ਖਾਲਸਾ ਕਾਲਜ ਸਰਹਾਲੀ ਵਿੱਚ ਚੱਲ ਰਹੇ 07 ਰੋਜ਼ਾਂ ਐਨ ਐਸ ਐਸ ਕੈਂਪ ਦੌਰਾਨ ਸ਼ਖਸੀਅਤ ਉਸਾਰੀ ਤੇ ਲੈਕਚਰ ਅਤੇ ਵਾਤਾਵਰਣ ਨੂੰ ਬਚਾਉਣ ਲਈ ਰੈਲੀ ਦਾ ਆਯੋਜਨ।

ਖਾਲਸਾ ਕਾਲਜ ਸਰਹਾਲੀ ਵਿੱਚ ਚੱਲ ਰਹੇ 07 ਰੋਜ਼ਾਂ ਐਨ ਐਸ ਐਸ ਕੈਂਪ ਦੌਰਾਨ ਸ਼ਖਸੀਅਤ ਉਸਾਰੀ ਤੇ ਲੈਕਚਰ ਅਤੇ ਵਾਤਾਵਰਣ ਨੂੰ ਬਚਾਉਣ ਲਈ ਰੈਲੀ ਦਾ  ਆਯੋਜਨ।

ਚੋਹਲਾ ਸਾਹਿਬ 8 ਜਨਵਰੀ 2024 (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੀ ਸਥਾਪਨਾ  ਸੰਨ 1970 ਵਿੱਚ ਸੰਤ ਬਾਬਾ ਤਾਰਾ ਸਿੰਘ ਜੀ ਵੱਲੋਂ ਕੀਤੀ ਗਈ ਸੀ। ਇਸ ਕਾਲਜ ਦੇ ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਕਾਲਜ ਵਿੱਦਿਆ  ਦਾ ਚਾਨਣ ਫੈਲਾਉਣ ਤੋਂ ਇਲਾਵਾ ਇਲਾਕੇ ਵਿੱਚ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵੀ ਵਧੀਆ ਢੰਗ ਨਾਲ ਨਭਾਇਆ ਜਾ ਰਿਹਾ ਹੈ। ਕਾਲਜ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਮਿਤੀ 02 ਜਨਵਰੀ 2024 ਤੋਂ ਚੱਲ ਰਹੇ 07 ਰੋਜ਼ਾਂ ਕੈਂਪ ਦੇ ਦੋਰਾਨ ਅੱਜ ਐਨ।ਐਸ।ਐਸ ਵਲੰਟੀਅਰਜ਼ ਵਲੋਂ ਬਿੱਲਿਆਂਵਾਲਾ ਪਿੰਡ ਦੇ ਲੋਕਾਂ ਨੂੰ ਜਾਗਰੁਕ ਕਰਨ ਲਈ “ਵਾਤਾਵਰਣ ਚੇਤਨਾ ਮੁਹਿੰਮ” ਅਧੀਨ ਰੈਲੀ ਕੱਢ ਕੇ ਵਾਤਾਵਰਣ ਨੂੰ ਬਚਾਉਣ ਲਈ ਵੱਖ-ਵੱਖ ਨਾਰੇ ਜਿਵੇਂ “ ਜੀਵ ਜਗਤ ਦੀ ਚਾਹੁੰਦੇ ਹੋ ਰੱਖਿਆਂ ਤਾਂ ਵਾਤਾਵਰਣ ਦੀ ਕਰੋ ਸੁਰੱਖਿਆ”, “ਧਰਤੀ ਨੂੰ ਹੈ ਜੇ ਬਚਾਉਣਾ, ਵਾਤਾਵਰਣ ਨੂੰ ਪਵੇਗਾ ਬਚਾਉਣਾ”, “ ਵਾਤਾਵਰਣ ਦਾ ਸੁਧਾਰ ਤਾਂ ਖੁਸ਼ੀਆਂ ਅਪਾਰ”, “ ਵਾਤਾਵਰਣ ਦੀ ਰੱਖਿਆ ਲਈ ਕਰੋ ਕਰਮ, ਇਹੀ ਹੈ ਅੱਜ ਦਾ ਸੱਚਾ ਧਰਮ”, ਵਾਤਾਵਰਣ ਦੀ ਕਰੋ ਸੰਭਾਲ਼ ਸਾਖਰਤਾ ਦੀ ਬਣੋ ਮਿਸਾਲ”, “ ਇਹ ਧਰਤੀ ਸਾਡੀ ਮਾਂ ਹੈ ਇਸ ਨੂੰ ਬਚਾਉਣਾ ਤਾਂ ਹੈ”, ਦੇ ਨਾਲ-ਨਾਲ ਪਰਾਲੀੇਨਾੜ ਸਾੜਨ ਤੇ ਉਸ ਤੋਂ ਹੋਣ ਵਾਲੇ ਪ੍ਰਦੁਸ਼ਨ ਦੇ ਨੁਕਸਾਨ ਪ੍ਰਤੀ ਵੀ ਇਲਾਕੇ ਦੇ ਲੋਕਾਂ ਨੂੰ ਜਾਗਰੁਕ ਕੀਤਾ ਗਿਆ ਅਤੇ ਵਾਤਾਵਰਣ ਦੀ ਸੁਧਤਾ ਲਈ ਪੌਦੇ ਲਗਾਏ ਗਏ। ਕੈਂਪ ਦੌਰਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਗੁਰਦੁਆਰੇ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਲ ਨਾਲ ਪ੍ਰੋ਼ ਪਰਮਵੀਰ ਸਿੰਘ ਵੱਲੋਂ ਸ਼ਖਸੀਅਤ ਉਸਾਰੀ ‘ਤੇ ਐਨ।ਐਸ।ਐਸ। ਵਲੀਟੀਅਰਜ਼ ਨੂੰ  ਵਿਸ਼ੇਸ਼ ਲੈਕਚਰ ਵੀ ਦਿੱਤਾ ਗਿਆ ।