
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਰੋਜ਼ਗਾਰ ਬਿਊਰੋ ਵਿਖੇ ਆਏ ਵਿਦਿਆਰਥੀਆਂ ਨੂੰ ਪੜਾਈ ਅਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਦਿੱਤੀ ਜਾਣਕਾਰੀ
Wed 7 Aug, 2019 0
ਤਰਨ ਤਾਰਨ, 6 ਅਗਸਤ 2019:
ਪੰਜਾਬ ਸਰਕਾਰ ਵੱਲੋ ਘਰ ਘਰ ਰੋਜਗਾਰ ਯੋਜਨਾ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਖੋਲੇ੍ਹ ਗਏ ਜਿਲ੍ਹਾ ਰੋਜਗਾਰ ਬਿਊਰੋ ਵਿੱਚ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਆਈ. ਏ. ਐਸ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੀਆਂਵਿੰਡ ਤੋ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੂੰ 12ਵੀਂ ਜਮਾਤ ਤੋਂ ਬਾਅਦ ਪੜਾਈ ਅਤੇ ਰੋਜ਼ਗਾਰ ਦੇ ਮੋਕਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਉਹਨਾ ਵੱਲੋ ਵਿਦਿਆਰਥੀਆਂ ਨੂੰ ਰੋਜਾਨਾ ਅਖਬਾਰ ਪੜਨ ਲਈ ਪ੍ਰੇਰਿਤ ਕੀਤਾ।ਉਹਨਾਂ ਵੱਲੋ ਦੱਸਿਆ ਗਿਆ ਕਿ ਅਖਬਾਰ ਪੜਨ ਨਾਲ ਜਿੱਥੇ ਖਬਰਾਂ ਦੀ ਜਾਣਕਾਰੀ ਮਿਲਦੀ ਹੈ ਉਸ ਦੇ ਨਾਲ ਹੀ ਆਪਣੇ ਆਲੇ-ਦੁਆਲੇ ਦੀ ਜਾਣਕਾਰੀ ਅਤੇ ਆਮ ਗਿਆਨ ਵਿੱਚ ਵਾਧਾ ਹੁੰਦਾ ਹੈ।ਉਪਰੋਕਤ ਦੇ ਨਾਲ ਹੀ ਉਹਨਾਂ ਵੱਲੋ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਸਮੇਂ ਕੇਵਲ ਰਜਿਸਟਰਡ ਏਜੰਟਾਂ ਦੀਆਂ ਹੀ ਸੇਵਾਵਾਂ ਲੈਣ ਲਈ ਕਿਹਾ ਗਿਆ।
ਆਪਣੇ ਸੰਬੋਧਨ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋ ਰੋਜਗਾਰ ਬਿਉਰੋ ਵਿੱਚ ਵੀ ਵਿਦੇਸ਼ ਜਾਣ ਦੇ ਇਛੁੱਕ ਬੇਰੁਜਗਾਰਾ ਨੂੰ ਵੀ ਯੋਗ ਅਗਵਾਈ ਦਿੱਤੀ ਜਾ ਰਹੀ ਹੈ।ਇਸ ਮੌਕੇ ਸ੍ਰੀ ਸੰਦੀਪ ਰਿਸ਼ੀ ਵਧੀਕ ਡਿਪਟੀ ਕਮਿਸ਼ਨਰ (ਜ), ਤਰਨ ਤਾਰਨ, ਸ੍ਰੀ ਸੰਜੀਵ ਕੁਮਾਰ, ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਤਰਨ ਤਾਰਨ ਅਤੇ ਸ੍ਰੀ ਸੁਖਬੀਰ ਸਿੰਘ ਕੰਗ, ਜਿਲ੍ਹਾ ਗਾਈਡੈਂਸ ਕੌਸ਼ਲਰ ਹਾਜ਼ਰ ਸਨ।
Comments (0)
Facebook Comments (0)