
ਏਸੋ ਐਲਬੇਨ ਭਾਰਤ ਦਾ ਪਹਿਲਾ ਪੁਰਸ਼ ਸਾਈਕਲਿਸਟ ਬਣ ਗਿਆ ਹੈ ਜਿਸ ਨੇ ਵਿਸ਼ਵ ਟਰੈਕ ਸਾਈਕਲਿੰਗ ਚੈਂਪੀਅਨਸਿ਼ਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ
Fri 17 Aug, 2018 0
-
ਨਵੀਂ ਦਿੱਲੀ, 17 ਅਗਸਤ 2018
-
ਸਵਿਟਜ਼ਰਲੈਂਡ ਦੇ ਈਗਲ ਸ਼ਹਿਰ ਵਿਖੇ ਚੱਲ ਰਹੀ ਯੂ.ਸੀ.ਆਈ ਵਿਸ਼ਵ ਜੂਨੀਅਰ ਟਰੈਕ ਸਾਈਕਲਿੰਗ ਚੈਂਪੀਅਨਸਿ਼ਪ ਵਿੱਚ ਭਾਰਤ ਦਾ ਗੋਲਡਨ ਬੁਆਏ ਸਾਈਕਲਿਸਟ ਏਸੋ ਐਲਬੇਨ ਨੇ ਪੁਰਸ਼ ਕੇਰੀਅਨ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ।ਇਸ ਸੰਬੰਧੀ ਸਾਈਕਲਿੰਗ ਫੈਡਰੇਸ਼ਨ ਆਫ ਇੰਡਿਆ ਅਤੇ ਏਸ਼ੀਆਈ ਸਾਈਕਲਿੰਗ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਦੱਸਿਆ ਕਿ ਏਸੋ ਐਲਬੇਨ ਭਾਰਤ ਦਾ ਪਹਿਲਾ ਪੁਰਸ਼ ਸਾਈਕਲਿਸਟ ਬਣ ਗਿਆ ਹੈ ਜਿਸ ਨੇ ਵਿਸ਼ਵ ਟਰੈਕ ਸਾਈਕਲਿੰਗ ਚੈਂਪੀਅਨਸਿ਼ਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ।
ਇਸ ਤੋ ਪਹਿਲਾ ਵੀਫ਼ਨਬਸਪ; ਏਸੋ ਐਲਬੇਨ ਨੇ ਅੰਤਰਰਾਸ਼ਟਰੀ ਪੱਧਰ ਤੇ ਅਨੇਕਾਂ ਤਗਮੇ ਜਿੱਤੇ ਹਨ।ਸਤਾਰਾਂ ਸਾਲਾਂ ਏਸੋ ਐਲਬੇਨ ਨੇ ਏਸ਼ੀਅਨ ਟਰੈਕ ਚੈਂਪੀਅਨਸ਼ਿਪ 2018 ਵਿੱਚ ਪੁਰਸ਼ ਜੂਨੀਅਰ(ਸਪਰਿੰਟ) ਈਵੈਂਟ ਵਿੱਚ ਪਹਿਲਾ ਸਥਾਨ ਤੇ ਕੋਟਬੂਜ਼ਰ ਸਪ੍ਰਿੰਟਕਪ ਚੈਂਪੀਅਨਸਿ਼ਪ 2018 ਪੁਰਸ਼ ਜੂਨੀਅਰ(ਸਪਰਿੰਟ) ਈਵੈਂਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ।ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਪ੍ਰਧਾਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ,ਵੀ.ਐਨ ਸਿੰਘ ਸਹਾਇਕ ਸਕੱਤਰ ਸੀ.ਐਫ.ਆਈ, ਟੀਮ ਦੇ ਕੋਚ ਅਰਜਨ ਐਵਾਰਡੀ ਅਮਰ ਸਿੰਘ ,ਅੰਤਰਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ,ਜਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਅਤੇ ਹੋਰ ਸਾਈਕਲਿਸਟਾਂ ਨੇ ਵਧਾਈ ਦਿੱਤੀ।
Comments (0)
Facebook Comments (0)