
ਅੱਜ ਦੇ ਹਾਕਮਾਂ ਵੱਲੋਂ ਰਾਜਨੀਤੀ ਨੂੰ ਵੀ ਸਨਅਤ ਬਣਾਉਣ ਨਾਲ ਹੁਣ ਇਥੇ ਨਿਵੇਸ਼ ਹੋਣ ਲਗ ਪਿਆ: ਸਤਨਾਮ ਸਿੰਘ ਚੋਹਲਾ
Fri 3 Dec, 2021 0
ਤਰਨਤਾਰਨ 3 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ ) ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੂਬਾ ਸਕੱਤਰ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਮੌਜ਼ੂਦਾ ਬਣੇ ਸਿਆਸੀ ਹਲਾਤਾਂ ਚ ਹਲੇਮੀਂ ਰਾਜ ਦੀ ਵਕਾਲਤ ਕਰਦਿਆਂ ਕਿਹਾ ਕਿ ਅਜਿਹੀ ਹਕੂਮਤ ਹੋਂਦ ਵਿਚ ਆਉਣ ਨਾਲ ਜ਼ਬਰ ਦੀ ਕੋਈ ਥਾਂ ਨਹੀਂ ਹੋਵੇਗੀ। ਚੋਹਲਾ ਸਾਹਿਬ ਨੇ ਦੇਸ਼ ਦੇ ਸਿਆਸੀ ਹਲਾਤਾਂ ,ਖਾਸ ਕਰਕੇ ਪੰਜਾਬ ਬਾਰੇ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਇਹ ਸਿੱਖ ਸਟੇਟ ਹੈ ।ਪਰ ਇਥੇ ਬਾਦਲਾਂ ਸਿਆਸੀ ਇਜਾਰੇਦਾਰੀ ਕਾਇਮ ਕਰਦਿਆਂ ਸਿੱਖ ਪ੍ਰੰਪਰਾਵਾਂ ਹੀ ਇੱਕ ਪਾਸੇ ਕਰ ਦਿਤੀਆਂ ਜਿਥੇ ਛੇਵੀਂ ਪਾਤਸ਼ਾਹੀ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦਾ ਸਿਧਾਂਤ ਲਾਗੂ ਕਰਕੇ ਧਰਮ ਨੂੰ ਰਾਜਨੀਤੀ ਦੇ ਉਪਰ ਰੱਖਿਆ ਸੀ ।ਬਾਦਲਾਂ ਦੀਆਂ ਗਲਤ ਨੀਤੀਆਂ ਦਾ ਖਮਿਆਜਾ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ।ਜਮਹੂਰੀ ਨੈਤਿਕ ਕਦਰਾਂ ਕੀਮਤਾਂ ਦੇ ਨਿਘਾਰ ਬਾਰੇ ਵੀ ਸੰਖੇਪ ਚ ਬੋਲਦਿਆਂ ਚੋਹਲਾ ਨੇ ਕਿਹਾ ਕਿ ਸਿਆਸਤ ਇਕ ਮਿਸ਼ਨ ਹੈ ਪਰ ਅੱਜ ਦੇ ਹਾਕਮਾਂ ਵੱਲੋਂ ਰਾਜਨੀਤੀ ਨੂੰ ਵੀ ਸਨਅਤ ਬਣਾਉਣ ਨਾਲ ਹੁਣ ਇਥੇ ਨਿਵੇਸ਼ ਹੋਣ ਲਗ ਪਿਆ ਹੈ।ਸਿਆਸਤ ਦਾ ਵਪਾਰੀ ਤੇ ਅਪਰਾਧੀ ਕਰਨ ਹੋਣ ਨਾਲ ,ਸਤਾਧਾਰੀਆਂ ਦੀ ਸੋਚ ਗੈਰ-ਮਿਸ਼ਨਰੀ ਹੋ ਗਈ ਹੈ।ਪਰ ਹਲੇਮੀਂ ਰਾਜ ਦਇਆ ਦਾ ਸਮੁੰਦਰ, ਰਿਜ਼ਕ ਦਾ ਭੰਡਾਰ ਪਰ ਲੋਟੂ ਟੋਲਿਆਂ ਤੇ ਜ਼ਰਵਾਣਿਆਂ ਦਾ ਪਤਨ ਹੈ।ਇਸ ਲਈ ਹਲੇਮੀਂ ਰਾਜ ਮੌਜੂਦਾ ਹਲਾਤਾਂ ਚ ਸਮੇਂ ਦੀ ਲੋੜ ਹੈ।ਇਸ ਮੌਕੇ ਉਨਾ ਇਹ ਵੀ ਦੋਸ਼ ਲਾਇਆ ਕਿ ਸਿੱਖ-ਧਰਮ ਨੂੰ ਖੋਰਾ ਲਾਂਉਦਿਆਂ ਬਾਦਲਾਂ ਨੇ ਸਿੱਖ ਵਿਰੋਧੀ ਤਾਕਤਾਂ ਨੂੰ ਪ੍ਰਫੁਲਤ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜੰੁਮੇਵਾਰਾਂ ਖਿਲਾਫ ਕੋਈ ਵੀ ਸਖਤ ਕਾਰਵਾਈ ਨਹੀ ਕੀਤੀ ਸਗੋਂ ਉਨਾ ਨੂੰ ਬਚਾਇਆ ਹੈ ,ਜਿਸ ਪ੍ਰਤੀ ਤਿੱਖਾ ਰੋਹ ਸਿੱਖ ਕੌਮ ਵਿਚ ਹੈ।ਸ ਚੋਹਲਾ ਨੇ ਬਰਗਾੜੀ ਕਾਂਡ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਿੱਖ ਇਤਿਹਾਸ ਬਾਦਲ ਪਰਿਵਾਰ ਨੂੰ ਕਦੇ ਮਾਫ ਨਹੀ ਕਰੇਗਾ ,ਜਿਥੇ ਦੋ ਸਿੱਖ ਗੱਭਰੂ ਪੁਲਸ ਗੋਲੀ ਨਾਲ ਮਾਰੇ ਗਏ ਜਦ ਬਾਦਲਾਂ ਦੀ ਪੰਜਾਬ ਵਿਚ ਹਕੂਮਤ ਸੀ ।ਇਸ ਮੌਕੇ ਸਤਨਾਮ ਸਿੰਘ ਚੋਹਲਾ ਸਾਹਿਬ ਨਾਲ ਬਾਵਾ ਸਿੰਘ ਸਰਪੰਚ ਰੱਤੋਕੇ, ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਦਲਬੀਰ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ ਟੈਂਟ ਹਾਉਸ, ਗਿਆਨ ਸਿੰਘ,ਸੁਬੇਗ ਸਿੰਘ, ਏ ਐਸ ਆਈ ਤਰਲੋਚਨ ਸਿੰਘ,ਜਗਰੂਪ ਸਿੰਘ ਸਰਕਲ ਪ੍ਰਧਾਨ, ਅਮਰਜੀਤ ਸਿੰਘ, ਅਵਤਾਰ ਸਿੰਘ,ਸੋਨੂੰ ਸਿੰਘ,ਸਿਮਰਨਜੀਤ ਸਿੰਘ ਕਾਕੂ ਮਜੂਦ ਸਨ।
Comments (0)
Facebook Comments (0)