ਜੇਕਰ ਇਸੇ ਹਿਸਾਬ ਨਾਲ ਧਰਤੀ ਅੰਦਰੋਂ ਪਾਣੀ ਨਿਕਲਦਾ ਰਿਹਾ ਤਾਂ ਆਉਂਦੇ 25 ਸਾਲਾਂ ਤੱਕ ਪਾਣੀ ਮੁੱਕ ਹੀ ਜਾਵੇਗਾ

ਜੇਕਰ ਇਸੇ ਹਿਸਾਬ ਨਾਲ ਧਰਤੀ ਅੰਦਰੋਂ ਪਾਣੀ ਨਿਕਲਦਾ ਰਿਹਾ ਤਾਂ ਆਉਂਦੇ 25 ਸਾਲਾਂ ਤੱਕ ਪਾਣੀ ਮੁੱਕ ਹੀ ਜਾਵੇਗਾ

ਚੰਡੀਗੜ੍ਹ: ਪੰਜ ਦਰਿਆਵਾਂ ਦੀ ਧਰਤੀ 'ਤੇ ਪੀਣ ਵਾਲੇ ਪਾਣੀ ਦੀ ਵੀ ਦਿੱਕਤ ਹੋ ਸਕਦੀ ਹੈ। ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ  ਹੱਦ ਤੱਕ ਪਹੁੰਚ ਗਿਆ ਹੈ। ਇਸ ਦੇ ਬਾਵਜੂਦ ਨਾ ਤਾਂ ਪਾਣੀ ਦੀ ਬਰਬਾਦੀ ਰੋਕੀ ਜਾ ਰਹੀ ਹੈ ਤੇ ਨਾ ਹੀ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਮਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਸੇ ਹਿਸਾਬ ਨਾਲ ਧਰਤੀ ਅੰਦਰੋਂ ਪਾਣੀ ਨਿਕਲਦਾ ਰਿਹਾ ਤਾਂ ਆਉਂਦੇ 25 ਸਾਲਾਂ ਤੱਕ ਪਾਣੀ ਮੁੱਕ ਹੀ ਜਾਵੇਗਾ। ਪੰਜਾਬ ਦੇ ਇਸ ਗੰਭੀਰ ਮੁੱਦੇ ਬਾਰੇ ਜਲੰਧਰ ਵਿਚ ਕਰਵਾਏ ਸੈਮੀਨਾਰ ਦੌਰਾਨ ਵੀ ਮਾਹਿਰਾਂ, ਬੁੱਧੀਜੀਵੀਆਂ ਤੇ ਵਿਦਵਾਨਾਂ ਨੇ ਇਸ ਬਾਰੇ ਫਿਕਰਮੰਦੀ ਜਾਹਿਰ ਕੀਤੀ।

SeminarSeminar

ਸੈਮੀਨਾਰ ਦੌਰਾਨ ਬੁਲਾਰਿਆਂ ਨੇ ਇਸ ਗੱਲ ‘ਤੇ ਇਕਜੁੱਟ ਹੁੰਦਿਆਂ ਚਿੰਤਾ ਪ੍ਰਗਟਾਈ ਹੈ ਕਿ ਜੇਕਰ ਜਲ ਸੰਕਟ ਵਿਚ ਫਸੇ ਸੂਬੇ ਨੂੰ ਨਾ ਬਚਾਇਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਆਉਂਦੇ 25 ਸਾਲਾਂ ਤੱਕ ਮੁੱਕ ਜਾਵੇਗਾ। ਸੂਬੇ ਭਰ ਵਿਚੋਂ ਪੁੱਜੇ ਮਾਹਿਰਾਂ ਨੇ ਕਿਹਾ ਕਿ ਪੰਜਾਬ ਵਿਚ ਤੇਜ਼ੀ ਨਾਲ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। ਇੱਥੋਂ ਦੀ ਹਵਾ ਸਾਹ ਲੈਣ ਯੋਗ ਨਹੀਂ ਰਹੀ। ਖਾਣ ਵਾਲੀਆਂ ਵਸਤਾਂ ਵਿਚ ਕੀਟਨਾਸ਼ਕ ਦਵਾਈਆਂ ਤੇ ਰਸਾਇਣਕ ਖਾਦਾਂ ਦੇ ਮਾਰੂ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ। ਪੰਜਾਬ ਦੇ ਹਰ ਪਿੰਡ ਵਿਚ ਕੈਂਸਰ ਨੇ ਆਪਣੀਆਂ ਜੜ੍ਹਾਂ ਡੂੰਘੀਆਂ ਕਰ ਲਈਆਂ ਹਨ।

