''ਬਠਿੰਡਾ ਸਾਈਕਲੋਥਾਨ 2018'' ਕਰਵਾਇਆ ਜਾ ਰਿਹਾ ਹੈ ਜਿਸ ਨੂੰ ਹਰੀ ਝੰਡੀ ਦੇ ਕੇ ਵਿੱਤ ਮੰਤਰੀ ਪੰਜਾਬ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਕਰਨਗੇ ਰਵਾਨਾ
Wed 29 Aug, 2018 0ਬਠਿੰਡਾ, 29 ਅਗਸਤ 2018
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜ਼ਿਲਾ ਓਲੰਪਿਕ ਐਸੋਸੀਏਸ਼ਨ ਬਠਿੰਡਾ ਅਤੇ ਬਠਿੰਡਾ ਸਾਇਕਲਿੰਗ ਗਰੁੱਪ ਦੇ ਸਹਿਯੋਗ ਨਾਲ 2 ਸਤੰਬਰ 2018 ਨੂੰ ਮੈਗਾ ਸਾਈਕਲਿੰਗ ਈਵੈਂਟ ''ਬਠਿੰਡਾ ਸਾਈਕਲੋਥਾਨ 2018'' ਕਰਵਾਇਆ ਜਾ ਰਿਹਾ ਹੈ ਜਿਸ ਨੂੰ ਹਰੀ ਝੰਡੀ ਦੇ ਕੇ ਵਿੱਤ ਮੰਤਰੀ ਪੰਜਾਬ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਰਵਾਨਾ ਕਰਨਗੇ।
ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਮੌਕੇ ਉੱਘੇ ਗਾਇਕ ਖੁਦਾ ਬਖ਼ਸ਼ ਅਤੇ ਨਿੱਕੀ ਆਵਾਜ਼ ਪੰਜਾਬ ਟੈਲੈਂਟ ਸੋਅ ਦੀ ਇਸ਼ਲੀਨ ਕੌਰ ਵੀ ਪਹੁੰਚ ਰਹੇ ਹਨ। ਇਸ ਮੌਕੇ ਉਨਾਂ ਵਲੋਂ ਸਮਾਗਮ ਸਬੰਧੀ ਟੀ-ਸ਼ਰਟਾਂ ਵੀ ਜਾਰੀ ਕੀਤੀਆਂ ਗਈਆਂ।
ਉਨਾਂ ਦੱਸਿਆ ਕਿ ਇਸ ਸਮਾਗਮ ਦੇ ਇੱਕ ਹਿੱਸੇ ਵਿਚ ਅਮੇਜ਼ਿੰਗ ਸਾਈਕਲਿੰਗ ਰੇਸ ਕਰਵਾਈ ਜਾ ਰਹੀ ਹੈ। ਇਸ ਦੀਆਂ 6 ਕੈਟਾਗਿਰੀਆਂ ਹਨ। ਜਿਸ ਵਿਚ ਮਰਦਾਂ ਦੀ ਓੁਪਨ (18 ਸਾਲ ਤੋਂ ਵੱਧ ਉਮਰ), ਮਾਸਟਰ (40 ਤੋਂ ਵੱਧ ਉਮਰ) ਅਤੇ ਸੀਨੀਅਰ (60 ਸਾਲਾਂ ਤੋਂ ਵੱਧ ਉਮਰ) ਦੇ ਪੁਰਸ਼ ਭਾਗ ਲੈਣਗੇ। ਇਸੇ ਤਰਾ ਔਰਤਾਂ ਦੀ ਸ਼੍ਰੇਣੀ 'ਚ ਓੁਪਨ (18 ਸਾਲ ਤੋਂ ਵੱਧ ਉਮਰ), ਮਾਸਟਰ (40 ਤੋਂ ਵੱਧ ਉਮਰ) ਅਤੇ ਸੀਨੀਅਰ (55 ਸਾਲਾਂ ਤੋਂ ਵੱਧ ਉਮਰ) ਭਾਗ ਲੈਣਗੇ। ਮਾਸਟਰ ਕੈਟਾਗਿਰੀ ਲਈ 40 ਕਿਲੋਮੀਟਰ ਦੀ ਦੂਰੀ ਅਤੇ ਸੀਨੀਅਰ ਲਈ ਦੂਰੀ 30 ਕਿਲੋਮੀਟਰ ਨਿਸਚਿਤ ਕੀਤੀ ਗਈ ਹੈ। 40 ਕਿਲੋਮੀਟਰ ਰੇਸ ਦੀ ਦੇ ਰੇਸ ਭਾਈ ਘਨਈਆ ਚੌਂਕ ਤੋਂ ਪਿੰਡ ਜੀਦਾ ਦੇ ਟੋਲ ਪਲਾਜ਼ਾ ਤੱਕ ਹੋਵੇਗੀ। 30 ਕਿਲੋਮੀਟਰ ਦੀ ਦੂਰੀ ਵਾਲੀ ਰੇਸ ਪਿੰਡ ਹਰਰਾਏਪੁਰ ਤੱਕ ਹੋਵੇਗੀ।
