ਕਵਿਤਾਵਾਂ/ ਦਾਜ / ਬਿੰਦਰ ਜਾਨ ਈ ਸਾਹਿਤ

ਕਵਿਤਾਵਾਂ/ ਦਾਜ / ਬਿੰਦਰ ਜਾਨ ਈ ਸਾਹਿਤ

ਦਾਜ ✍
ਵੇਖੋ ਲੋਕੋ ਕਿਹਾ ਜਮਾਨਾਂ
ਲੁੱਟਣ ਦਾ ਏ ਦਾਜ ਬਹਾਨਾਂ

ਮੂਹ ਦੇ ਮਿਠੇ ਖੂਨ ਦੇ ਚਿੱਟੇ
ਦੰਦ ਹਾਥੀ ਦਾ ਸੁਣੋ ਤਰਾਨਾਂ

ਗੱਲਾਂ ਪਹਿਲਾਂ ਖੋਲੋ ਬਹਿਕੇ
ਮੁੰਡੇ ਨੂੰ ਜੇ ਪਾਉਣਾ ਗਾਨਾਂ

ਧੀ ਦਾ ਪਿਓ ਨਿਭਦਾ ਜਾਵੇ
ਭਰਨਾਂ ਜਿਵੇਂ ਹੈ ਹਰਜ਼ਾਨਾਂ

ਧੀ ਨੂੰ ਧਨ ਤਾਂ ਦੇਣਾ ਪੈਣਾ
ਘਰ ਹੋਵੇ ਨਾਂ ਭਾਵੇ ਅਾਨਾ

ਦਾਜ ਲੈਣ ਦੀ ਗੱਲ ਪੁਰਾਣੀ
ਬਸ ਚਾਹੀਦਾ ਹੈ ਨਜ਼ਰਾਨਾਂ

ਜੀਵਨ ਸਾਥੀ ਦੀ ਚੁਪ ਵੇਖੋ
ਸੱਚ ਮੁੱਚ ਜਾਪੇ ਪੁਤ ਬੇਗਾਨਾ

ਸੋਹਰੇ ਘਰੇ ਇਕੱਲੀ ਜਿੰਦੜੀ
ਫਸਿਆ ਪੰਛੀ ਜਿਵੇਂ ਤੁਫਾਨਾਂ

ਜਦ ਤੱਕ ਧੀ ਨੇ ਜੀਣਾਂ ਸੌਰੀਂ
ਬਾਪ ਵੀਰ ਦੇ ਹਲ਼ਕੀਂ ਫਾਨਾਂ

ਧੀ ਨੇਂ ਧੀ ਤੋਰਨੀ ਅੱਜ ਫੇਰ
ਨਾਨਕ ਛੱਕ ਲਗਾਵੇ ਨਾਨਾਂ

ਦੁੁਨੀਆਂ ਟੇਢੀ ਖੀਰ ਬਿੰਦਰਾ
ਸਮਝੀ ਨਾਂ ਤੂੰ ਕਦੀ ਨਦਾਨਾ

 

 

✍ਸੰਘਰਸ਼

ਬੇੜੀ ਭਾਂਵੇ ਅੱਜ ਡੋਲੇ
ਬੰਨੇ ਲਾਵੇਂਗਾ ਜ਼ਰੂਰ

ਪਰ ਹੌਸਲਾ ਨਾ ਹਾਰੀਂ
ਜਿੱਤ ਜਾਵੇਂਗਾ ਜ਼ਰੂਰ

ਪਈ ਵਕਤਾਂ ਦੀ ਮਾਰ
ਗਮ ਖਾਵੇਂਗਾ ਜ਼ਰੂਰ
ਪਰ ……………….
ਰਾਜਨੀਤੀ ਬਣੀ ਰਿੱਛ
ਨੱਥ ਪਾਵੇਂਗਾ ਜ਼ਰੂਰ
ਪਰ ……………….
ਉਚੇ ਦੁਖਾਂ ਦੇ ਪਹਾੜ
ਛਾਤੀ ਡਾਵੇਂਗਾ ਜ਼ਰੂਰ
ਪਰ
ਸਾਜੇ ਜ਼ੁਲਮ ਨੇ ਕਿਲੇ
ਯਾਰਾ ਢਾਵੇਂਗਾ ਜ਼ਰੂਰ
ਪਰ ……………
ਵੇਖੀਂ ਅੰਬਰਾ ਦੇ ਉਤੇ
ਯਾਰਾ ਛਾਵੇਂਗਾ ਜ਼ਰੂਰ
ਪਰ …………..
ਕਦੀ ਅੱਵਲਾਂ ਦੇ ਵਿਚ
ਤੂੰ ਵੀ ਆਵੇਂਗਾ ਜ਼ਰੂਰ
ਪਰ ……………
ਓਹੀ ਕਦਮਾ ਚ ਹੋਊ
ਜੋ ਵੀ ਚਾਵੇਂਗਾ ਜ਼ਰੂਰ
ਪਰ ……………..
ਕਦੇ ਜਿੱਤ ਵਾਲ਼ੇ ਗੀਤ
ਜਾਨ’ ਗਾਵੇਂਗਾ ਜ਼ਰੂਰ

ਪਰ ਹੌਸਲਾ ਨਾ ਹਾਰੀਂ
ਜਿੱਤ ਜਾਵੇਂਗਾ ਜ਼ਰੂਰ

 

