ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ  ਲਾਇਆ ਗਿਆ

ਸਰਦੂਲਗੜ੍ਹ 18 ਜੂਨ (ਸੁਰਜੀਤ ਸਿੰਘ ਮੋਗਾ)

ਅੱਜ ਸਥਾਨਕ ਸ਼ਹਿਰ ਅਗਰਵਾਲ ਨਰਸਿੰਗ ਹੋਮ ਅਤੇ ਸਿੱਖ ਹੈਲਪਰ ਵਰਲਡ ਵਾਈਡ ਸਰਦੂਲਗੜ੍ਹ ਵੱਲੋਂ ਪਹਿਲਾਂ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ।ਜਿਸ ਵਿੱਚ ਬਲੇਡ ਬੈਂਕ  ਸਿਵਲ ਹਸਪਤਾਲ ਮਾਨਸਾ ਦੀ ਰੋੜਕੀ ਰੋੜ ਅਗਰਵਾਲ ਹਸਪਤਾਲ ਵਿਖੇ ਟੀਮ ਪਹੁੰਚੀ। ਡਾਕਟਰ ਪਵਨ ਗਰਗ ਐਮ ਐਸ (ਜਰਨਲ ਸਰਜਰੀ) ਨੇ ਮੀਡੀਆ ਨੂੰ ਦੱਸਿਆ ਖੂਨਦਾਨੀਆਂ ਵੱਲੋਂ ਦਿੱਤਾ ਖੂਨ ਦਾ ਇੱਕ-ਇੱਕ ਕਤਰਾ ਕਿਸੇ ਵਿਅਕਤੀ ਦੀ ਜਾਨ ਬੱਚਾ ਸਕਦਾ ਹੈ। ਇਸ ਅਨੇਕ ਦੇ ਕੰਮ ਲਈ ਵੱਧ ਚੜ੍ਹਕੇ ਹੇਸਾ ਪਾਉਣਾ ਚਾਹੀਦਾ ਹੈ। ਇਹ ਕੈਂਪ ਸਵੇਰੇ 10 ਤੋਂ 2 ਵਜੇ ਦੇ ਕਰੀਬ ਲਾਇਆ ਗਿਆ।ਇਸ ਕੈਂਪ ਦੇ ਸਹਿਯੋਗੀ ਸ਼ੇਰੇ ਪੰਜਾਬ ਸੇਵਾ ਦਲ ਸਰਦੂਲਗੜ੍ਹ, ਪਿਆਸ ਵੈਲਫੇਅਰ ਕਲੱਬ, ਸ੍ਰੀ ਗਣੇਸ਼ ਮੈਡੀਸਨ ਆਦਿ ਦੇ ਆਹੁੰਦੇਦਾਰ ਅਤੇ ਮੈਬਰ ਸਨ।