ਓਪਨ ਕੈਟਾਗਰੀ 'ਚ ਮਰਦ ਅਤੇ ਔਰਤਾਂ ਲਈ ਇਨਾਮ ਰਾਸ਼ੀ ਰੁਪਏ 21000, ਰੁਪÂ 11000 ਅਤੇ ਰੁਪÂ 5100 ਹੋਵੇਗੀ। ਮਾਸਟਰ ਤੇ ਸੀਨੀਅਰ ਮਰਦਾਂ ਅਤੇ ਔਰਤਾਂ ਲਈ ਰੁਪÂ 11000, ਰੁਪÂ 5100 ਤੇ ਰੁਪÂ 3100 ਹੋਵੇਗੀ।
ਇਸ ਈਵੇਂਟ ਦੇ ਦੂਜੇ ਹਿੱਸੇ ਵਿਚ ਇਕ ਰੈਲੀ ਕੱਢੀ ਜਾ ਰਹੀ ਹੈ ਜਿਸ ਵਿਚ 5000 ਤੋਂ ਵੱਧ ਸਾਇਕਲਿਸਟ ਹਿੱਸਾ ਲੈ ਰਹੇ ਹਨ। ਇਸ ਵਿਚ ਸਕੂਲੀ ਬੱਚੇ, ਆਮ ਜਨਤਾ ਅਤੇ ਸਾਰੇ ਪੰਜੁ ਭਰ ਤੋਂ ਆ ਰਹੇ ਸਾਇਕਲਿੰਗ ਗਰੁੱਪ ਹਿੱਸਾ ਲੈ ਰਹੇ ਹਨ। ਇਹ ਰੈਲੀ ਬਹੁਮੰਤਵੀ ਖੇਡ ਸਟੇਡੀਅਮ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਤਕਰੀਬਨ 8 ਕਿਲੋਮੀਟਰ ਦਾ ਚੱਕਰ ਲਗਾਕੇ ਸ਼ਹਿਰ ਵਿਚ ਹੀ ਖਤਮ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵਿਸ਼ਵ ਰਿਕਾਰਡ ਬਨਾਉਣ ਦੀ ਵੀ ਕੋਸ਼ਿਸ ਕੀਤੀ ਜਾਵੇਗੀ। ਪਿਛਲਾ ਵਿਸ਼ਵ ਰਿਕਾਰਡ 1 ਜੂਨ 2017 ਨੂੰ ਤੁਰਕਮੇਨਿਸਤਾਨ ਵਿਖੇ ਬਣਾਇਆ ਗਿਆ ਸੀ ਜਿੱਥੇ 3246 ਲੋਕਾਂ ਨੇ ਇਕੱਠੇ ਹੋ ਕੇ ਸਾਇਕਲ ਚਲਾਏ ਸਨ।
ਐਸੱ ਪੀ.ਹੈਡਕੁਆਟਰ ਸ੍ਰੀ ਸੁਰਿੰਦਰ ਪਾਲ ਨੇ ਦੱਸਿਆ ਕਿ 2 ਸਤੰਬਰ ਨੂੰ ਅਮੇਜ਼ਿੰਗ ਰੇਸ 'ਚ ਭਾਗ ਲੈਣ ਵਾਲੇ ਸਾਇਕਲਿਸਟਾਂ ਲਈ ਭਾਈ ਘਨਈਆ ਚੌਂਕ ਤੋਂ ਪਿੰਡ ਜੀਦਾ ਦੇ ਟੋਲ ਪਲਾਜ਼ਾ ਤੱਕ ਖੱਬੇ ਪਾਸੇ ਦਾ ਟ੍ਰੈਫਿਕ ਬੰਦ ਕਰ ਦਿੱਤਾ ਜਾਵੇਗਾ। ਇਸੇ ਤਰ•ਾਂ ਰੂਟ ਨੂੰ ਵੱਵ-ਵੱਖ ਸੈਕਸਨਾ 'ਚ ਵੰਡਿਆ ਗਿਆ ਹੈ ਜਿੱਥੇ 8 ਮਾਰਸ਼ਲ ਸਾਇਕਲਿਸਟਾਂ ਦੇ ਸਹਿਯੋਗ ਅਤੇ ਨਿਯਮਾਂ ਦੀ ਪਾਲਣਾ ਲਾਜ਼ਮੀ ਬਨਾਉਣ ਲਈ ਤਾਇਨਾਤ ਰਹਿਣਕੇ।ਇਸ ਮੌਕੇ ਉਪ ਮੰਡਲ ਮੈਜਿਸਟਰ ਬਠਿੰਡਾ ਸ਼ਮੀ ਬਲਵਿੰਦਰ ਸਿੰਘ, ਸਿਹਤ ਵਿਭਾਗ ਤੋਂ ਡਾ. ਅਨੁਪਮਾ , ਐਸਕਸੀਅਨ ਸੰਚਾਈ ਵਿਭਾਗ ਗੁਰਜਿੰਦਰ ਬਾਹੀਆ, ਨਾਇਬ ਤਹਿਸੀਲਦਾਰ ਲਖਵੀਰ ਸਿੰਘ, ਜ਼ਿਲਾ ਸਪੋਰਟਸ ਅਫ਼ਸਰ ਵਿਜੇ ਕੁਮਾਰ , ਐਕਸੀਅਨ ਸੰਦੀਪ ਗੁਪਤਾ , ਡਾ. ਜੀ ਐਸ ਨਾਗਪਾਲ, ਡਾ. ਐਫ.ਪੀ.ਐਫ ਮੱਲੀ, ਡਾ. ਅਮਿਤ ਸੇਠੀ, ਪ੍ਰੀਤ ਮਹਿੰਦਰ ਬਰਾੜ, ਮਨਪ੍ਰੀਤ ਅਰਸ਼ੀ, ਸਤਰੂਪ ਦੱਤਾ, ਵੇਰਕਾ ਬਠਿੰਡਾ ਤੋਂ ਅਭਿਨਵ, ਐਚ ਡੀ ਐਫ ਸੀ ਬੈਂਕ ਤੋ ਮੁਕੇਸ ਅਤੇ ਵਿਨੋਦ ਵੀ ਹਾਜ਼ਰ ਸਨ।
Comments (0)
Facebook Comments (0)