਭਿੱਖੀਵਿੰਡ ਪ੍ਰਧਾਨ ਕ੍ਰਿਸ਼ਨਪਾਲ ਜੱਜ,
ਜਸਪਾਲ ਸ਼ਰਮਾ, ਸੁਖਦੇਵ ਸਿੰਘ, ਮਾਸਟਰ ਵਿਜੇ ਧਵਨ, ਸ਼ਾਂਤੀ ਪ੍ਰਸਾਦਿ, ਗੁਲਸ਼ਨ ਅਲਗੋਂ,
ਸੰਤ ਪ੍ਰਕਾਸ਼, ਧਰਮਵੀਰ, ਰਾਜੀਵ ਧਵਨ, ਸੰਜੀਵ ਚੋਪੜਾ, ਤਰਸੇਮ ਧਵਨ, ਆਮ ਆਦਮੀ ਪਾਰਟੀ
ਆਗੂ ਜੀਤ ਧਵਨ, ਕਰਨ ਪਿ੍ਰੰਜਾ, ਵਿਨੋਦ ਧਵਨ, ਬੱਬੂ ਕੱਕੜ, ਹਰਬੰਸ ਧਵਨ, ਸ਼ਿਵ ਕੁਮਾਰ,
ਇੰਦਰਮੋਹਨ ਸ਼ਰਮਾ ਆਦਿ ਵੱਲੋਂ ਪਾਕਿਸਤਾਨ ਖਿਲਾਫ ਨਾਅਰੇਬਾਜੀ ਕਰਦਿਆਂ ਕੇਂਦਰ ਸਰਕਾਰ
ਤੋਂ ਮੰਗ ਕੀਤੀ ਕਿ ਅੱਤਵਾਦੀਆਂ ਖਿਲਾਫ ਸਖਤ ਕਾਰਵਾਈ ਕਰਕੇ ਸ਼ਹੀਦ ਹੋਏ ਸੈਨਿਕਾਂ ਦਾ
ਬਦਲਾ ਲਿਆ ਜਾਵੇ।