ਹਿੰਦ ਪਾਕ✍

ਹਿੰਦੋਸਤਾਨ ਅਤੇ ਪਕਿਸਤਾਨ
ਬਣਾ ਦੇਣੇ ਅਸੀਂ ਕਬਰਸਤਾਨ

ਧਰਮ ਦੇ ਨਾ ਤੇ ਵੰਡ ਧਰਤ ਨੂਂੰ
ਨਿੱਤ ਕੱਢਣਾ ਜ਼ੁਲਮੀ ਫੁਰਮਾਨ

ਹਰ ਹਿਸੇ ਵਿਚ ਮਾਤਮ ਦਿਸੇ
ਖਿੜੇ ਬਾਗ ਕਰਨੇ ਸ਼ਮਸਾਨ

ਮੈਡਲਾਂ ਨਾਲ ਸਜ਼ਾਓ ਲਾਸ਼ਾਂ
ਕੀਮਤੀ ਜਾਨ ਕਰੋ ਕੁਰਬਾਨ

ਮਰਦਾ ਮਰੇ ਕਿਸੇ ਮਾਂ ਦਾ ਪੁਤਰ
ਮੌਤ ਦੀ ਖੇਡ ਹੈ ਮੁਲਖ ਦੀ ਸ਼ਾਨ

ਪ੍ਰਮਾਣੂ ਨੀਵਾਂ ਵਿਚ ਧਰ ਲਏ
ਹਥਿਆਰਾਂ ਨਾਲ ਚਿਣੇ ਮਕਾਨ

ਇਲਜ਼ਾਮਾ ਦੇ ਅੰਬਾਰ ਲਗਾਓਣੇ
ਨਫਰਤਾਂ ਭਰੇ ਨਿੱਤ ਛੱਡਣੇ ਬਾਣ

ਜਨਤਾ ਵੇਹਲੀ ਕੁਫਰ ਸੁਣਨ ਨੂਂੰ
ਰਾਜਨੀਤੀਕ ਰਲ ਰਚੀ ਦੁਕਾਨ

ਦੁਨੀਆਂ ਲਈ ਤਮਾਸ਼ਾ ਬਣ ਗਏ
ਪੜ ਲਿੱਖ ਕੇ ਅਸੀਂ ਹਾਂ ਅਣਜਾਣ

ਜਦ ਤੱਕ ਧਰਮੀ ਜ਼ਹਿਰ ਹੈ ਸੀਨੇ
ਮਰਦੇ ਰਹਿਣਗੇ ਪੁਤ ਜਵਾਨ

ਅੱਜ ਵੀ ਮੌਕਾ ਮੁੜ ਜਾਓ ਵਾਪਸ
ਮੁੜ ਨਾ ਰੁਕਣਾ ਮੌਤ ਤੂਫਾਨ

ਭਾਈਚਾਰਕ ਸਾਂਝ ਵਧਾਈਏ
ਕਿ ਕਰਨੇ ਅਸੀਂ ਸਿਆਸਤਦਾਨ

ਇੱਕ ਮਿਕ ਹੋ ਕੇ ਰਹੀਏ ਬਿੰਦਰਾ
ਵੇਖਦਾ ਰਹਿ ਜਾਏ ਕੁਲ ਜਹਾਨ

 

ਜੰਗ✍

ਜੰਗ ਲੱਗ ਜਾਵੇ, ਜੰਗ ਲੱਗ ਜਾਵੇ
ਮਾਰੂ ਹਥਿਆਰਾਂ ਨੂੰ

ਅੱਗ ਲੱਗ ਜਾਵੇ , ਅੱਗ ਲੱਗ ਜਾਵੇ
ਸਰਹੱਦ ਦੀਆਂ ਦੀਵਾਰਾਂ ਨੂੰ

ਮੌਤ ਪੈ ਜਾਵੇ , ਮੌਤ ਪੈ ਜਾਵੇ
ਧਰਮਾਂ ਦੇ ਵਿਉਪਾਰਾਂ ਨੂੰ

ਠੱਲ ਪੈ ਜਾਵੇ , ਠੱਲ ਪੈ ਜਾਵੇ
ਅੱਤਵਾਦ ਦੀ ਮਾਰਾਂ ਨੂੰ

ਅਸੀਂ ਕੀ ਕਰਨਾ ਅਸੀਂ ਕੀ ਕਰਨਾ
ਜਿਤਾਂ ਤੇ ਹਾਰਾਂ ਨੂੰ

ਸਾਨੂੰ ਜੀਣ ਦਿਓ ਸਾਨੂੰ ਜੀਣ ਦਿਓ
ਛੱਡ ਦਿਓ ਤਕਰਾਰਾਂ ਨੂੰ

ਅਸੀਂ ਕੱਟ ਦੇਣਾ ਅਸੀਂ ਕੱਟ ਦੇਣਾ
ਸਿਆਸਤ ਦੀਅਾਂ ਤਾਰਾਂ ਨੂੰ

ਹਿੰਦ ਜਾਗ ਰਿਹਾ,ਪਾਕ ਜਾਗ ਰਿਹਾ
ਦੱਸ ਦਿਓ ਸਰਕਾਰਾਂ ਨੂੰ

ਮੁੜ ਮਿਲਣ ਦਿਓ ਮੁੜ ਮਿਲਣ ਦਿਓ
ਜਾਨ” ਵਿਛੜੇ ਯਾਰਾਂ ਨੂਂੰ

 

 

ਬਿੰਦਰ ਜਾਨ ਈ ਸਾਹਿਤ