ਹੋਮੀਓਪੈਥਿਕ ਡਿਸਪੈਂਸਰੀ ਵਿੱਚ ਵਿਸ਼ਵ ਹੋਮਿਓਪੈਥੀ ਤੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ
Sun 11 Apr, 2021 0ਚੋਹਲਾ ਸਾਹਿਬ 11 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ ) ਅੱਜ ਪੂਰਾ ਵਿਸ਼ਵ ਜਿੱਥੇ ਕੋਰੋਨਾ ਦੀ ਮਹਾਂਮਾਰੀ ਨਾਲ ਲੜ ਰਿਹਾ ਹੈ ਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨਾਮੁਰਾਦ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ ਇਸ ਮੁਸ਼ਕਿਲ ਦੇ ਦੌਰ ਵਿੱਚ ਵਿਸ਼ਵ ਅਤੇ ਹੋਰ ਵੀ ਮਹਾਂਮਾਰੀ ਕੀਤੇ ਵੀ ਫੈਲੀ ਹੋਵੇ ਵਿਸ਼ਵ ਸਿਹਤ ਸੰਗਠਨ ਨੇ ਆਪਣਾ ਅਹਿਮ ਯੋਗਦਾਨ ਦਿੱਤਾ ਹੈ ਇਨ੍ਹਾਂ ਦੀ ਯੋਗਦਾਨ ਨੂੰ ਹੀ ਯਾਦ ਕਰਦਿਆ ਹਰ ਸਾਲ ਵਿਸ਼ਵ ਸਿਹਤ ਦਿਵਸ 7 ਮਾਰਚ ਨੂੰ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ ਵਿਸ਼ਵ ਸਿਹਤ ਸੰਗਠਨ ਦੇ ਨੇਕ ਕੰਮਾ ਨੂੰ ਯਾਦ ਕਰਦਿਆਂ ਅਤੇ ਹੋਮਿਓਪੈਥੀ ਮੈਡੀਕਲ ਇਲਾਜ ਪ੍ਰਣਾਲੀ ਦੇ ਮੋਢੀ ਡਾਕਟਰ ਸੈਮੁਅਲ ਹਨੀਮੈਨ ਦਾ ਜਨਮ ਦਿਵਸ 10 ਅਪ੍ਰੈਲ ਨੂੰ ਜੋ ਕਿ ਵਿਸ਼ਵ ਹੋਮਿਓਪੈਥੀ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ ਇਸ ਦੇ ਸੰਬੰਧ ਵਿਚ ਇਕ ਪ੍ਰੋਗਰਾਮ ਜ਼ਿਲਾ ਹੋਮੀਓਪੈਥਿਕ ਅਫ਼ਸਰ ਡਾਕਟਰ ਪਰਵੇਸ਼ ਚਾਵਲਾ ਜੀ ਦੀ ਅਗਵਾਈ ਹੇਠ ਡਾਕਟਰ ਹਰਿੰਦਰ ਪਾਲ ਸਿੰਘ ਵੇਗਲ ਹੋਮੀਓਪੈਥਿਕ ਮੈਡੀਕਲ ਅਫ਼ਸਰ ਸਰਕਾਰੀ ਹੋਮੀਓਪੈਥਿਕ ਡਿਸਪੈਂਸਰੀ ਸਬ ਡਵੀਜ਼ਨਲ ਹਸਪਤਾਲ ਖਡੂਰ ਸਾਹਿਬ ਵਿਖੇ ਕਰਾਇਆ ਗਿਆ ਜਿਸ ਵਿਚ ਡਾਕਟਰ ਸਾਬ ਵੱਲੋਂ ੳ.ਪੀ.