ਜੀਵਨ ਜਾਚ, ਸਿਹਤ ------ਮਾਈਗ੍ਰੇਨ (ਅੱਧੇ ਸਿਰ ਦਾ ਦਰਦ)

ਜੀਵਨ ਜਾਚ, ਸਿਹਤ ------ਮਾਈਗ੍ਰੇਨ        (ਅੱਧੇ ਸਿਰ ਦਾ ਦਰਦ)

ਮਾਈਗ੍ਰੇਨ :- ਇਸ ਨਾਂ ਤੋਂ ਤਾਂ ਅੱਜਕਲ ਹਰ ਕੋਈ ਜਾਣੂ ਹੈ। ਮਾਈਗ੍ਰੇਨ ਸਿਰ ਦਰਦ ਦਾ ਉਹ ਭੇਦ ਹੈ ਜਿਸ ਵਿਚ ਦਰਦ ਪੂਰੇ ਸਿਰ ਵਿਚ ਨਾ ਹੋ ਕੇ ਕੇਵਲ ਅੱਧੇ ਸਿਰ ਵਿਚ ਹੀ ਹੁੰਦਾ ਹੈ, ਉਹ ਭਾਵੇਂ ਸੱਜੇ ਪਾਸੇ ਹੋਵੇ ਜਾਂ ਫਿਰ ਖੱਬੇ ਪਾਸੇ। ਇਹ ਸਿਰ ਦਰਦ ਥੋੜੇ ਥੋੜੇ ਦਿਨਾਂ/ ਹਫਤਿਆਂ ਬਾਅਦ ਦੌਰੇ ਰੂਪ ਵਿਚ ਹੁੰਦਾ ਹੈ। ਦੌਰਿਆਂ ਦੇ ਵਿਚਕਾਰਲੇ ਸਮੇਂ ਵਿਚ ਮਰੀਜ਼ ਬਿਲਕੁਲ ਠੀਕ ਮਹਿਸੂਸ ਕਰਦਾ ਹੈ ਤੇ ਆਮ ਜੀਵਨ ਬਤੀਤ ਕਰਦਾ ਹੈ। ਆਯੂਰਵੇਦ ਵਿਚ ਇਸ ਨੂੰ ਅਨੰਤਵਾਦ ਆਖਦੇ ਹਨ ਆਯੂਰਵੇਦ ਅਨੁਸਾਰ ਮਾਈਗ੍ਰੇਨ - ਵਾਤ ਪਿੱਤ ਪ੍ਰਧਾਨ ਬੀਮਾਰੀ ਹੈ।

migraine

ਵਾਤ ਕਾਰਨ ਦਰਦ ਤੇ ਪਿੱਤ ਕਾਰਨ ਜਲਨ ਮਹਿਸੂਸ ਹੁੰਦੀ ਹੈ।
ਕਾਰਨ :- ਜ਼ਿਆਦਾ ਚਿੰਤਾ, ਸੋਚ-ਵਿਚਾਰ, ਮਾਨਸਿਕ ਦਬਾਅ, ਜ਼ਿਆਦਾ ਤੇਜ਼ ਧੁੱਪ, ਠੰਡੀ ਹਵਾ ਜਾਂ ਬਰਫ ਵਿਚ ਬਹੁਤ ਸਮਾਂ ਰਹਿਣਾ।

ਲੱਛਣ :- ੧. ਅੱਧੇ ਸਿਰ ਵਿਚ ਬਹੁਤ ਤੇਜ਼ ਦਰਦ ਹੋਣਾ
੨. ਜੀਅ ਮਚਲਾਉਣਾ ਜਾਂ ਉਲਟੀ ਆਉਣਾ
੩. ਸਿਰ ਵਿਚ ਭਾਰੀਪਨ/ ਨੱਕ ਵਿਚ ਭਾਰੀਪਨ

ਮਾਈਗ੍ਰੇਨ ਹੋਣ ਦਾ ਕਾਰਨ ਵਾਤ ਦੋਸ਼ ਦਾ ਦੂਸ਼ਿਤ ਹੋਣਾ ਹੈ। ਚਿੰਤਾ-ਵਿਚਾਰ, ਰੁੱਖੇ ਭੋਜਨ ਦੇ ਸੇਵਨ ਨਾਲ, (ਕਹਿਣ ਦਾ ਭਾਵ) - ਵਾਤ ਨੂੰ ਦੁਸ਼ਿਤ ਕਰਨ ਵਾਲੇ ਕਾਰਨ ਜਦੋਂ ਵਾਤ ਨੂੰ ਦੂਸ਼ਿਤ ਕਰਦੇ ਹਨ ਤਦ ਉਹ ਵਾਤ  (ਵਾਯੂ) ਕਫ ਨਾਲ ਸਿਰ ਦੇ ਕਿਸੇ ਇਕ ਪਾਸੇ ਘਿਰ ਜਾਂਦੀ ਹੈ ਜਿਸ ਕਾਰਨ ਸਿਰ ਵਿੱਚ ਫਟਣ ਵਰਗੀ ਦਰਦ ਮਹਿਸੂਸ ਹੁੰਦੀ ਹੈ ਤਾਂ ਨਾਲ ਹੀ ਉਲਟੀ ਵੀ ਆਉਂਦੀ ਹੈ। ਮਾਈਗ੍ਰੇਨ ਦਾ ਦੌਰਾ ਦਿਨ-ਰਾਤ ਕਿਸੇ ਵੀ ਵੇਲੇ ਹੋ ਸਕਦਾ ਹੈ।

