ਪੰਜਾਬ ਏਅਰ ਫੋਰਸ   ਐਨ ਸੀ ਸੀ ਕੈੰਪ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਵਿਖੇ ਸ਼ੁਰੂ

ਪੰਜਾਬ ਏਅਰ ਫੋਰਸ   ਐਨ ਸੀ ਸੀ ਕੈੰਪ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਵਿਖੇ  ਸ਼ੁਰੂ

ਗੋਇੰਦਵਾਲ ਸਾਹਿਬ 14 ਜੂਨ  (ਐਸ ਸਿੰਘ )

ਅੱਜ ਪੰਜਾਬ ਏਅਰ ਫੋਰਸ   ਐਨ ਸੀ ਸੀ ਕੈੰਪ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ,ਝਬਾਲ ਵਿਚ ਸ਼ੁਰੂ ਹੋ ਚੁੱਕਾ ਹੈ। ਇਹ ਕੈੰਪ ਦਸ ਦਿਨਾਂ ਵਾਸਤੇ ਲਗਾਇਆ ਜਾ ਰਿਹਾ ਹੈ.ਇਸ ਕੈੰਪ ਵਿਚ 400 ਲੜਕੀਆਂ ਅਤੇ ਲੜਕੇ ਭਾਗ ਲੈ ਰਹੇ ਹਨ.ਇਸ ਕੈੰਪ ਵਿਚ ਅੰਮ੍ਰਿਤਸਰ ,ਤਰਨ ਤਾਰਨ,ਪਠਾਨਕੋਟ ,ਗੁਰਦਾਸਪੁਰ ਤੋਂ ਇਲਾਵਾ ਹੋਰ ਜ਼ਿਲਿਆਂ ਦੇ ਵਿਦਿਆਰਥੀ ਹਿਸਾ ਲੈ ਰਹੇ ਹਨ.ਅੱਜ ਕੈੰਪ ਦੀ ਸ਼ੁਰੂਆਤ ਸਮੇਂ ਕਮਾਂਡਰ ਲਲਿਤ ਭਾਰਦਵਾਜ ਨੇ ਕਿਹਾ ਕਿ ਐਨ ਸੀ ਸੀ ਦਾ ਮੁੱਖ ਉਦੇਸ਼ *ਏਕਤਾ ਅਤੇ ਅਨੁਸ਼ਾਸ਼ਨ * ਹੈ.ਇਸ ਨਾਲ ਸਰੀਰਕ ,ਮਾਨਸਿਕ ਵਿਕਾਸ ਵੀ ਹੁੰਦਾ ਹੈ.ਇਹ ਕੈੰਪ  ਸਵੇਰੇ 05:00 ਵਜੇ ਤੋਂ 08:00 ਵਜੇ ਤੱਕ ਲੱਗੇਗਾ। ਇਸ ਸਮੇ ਵਾਯੂ ਸੈਨਾ ਅਧਿਕਾਰੀ ਨਿਰਮਲ ਸਿੰਘ,ਸੰਜੈ ਕੁਮਾਰ,ਅਜੈ ਕੁਮਾਰ,ਹੀਰਾ ਸਿੰਘ,ਅਮਰਜੀਤ ਕੌਰ,ਸੰਦੀਪ ਟੰਡਨ,ਗਿਰਧਾਰੀ ਲਾਲ ਆਦਿ ਹਾਜ਼ਰ ਸਨ.