ਗੋਤ ……./ਬਿੰਦਰ ਜਾਨ

ਗੋਤ ……./ਬਿੰਦਰ ਜਾਨ

ਪੁਰਾਣੇ ਜ਼ਮਾਨੇ ਚ ਕਬੀਲੇ ਦਾ ਸੂਚਕ ਸੀ ਗੋਤ ਪਰ ਅੱਜ

ਜ਼ਾਤੀਬਾਦ ..ਦਾ …ਸੂਚਕ ..ਹੈ

 

ਗੋਤ …….

 

ਜਿਸਨੇ  ਪਿਛੇ ਗੋਤ ਹੈ ਲਾਇਆ

ਮੰਨੂਵਾਦੀ ੳੁਹ ਬੰਦਾ

 

ਜ਼ਾਤੀ  ਸੂਚਕ   ਪਾਈ  ਫਿਰਦਾ

ਆਪਣੇ ਗਲੇ ਚ ਫੰਦਾ

 

ਵਰਣਾ   ਜਾਤਾਂ  ਵਾਲਾ ਹੀ  ਸੀ

ਮੰਨੂਵਾਦ  ਦਾ  ਧੰਦਾ

 

ਧਰਮੀਂ ਕਰਮੀ  ਸਮਝੇ  ਖੁਦ ਨੂੰ

ਹਾਲ ਭਰਮ ਨਾਲ ਮੰਦਾ

 

ਮੁਤੱਸਵੀ ਸੋਚ ਦਾ ਮਾਲਕ ਰੱਖਦਾ

ਅਕਲ ਨੂੰ ਲਾ ਕੇ ਜੰਦਾ

 

ਪਰਲੋਕ ਜਾਣ ਦੇ  ਚੱਕਰ  ਲੋਕਾਂ

ਧਰਤ ਨੂੰ ਕੀਤਾ ਗੰਦਾ

 

ਜੂਗਾਂ ਪੁਰਾਣਾ ਜੰਗਾਲ ਉਤਾਰਦਾ

ਬਿੰਦਰਾ ਤਰਕ ਦਾ ਰੰਦਾ

 

ਬਿੰਦਰ ਜਾਨ