ਮੁੱਠੀ ਭਰ ਰੇਤ---------ਗੁਰਮੀਤ ਸਿੰਘ ਪੱਟੀ
Tue 14 May, 2019 0ਮੁੱਠੀ ਭਰ ਰੇਤ---------ਗੁਰਮੀਤ ਸਿੰਘ ਪੱਟੀ
ਸ਼ੁਰੂ ਤੋਂ ਇਤਿਹਾਸ ਗਵਾਹ ਰਿਹਾ ਹੈ,
ਰਾਸ਼ਟਰ ਦੀ ਸੁਰੱਖਿਆ ਦੀ ਭਾਵਨਾ,
ਰਾਜਨੀਤੀ ਦੀ ਮੁੱਠੀ ਵਿੱਚ ਗੋਪਨੀਅਤਾ,
ਕਸਮ ਖਾ ਕੇ ਨਿੱਜੀ ਸਵਾਰਥਾਂ ਦੀ ਲਈ,
ਰੇਤ ਦੇ ਪਹਾੜ ਵਾਂਗ ਗਰਕਦੀਆਂ ਵਫਾਦਾਰੀ,
ਸੰਵਿਧਾਨਿਕ ਸੰਸਥਾਵਾਂ ਔਹਦੇਦਾਰੀਆਂ,
ਲੋਕਤੰਤਰ ਦੇ ਨਾਂ ਰਾਜਨੀਤਕ ਧਾਰਮਿਕ ਆਰਥਿਕ,
ਮੁੱਠੀ ਭਰ ਰੇਤ ਵਾਂਗ ਜਰਾ ਜਰਾ ਕਰਕੇ ਕਿਰਦੇ ਵਿਸ਼ਵਾਸ,
ਸਮਾਜਵਾਦ, ਸੇਵਾ, ਕਨੂੰਨ ਦੇ ਧੰਦੇ ਰੂਪੀ ਸੰਘਰਸ਼,
ਤਨਪਤਨ ਨਹੀਂ ਲੱਗਣ ਦੇਣਗੇ ਸਵਾਰਥੀ ਰਾਜਨੇਤਾ !
ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ
Comments (0)
Facebook Comments (0)