Water shortage in Punjab for next 25 yearsWater shortage in Punjab for next 25 years

ਪੰਜਾਬ ਦੀ ਜਵਾਨੀ ਨਸ਼ਿਆਂ ਨਾਲ ਮਰ ਰਹੀ ਹੈ। ਇਸ ਸੈਮੀਨਾਰ ਵਿਚ ਬੁੱਧੀਜੀਵੀਆਂ, ਸਮਾਜ ਸੇਵੀ ਜੱਥੇਬੰਦੀਆਂ, ਕਿਸਾਨ ਜਥੇਬੰਦੀਆਂ ਸਮੇਤ ਕਈ ਵਿਦਵਾਨਾਂ ਨੇ ਹਿੱਸਾ ਲਿਆ। ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਾਣੀ ਦੀ ਘਾਟ ਦਾ ਵੱਡਾ ਕਾਰਨ ਮਨੁੱਖੀ ਲਾਲਚ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਵਾਤਾਵਰਨ ਦੀ ਰਾਖੀ ਵਜੋਂ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਘੱਟੋ-ਘੱਟ 5 ਬੂਟੇ ਲਾਉਣੇ ਚਾਹੀਦੇ ਹਨ।

Bharti Kisan UnionBharti Kisan Union

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਧਰਤੀ ਹੇਠਲੇ ਪਾਣੀ ਦੇ ਸੰਕਟ ਲਈ ਇਕੱਲੇ ਕਿਸਾਨਾਂ ਨੂੰ ਕਸੂਰਵਾਰ ਠਹਿਰਾਏ ਜਾਣ ’ਤੇ ਇਤਰਾਜ਼ ਜਤਾਉਂਦਿਆ ਕਿਹਾ ਕਿ ਉਹ ਕਿਸਾਨੀ ਸੰਕਟ ਬਾਰੇ ਵਿਚਾਰ-ਚਰਚਾ ਕਰਨ ਲਈ 15 ਜੁਲਾਈ ਤੋਂ ਬਾਅਦ ਚੰਡੀਗੜ੍ਹ ’ਚ ਵਿਸ਼ਾਲ ਇਕੱਠ ਕਰਨਗੇ। ਨਾਮਵਰ ਸਿੱਖਿਆ ਸਾਸ਼ਤਰੀ ਡਾ. ਕਮਲੇਸ਼ ਸਿੰਘ ਦੁੱਗਲ ਨੇ ਕਿਹਾ ਕਿ ਇਨ੍ਹਾਂ ਮਸਲਿਆਂ ਦੇ ਹੱਲ ਲਈ ਲੋਕਾਂ ਨੂੰ ਖੁਦ ਵੀ ਸੁਚੇਤ ਹੋਣ ਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ।

Water shortage in Punjab for next 25 yearsWater shortage in Punjab for next 25 years

ਪੱਤਰਕਾਰ ਤੇ ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਪਾਣੀਆਂ ਦੇ ਸੰਕਟ, ਪਲੀਤ ਹੋ ਰਹੇ ਵਾਤਾਵਰਨ ਤੇ ਪੰਜਾਬੀ ਜ਼ੁਬਾਨ ਦੇ ਮਸਲੇ ਦੇ ਹੱਲ ਲਈ ਸਮੂਹ ਪੰਜਾਬੀਆਂ ਨੂੰ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਲਦ ਹੀ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਦੀ ਇੱਕ ਕਮੇਟੀ ਬਣਾ ਕੇ ਕੁਦਰਤ ਤੇ ਲੋਕ ਪੱਖੀ ਵਿਕਾਸ ਮਾਡਲ ਤਿਆਰ ਕੀਤਾ ਜਾਵੇਗਾ।