ਭਾਈ ਫਤਿਹ ਸਿੰਘ ਯਾਦਗਾਰੀ ਗੇਟ ਦੀ ਉਸਾਰੀ ਲਈ ਅੱਜ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਨੀਂਹ ਪੱਥਰ ਰੱਖਿਆ।

ਭਾਈ ਫਤਿਹ ਸਿੰਘ ਯਾਦਗਾਰੀ ਗੇਟ ਦੀ ਉਸਾਰੀ ਲਈ ਅੱਜ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਨੀਂਹ ਪੱਥਰ ਰੱਖਿਆ।

ਚੋਹਲਾ ਸਾਹਿਬ, 20 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਅੱਜ ਇਕ ਗੇਟ ਦਾ ਨੀਂਹ ਪੱਥਰ ਰੱਖਿਆ। ਸਰਹਾਲੀ ਸਾਹਿਬ ਤੋਂ ਸੁਹਾਵਾ ਨੂੰ ਆਉਣ ਵਾਲੀ ਸੜਕ ਉੱਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਫੌਜ ਦੇ ਮਹਾਨ ਸੂਰਬੀਰ ਭਾਈ ਫਤਿਹ ਸਿੰਘ ਦੀ ਯਾਦ ਵਿੱਚ ਇਸ ਗੇਟ ਦੀ ਉਸਾਰੀ ਕੀਤੀ ਜਾਵੇਗੀ।ਇਸ ਸਮੇਂ ਸੰਤ ਬਾਬਾ ਸੁੱਖਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯਾਦਗਾਰੀ ਗੇਟਾਂ ਦੀ ਉਸਾਰੀ ਕਰਨ ਨਾਲ ਯਾਦਾਂ ਤਾਜਾਂ ਰਹਿੰਦੀਆਂ ਹਨ।ਅੱਜ ਸਵੇਰੇ ਅਰਦਾਸ ਕਰਕੇ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਨੇ ਇਸ ਗੇਟ ਉਸਾਰੀ ਆਰੰਭ ਕਰਵਾ ਦਿੱਤੀ ਹੈ। ਇਸ ਮੌਕੇ  ਮੰਨਾ ਸਿੰਘ ਸਾਬਕਾ ਸਰਪੰਚ, ਜਥੇਦਾਰ ਮੱਸਾ ਸਿੰਘ, ਬਚਨ ਸਿੰਘ, ਤੇਜਵੀਰ ਸਿੰਘ ਮੈਂਬਰ, ਬਲਵਿੰਦਰ ਸਿੰਘ, ਸੀਤਾ ਸਿੰਘ, ਸਰਤਾਜ ਸਿੰਘ, ਵੀਰ ਸਿੰਘ, ਜੋਤੀ ਸਿੰਘ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।