
ਜੀਵਨ ਜਾਚ, ਖਾਣ-ਪੀਣ ਮੂੰਗਫਲੀ ਦੀ ਸਵਾਦਲੀ ਮੱਠੀ
Tue 16 Oct, 2018 0
ਸਮੱਗਰੀ : ਮੂੰਗਫਲੀ ਦੇ ਦਾਣੇ 1 ਕੌਲੀ, ਮੈਦਾ 2 ਕੌਲੀਆਂ, ਵੇਸਣ ਅੱਧੀ ਕੌਲੀ, ਮੱਖਣ ਅੱਧੀ ਕੌਲੀ, ਨਮਕ ਸਵਾਦ ਅਨੁਸਾਰ, ਹਲਦੀ ਅੱਧਾ ਚਮਚ, ਜੀਰਾ 1 ਚਮਚ, ਲਾਲ ਮਿਰਚ ਅੱਧਾ ਚਮਚ, ਦੁੱਧ ਆਟਾ ਗੁੰਨ੍ਹਣ ਲਈ, ਤੇਲ ਤਲਣ ਲਈ।
ਵਿਧੀ : ਭੁੱਜੀ ਹੋਈ ਮੂੰਗਫਲੀ ਲੈ ਕੇ ਉਸ ਦਾ ਲਾਲ ਛਿਲਕਾ ਉਤਾਰ ਕੇ ਬਾਰੀਕ ਪੀਸ ਲਉ। ਮੈਦਾ ਅਤੇ ਵੇਸਣ ਛਾਣ ਲਉ ਅਤੇ ਇਸ ਵਿਚ ਨਮਕ, ਲਾਲ ਮਿਰਚ, ਹਲਦੀ ਅਤੇ ਜ਼ੀਰਾ ਰਲਾਉ। ਭੁੱਜੀ ਅਤੇ ਪੀਸੀ ਹੋਈ ਮੂੰਗਫ਼ਲੀ ਨੂੰ ਮੈਦੇ ਅਤੇ ਵੇਸਣ ਦੇ ਮਿਸ਼ਰਣ ਵਿਚ ਮਿਲਾਉ ਅਤੇ ਦੁੱਧ ਨਾਲ ਗੁੰਨ੍ਹੋ। ਤਿਆਰ ਆਟੇ ਨੂੰ ਸਿਲ੍ਹੇ ਕਪੜੇ ਨਾਲ ਢਕ ਕੇ ਅੱਧੇ ਕੁ ਘੰਟੇ ਲਈ ਰੱਖ ਦਿਉ। ਤਿਆਰ ਆਟੇ ਤੋਂ ਪੇੜਾ ਲੈ ਕੇ ਉਸ ਨੂੰ ਚਕਲੇ ਜਾਂ ਪੱਕਰ ਦੀ ਸੈਲਫ਼ 'ਤੇ 1/4 ਇੰਚ ਮੋਟਾ ਮੈਦਾ ਵੇਲ ਲਉ ਅਤੇ ਅਪਣੇ ਮਨਪਸੰਦ ਦੇ ਟੁਕੜੇ ਕੱਟੋ। ਤੇਲ ਗਰਮ ਕਰ ਕੇ ਤਿਆਰ ਮੱਠੀਆਂ ਨੂੰ ਘੱਟ ਸੇਕ ਅਤੇ ਸੁਨਹਿਰੀ ਹੋਣ ਤਕ ਤਲੋ। ਠੰਢਾ ਹੋਣ ਤੇ ਹਵਾ ਬੰਦ ਸੰਭਾਲ ਕੇ ਰੱਖੋ।
Comments (0)
Facebook Comments (0)