ਡੀ ਵਿੱਚ ਆਏ ਮਰੀਜ਼ਾਂ ਨੂੰ ਸੰਬੋਧਨ ਕਰਦੇ ਹੋਏ ਦਸਿਆ ਗਿਆ ਕਿ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਇਸ ਮਕਸਦ ਨਾਲ ਕੀਤੀ ਗਈ ਸੀ ਕਿ ਲੋਕਾਂ ਨੂੰ ਸਿਹਤ ਪ੍ਰਤੀ ਆਪਣੇ ਹੱਕਾਂ ਤੋਂ ਜਾਣੂ ਕਰਾਇਆ ਜਾ ਸਕੇ ਅਤੇ ਹਰ ਵਰਗ ਨੂੰ ਮਿਆਰੀ ਸਿਹਤ ਦਿੱਤੀ ਜਾ ਸਕੇ, ਐਮਰਜੈਂਸੀ ਦੇ ਹਾਲਾਤ ਤੇ ਮਹਾਂਮਾਰੀ ਦੇ ਕੇਸਾਂ ਵਿੱਚ ਪਹਿਲ ਕਦਮੀ ਕਰਦੇ ਹੋਏ ਸਮਾਂ ਰਹਿੰਦਿਆਂ ਹੀ ਲੋਕਾਂ ਦੀ ਜਾਨ ਬਚਾਈ ਜਾ ਸਕੇ. ਇਸੇ ਤਰਾ ਹੀ ਡਾਕਟਰ ਸਾਬ ਵੱਲੋਂ ਹੋਮਿਓਪੈਥੀ ਦੇ ਬਾਨੀ ਦੇ ਜਨਮ ਤੇ ਝਾਤ ਪਾਉਂਦੇ ਦੱਸਿਆ ਗਿਆ ਕਿ ਕਿਵੇਂ ਹੋਮਿਓਪੈਥੀ ਇਲਾਜ ਪ੍ਰਣਾਲੀ ਦੀ ਸ਼ਰੂਆਤ ਹੋਈ ਤੇ ਥੋੜੇ ਸਮੇਂ ਵਿੱਚ ਹੀ ਕਿਵੇਂ ਇਸ ਨੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਈ ਲੋਕਾਂ ਵਿਚ ਇਸ ਦਾ ਪ੍ਰਭਾਵ ਇਸ ਲਈ ਵੀ ਵੱਧ ਹੈ ਕਿਉਕਿ ਇਸ ਦੇ ਕੋਈ ਬੁਰੇ ਪ੍ਰਭਾਵ ਨਹੀਂ ਹੁੰਦੇ ਹਨ ਤੇ ਇਹ ਰੋਗਾਂ ਨੂੰ ਜੜ੍ਹੋਂ ਖ਼ਤਮ ਕਰ ਦਿੰਦੀ ਹੈ ਤੇ ਦਵਾਈ ਲੈਣ ਦਾ ਤਰੀਕਾ ਵੀ ਬਹੁਤ ਸਰਲ ਹੁੰਦਾ ਹੈ ਤਾਂ ਹੀ ਬੱਚਿਆ ਨੂੰ ਇਹ ਦਵਾਈ ਬਹੁਤ ਪਸੰਦ ਹੈ। ਭਾਰਤ ਸਰਕਾਰ ਵੱਲੋਂ ਵੀ ਇਸ ਪੈਥੀ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਣ । ਇਸ ਦੌਰਾਨ ਡਾਕਟਰ ਸਾਬ ਵੱਲੋਂ ਕੋਰੋਨਾ ਵਿਰੋਧ ਚਲਾਈ ਜਾ ਰਹੀ ਵੈਕਸੀਨ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਤੇ ਦੱਸਿਆ ਕਿ ਇਹ ਵੈਕਸੀਨ ਸੁਰੱਖਿਅਤ ਹੈ ਤੇ 45 ਤੋਂ ਉੱਪਰ ਵਾਲਾ ਹਰੇਕ ਵਿਅਕਤੀ ਇਹ ਵੈਕਸੀਨ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਲਗਵਾ ਸਕਦਾ ਹੈ। ਉਨ੍ਹਾਂ ਵੱਲੋਂ ਸਿਹਤਮੰਦ ਜ਼ਿੰਦਗੀ ਲਈ ਸੰਤੁਲਿਤ ਭੋਜਨ, ਫਾਸਟ ਫੂਡ ਤੋਂ ਪਰਹੇਜ਼ ਤੇ ਰੋਜ਼ਾਨਾ ਕਸਰਤ ਤੇ ਨਵੇਂ ਜੰਮੇ ਬੱਚੇ ਲਈ ਮਾ ਦੇ ਦੁੱਧ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ।
Comments (0)
Facebook Comments (0)