ਬਿਜਲੀ ਕਾਮਿਆਂ ਨੇ ਕੀਤੀ ਮੀਟਿੰਗ

ਬਿਜਲੀ ਕਾਮਿਆਂ ਨੇ ਕੀਤੀ ਮੀਟਿੰਗ

ਤਰਨ ਤਾਰਨ 15 ਜੂਨ (ਡਾ : ਜਗਦੇਵ ਸਿੰਘ )

ਬਿਜਲੀ ਕਾਮਿਆਂ ਦੀ ਜਥੇਬੰਦੀ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਬਾਨੀ ਸਾਬਕਾ ਪ੍ਰਧਾਨ ਅਤੇ ਜਥੇਬੰਦੀ ਦੇ ਮਾਸਿਕ ਪਤ੍ਰਿਕਾ ਬਿਜਲੀ ਉਜਾਲਾ ਦੇ ਸੰਸਥਾਪਕ ਕਾਮਰੇਡ ਐਚ ਐਸ ਪਰਮਾਰ ਜੋ 27 ਅਪ੍ਰੈਲ ਨੂੰ ਸਦੀਵੀਂ ਵਿਸ਼ੋੜਾ ਦੇ ਗਏ ਸਨ, ਦੀ ਨਿੱਘੀ ਯਾਦ ਨੂੰ ਸਮਰਪਿਤ 16 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੇ ਜਾ ਰਹੇ ਸੂਬਾ ਪੱਧਰੀ ਸੋਗ ਸਮਾਗਮ ਦੀਆ  ਤਿਆਰੀਆਂ ਸੰਬੰਧੀ ਸਰਕਲ ਮੀਟਿੰਗ ਪੂਰਨ ਸਿੰਘ ਮਾੜੀਮੇਘਾ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਤਰਨ ਤਾਰਨ ਵਿਖੇ ਹੋਈ.ਜਿਸ ਵਿਚ ਡਵੀਜ਼ਨ ਦੇ ਪ੍ਰਧਾਨ,ਸੱਕਤਰਾਂ ਤੋਂ ਇਲਾਵਾ ਸਰਕਲ ਕਮੇਟੀ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਦੀ ਕਾਰਵਾਈ ਦੇ ਜਾਣਕਾਰੀ ਦਿੰਦਿਆਂ ਸਕਰਲ ਸੱਕਤਰ ਅਤੇ ਸੂਬਾ ਉੱਪ ਜਨਰਲ ਸੱਕਤਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਕਾਮਰੇਡ ਪਰਮਾਰ ਦੀ ਯਾਦ ਵਿਚ ਕੀਤੇ ਜਾ ਰਹੇ ਸੋਗ ਸਮਾਗਮ ਵਿਚ ਲਗੇ ਕੋਟੇ ਮੁਤਾਬਕ ਆਗੂ ਹਿੱਸਾ ਲੈਣਗੇ। ਮੀਟਿੰਗ ਵਿਚ ਫੈਂਸਲਾ ਕੀਤਾ ਗਿਆ ਕਿ ਕਾਮਰੇਡ ਪਰਮਾਰ ਦੀ ਯਾਦ ਵਿਚ 27 ਅਪ੍ਰੈਲ 2019 ਨੂੰ ਪਹਿਲਾਂ ਸਿਧਾਂਤਕ ਸਿਖਿਆਰਥੀ ਕੈੰਪ ਤਰਨ ਤਾਰਨ ਸਰਕਲ ਵਿਚ ਲਗਾਇਆ ਜਾਵੇਗਾ।ਮੀਟਿੰਗ ਵਿਚ ਪੂਰਨ ਦਾਸ,ਜਸਬੀਰ ਸਿੰਘ ਸ਼ੇਰੋਂ,ਬਲਜਿੰਦਰ ਕੌਰ,ਸੁਖਰਾਜ ਸਿੰਘ,ਨਗਿੰਦਰ ਸਿੰਘ ਵਲਟੋਹਾ,ਦਲਬੀਰ ਕੌਰ,ਲਖਵਿੰਦਰ  ਸਿੰਘ ਬਹਿਲਾ,ਜਸਬੀਰ ਸਿੰਘ ਪੰਡੋਰੀ,ਨਰਿੰਦਰ ਬੇਦੀ,ਰਣਜੀਤ ਸਿੰਘ,ਸੱਕਤਰ ਸਿੰਘ ਆਦਿ ਹਾਜ਼ਰ ਸਨ.