ਇਲਾਜ :- ਆਯੂਰਵੇਦ ਵਿਚ ਮਾਈਗ੍ਰੇਨ ਦਾ ਸੰਪੂਰਨ ਇਲਾਜ ਸੰਭਵ ਹੈ, ਇਹ ਜੜ ਤੋਂ ਹੀ ਠੀਕ ਹੋ ਸਕਦਾ ਹੈ ਕਿਉਂਕਿ ਆਯੂਰਵੇਦ ਵਿਚ ਮਾਈਗ੍ਰੇਨ ਲਈ ਸਿਰਦਰਦ ਨੂੰ ਠੀਕ ਕਰਨ ਲਈ ਦਵਾ ਨਹੀਂ ਦਿਤੀ ਜਾਂਦੀ, ਸਗੋਂ ਦੂਸ਼ਿਤ ਵਾਤ ਦੀ ਚਿਕਿਤਸਾ ਕੀਤੀ ਜਾਂਦੀ ਹੈ। ਵਾਤ ਨੂੰ ਦੂਸ਼ਿਤ ਕਰਨ ਵਾਲੇ ਕਾਰਨਾਂ ਨੂੰ ਰੋਕ ਕੇ, ਫਿਰ ਤੋਂ ਵਾਤ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਂਦਾ ਹੈ, ਨਾਲ ਹੀ ਦੂਸ਼ਿਤ ਵਾਤ ਲਈ ਚਿਕਿਤਸਾ ਦਿਤੀ ਜਾਂਦੀ ਹੈ। ਮੁੱਖ ਰੂਪ ਵਿਚ ਆਯੂਰਵੇਦ ਵਿਚ ਮਾਈਗ੍ਰੇਨ ਲਈ ਅਸ਼ੋਧੀਆਂ ਦੇ ਨਾਲ-ਨਾਲ ਨਸਯ (Nasya “herapy) ਦਾ ਇਸਤੇਮਾਲ ਕੀਤਾ ਜਾਂਦਾ ਹੈ।

migrainemigraine

(ਨਸਯ- ਭਾਵ ਨੱਕ ਰਾਹੀਂ ਦੂਸ਼ਿਤ ਹੋਈ ਵਾਤ ਨੂੰ ਸ਼ਾਂਤ ਕਰਨ ਲਈ ਔਸ਼ਧੀ-ਤੇਲ-ਘਿਉ ਦਾ ਸੇਵਨ ਕਰਵਾਉਣਾ) ਨਂੱਕ ਨੂੰ ਸਿਰ ਦਾ ਦਰਵਾਜ਼ਾ ਮੰਨਿਆ ਗਿਆ ਹੈ, ਇਸ ਲਈ ਸਿਰ ਦੇ ਜ਼ਿਆਦਾਤਰ ਰੋਗਾਂ ਲਈ ਨੱਕ ਰਾਹੀ ਔਸ਼ਧੀ ਪ੍ਰਯੋਗ ਕਰਨ ਦਾ ਵਿਧਾਨ ਆਯੂਰਵੇਦ ਵਿਚ ਮਿਲਦਾ ਹੈ। ਆਯੂਰਵੇਦ ਔਸ਼ਧੀਆਂ ਵੀ ਵਾਤ ਨੂੰ ਸ਼ਾਂਤ ਕਰਨ ਵਾਲੀਆਂ ਹੀ ਇਸਤੇਮਾਲ ਹੁੰਦੀਆਂ ਹਨ, ਨਾਲ ਹੀ ਖਾਣ-ਪੀਣ ਵੀ ਵਾਤਨਾਸ਼ਕ ਹੀ ਹੋਣਾ ਚਾਹੀਦਾ ਹੈ।

ਸੰਖੇਪ ਵਿਚ :-

 ਮਾਈਗ੍ਰੇਨ ਤੋਂ ਬਚਣ ਲਈ ਜਾਂ ਇਸ ਦੇ ਇਲਾਜ ਲਈ ਵਾਤ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ। ਡਾ. ਤੇਜਬੀਰ ਸਿੰਘ ਆਨੰਦਮ, ਡਾ. ਤਰਨੀਤ ਕੌਰ ਆਨੰਦ, ਦੀਰਘ ਆਯੂ ਆਯੂਰਵੇਦਿਕ ਚਿਕਿਤਸਾ ਕੇਂਦਰ ਤ੍ਰਿਪੜੀ ਚੌਕ, ਪਟਿਆਲਾ।