ਗੁਰਦੁਆਰਾ ਬਾਬਾ ਸਿਧਾਣਾ ਸਿੰਘ ਜੀ ਸਹੀਦ ਸੇਰੋਂ ਵਿਖੇ ਬੀਬੀਆਂ ਦਾ ਵਿਸਾਲ ਇਕੱਠ, 2 ਜਨਵਰੀ ਦੀ ਮਹਾ ਰੈਲੀ ਵਿੱਚ ਬੀਬੀਆ ਕਰਨਗੀਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ :- ਮਾਨੋਚਾਹਲ, ਸਿੱਧਵਾਂ, ਸ਼ਕਰੀ

ਗੁਰਦੁਆਰਾ ਬਾਬਾ ਸਿਧਾਣਾ ਸਿੰਘ ਜੀ ਸਹੀਦ ਸੇਰੋਂ ਵਿਖੇ  ਬੀਬੀਆਂ ਦਾ ਵਿਸਾਲ ਇਕੱਠ, 2 ਜਨਵਰੀ ਦੀ  ਮਹਾ ਰੈਲੀ ਵਿੱਚ ਬੀਬੀਆ ਕਰਨਗੀਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ :- ਮਾਨੋਚਾਹਲ, ਸਿੱਧਵਾਂ, ਸ਼ਕਰੀ

ਚੋਹਲਾ ਸਾਹਿਬ 20 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨਤਾਰਨ ਵੱਲੋਂ ਜਿਲ੍ਹਾ ਪ੍ਰਧਾਨ  ਅਤੇ ਸੂਬਾ ਆਗੂ ਸਤਨਾਮ ਸਿੰਘ ਮਾਣੋਚਾਹਲ, ਜਿਲ੍ਹਾ ਇੰਚਾਰਜ ਅਤੇ ਸੂਬਾ ਆਗੂ ਹਰਪ੍ਰੀਤ  ਸਿੰਘ ਸਿਂਧਵਾ ਅਤੇ ਜਿਲ੍ਹਾ ਸਕੱਤਰ ਅਤੇ ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ   ਦੀ ਅਗਵਾਈ ਵਿੱਚ ਜਿਲ੍ਹਾ ਤਰਨਤਾਰਨ ਦੇ ਪਿੰਡ ਸੇਰੋਂ ਵਿਖੇ ਗੁਰਦੁਆਰਾ ਬਾਬਾ ਸਿਧਾਣਾ ਸਿੰਘ ਜੀ ਸਹੀਦ  ਵਿਖੇ 2 ਜਨਵਰੀ ਦੀ ਜੰਡਿਆਲਾ ਗੁਰੂ ਰੈਲੀ  ਨੂੰ ਮੁੱਖ ਰੱਖਦਿਆਂ ਬੀਬੀਆਂ ਦੀ ਵੱਡੀ ਕਨਵੈਨਸ਼ਨ ਕੀਤੀ ਗਈ ਜਿਸ ਹਜਾਰਾਂ ਦੀ ਗਿਣਤੀ ਵਿੱਚ ਬੀਬੀਆ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਸੂਬਾ ਆਗੂ ਸਤਨਾਮ ਸਿੰਘ ਪੰਨੂੰ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆਂ ਪਿ੍ੰਸੀਪਲ ਨਵਤੇਜ ਸਿੰਘ ਏਕਲ ਗੱਡਾ ਅਤੇ ਸਮਸੇਰ  ਸਿੰਘ  ਤਰਨਤਾਰਨ ਨੇ ਦੱਸਿਆ ਕਿ ਜਿਸ ਤਰ੍ਹਾਂ ਕੇਂਦਰ ਦੀ ਸਰਕਾਰ ਫਿਰਕੂ ਪਾੜਾ ਪੈਦਾ ਕਰਨ ਵਾਲ਼ੀ ਨੀਤੀ ਤਹਿਤ ਕੰਮ ਕਰਦੀ ਹੈ ਅਤੇ ਵਿਕਾਸ ਦੇ ਨਾਮ ਹੇਠ ਕਾਰਪੋਰੇਟ ਪੱਖੀ ਨੀਤੀਆਂ ਲਿਆ ਕੇ ਦੇਸ਼ ਨੂੰ ਅਮੀਰ ਪੂੰਜੀਪਤੀਆ ਹੱਥ ਵੇਚਣ ਵਾਲੇ ਮਾਰਗ ਤੇ ਚੱਲ ਰਹੀ ਹੈ ਅਤੇ ਕਿਸਾਨਾਂ ਮਜ਼ਦੂਰਾ ਦੇ ਹੱਕ ਦੱਬ ਕੇ ਬੈਠੀ ਹੈ, ਇਸ ਨੀਤੀ ਵਿਰੁੱਧ ਲੋਕਾਂ ਨੂੰ ਦਿੱਲੀ ਸੰਘਰਸ਼ ਵਾਂਗ ਵੱਡਾ ਤੇ ਸ਼ਾਂਤਮਈ ਸੰਘਰਸ਼ ਕਰਨਾ ਪਵੇਗਾ।  ਓਹਨਾ ਕਿਹਾ ਕਿ ਉਤਰੀ ਭਾਰਤ ਦੀਆ 18 ਜਥੇਬੰਦੀਆਂ ਅਤੇ ਸੰਜੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ ) ਦਿਨਾਂ ਵਿੱਚ ਦੋਨਾਂ ਫੋਰਮਾਂ ਵੱਲੋਂ ਦਿੱਲੀ ਮੋਰਚੇ ਦੀਆਂ ਲਟਕ ਰਹੀਆਂ ਕਿਸਾਨ ਮਜਦੂਰ ਸਬੰਧੀ ਮੰਗਾਂ ਜਿਵੇਂ ਸਾਰੀਆਂ ਫਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਸੀ 2 ਲ਼50× ਅਨੁਸਾਰ ਦਿੱਤੇ ਜਾਣ, ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ, ਕਿਸਾਨ ਮਜਦੂਰ ਦੀ ਪੂਰਨ ਕਰਜ਼ ਮੁਕਤੀ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ, ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕਰਨ ,ਸਮਾਰਟ ਮੀਟਰਾਂ ਨੂੰ ਬੰਦ ਕਰਕੇ ਪੁਰਾਣੇ ਮੀਟਰ ਲਗਾਉਣ, ਹੜ ਨਾਲ ਹੋਈਆਂ ਫ਼ਸਲਾਂ ਦਾ ਯੋਗ ਮੁਆਵਜ਼ਾ ਨਾ ਦੇਣਾ ਅਤੇ ਹੋਰ ਅਹਿਮ ਮੁੱਦਿਆਂ ਤੇ ਸਰਕਾਰ ਨਾਲ ਸੰਘਰਸ਼ ਕਰਨੇ ਪੈਣਗੇ। ਓਹਨਾ ਕਿਹਾ ਪਿੰਡਾਂ ਵਿੱਚ  ਕਿਸਾਨਾਂ,ਮਜਦੂਰਾ ਅਤੇ ਆਮ ਵਰਗ ਦੇ ਲੋਕਾਂ ਦੇ ਨਾਲ ਨਾਲ ਬੀਬੀਆਂ ਵਿੱਚ ਵੀ 2 ਜਨਵਰੀ ਦੀ ਜੰਡਿਆਲਾ ਗੁਰੂ ਵਿਖੇ ਹੋਣ ਜਾ ਰਹੀ ਮਹਾਂਰੈਲੀ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਓਹਨਾ ਕਿਹਾ ਕਿ ਸਾਰੇ ਜਥੇਬੰਦਕ ਅਤੇ ਗੈਰ ਜਥੇਬੰਦਕ ਲੋਕਾਂ ਨੂੰ ਅਪੀਲ ਹੈ ਕਿ ਆਪਸੀ ਨਿੱਕੇ ਮੋਟੇ ਮਤਭੇਦ ਭੁਲਾ ਕੇ ਦੇਸ਼ ਅਤੇ ਪੰਜਾਬ ਦੇ ਭਲੇ ਨੂੰ ਦੇਖਦੇ ਵਿਸ਼ਾਲ ਇਕੱਠ ਕਰਕੇ ਕਿਸਾਨ ਮਜਦੂਰ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਵੇ ਤਾਂ ਜ਼ੋ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਦੇ ਯਤਨ ਸਾਰਥਕ ਸਿੱਟੇ ਤੇ ਪਹੁੰਚ ਸਕਣ। 2 ਜਨਵਰੀ ਦੀ ਰੈਲੀ ਨੂੰ ਮੁੱਖ ਰੱਖਦਿਆਂ  ਅੱਜ 8 ਜੋਨਾ ਵੱਲੋਂ  ਬਾਬਾਂ ਸਧਾਣਾ ਜੀ ਦੇ ਅਸਥਾਨ ਪਿੰਡ ਸੇਰੋਂ ਵਿਖੇ ਵਿਸਾਲ ਕੰਨਵੈਨਸ਼ਨ ਕੀਤੀ ਗਈ ਜਿਸ ਹਜਾਰਾਂ ਬੀਬੀਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਦੱਸਿਆ ਕਿ 4 ਜੋਨਾ ਵੱਲੋਂ ਕੱਲ ਨੂੰ ਬਾਬਾ ਬੁੱਢਾ ਜੀ ਦੇ ਅਸਥਾਨ ਪਿੰਡ  ਦਿਆਲਪੁਰਾ ਵਿਖੇ ਅਤੇ 4 ਜੋਨਾ ਵੱਲੋਂ  25 ਦਸੰਬਰ ਨੂੰ ਬਾਬਾ ਸਿਧਾਣਾ ਜੀ ਦੇ ਅਸਥਾਨ ਪਿੰਡ ਝਬਾਲ ਵਿਖੇ  ਬੀਬੀਆਂ ਦੀਆਂ ਵੱਡੀਆਂ ਕਨਵੈਨਸ਼ਨਾ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਰਕਾਰ ਵਿਰੁੱਧ ਵੱਡੇ ਰੋਸ ਮੁਜਾਹਰੇ ਕਰ ਕੇ ਲੋਕਾਂ ਨੂੰ ਸਰਕਾਰ ਦੇ ਵਿਰੁੱਧ ਲਾਮਬੰਦ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋ ਇਲਾਵਾ ਜਰਨੈਲ ਸਿੰਘ ਨੂਰਦੀ, ਫਤਿਹ ਸਿੰਘ ਪਿੱਦੀ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਦਿਆਲ ਸਿੰਘ ਮੀਆਵਿੰਡ, ਸੁਖਵਿੰਦਰ ਦੁਗਲਵਾਲਾ,ਜਵਾਹਰ ਸਿੰਘ ਟਾਡਾਂ,ਰਣਜੀਤ ਕੌਰ ਕੱਲਾ, ਦਵਿੰਦਰ ਕੋਰ ਕੱਲਾ ,ਦਵਿੰਦਰ ਕੋਰ ਪਿੱਦੀ,ਕੁਲਵੰਤ ਕੌਰ ਸ਼ਕਰੀ, ਕੁਲਵਿੰਦਰ ਕੋਰ ਵਲੀਪੁਰ, ਰਣਜੀਤ ਕੌਰ ਚੰਬਾ, ਦਲਜੀਤ ਕੌਰ ਵੜਿੰਗ, ਮਨਜੀਤ ਕੌਰ, ਸਰਬਜੀਤ ਕੌਰ ਅੱਲੋਵਾਲ,ਜਗੀਰ ਕੌਰ ਲਾਲਪੁਰਾ,ਮੋਹਣਪੁਰਾ,ਅਮਨਦੀਪ ਕੌਰ ਪਿੱਦੀ, ਸਰਬਜੀਤ ਕੌਰ ਚੱਕ ਕਰੇਖਾ, ਸਰਬਜੀਤ ਕੌਰ ਏਕਲ ਗੱਡਾ, ਮਨਜੀਤ ਕੌਰ ਏਕਲ ਗੱਡਾ, ਅਜੀਤ ਸਿੰਘ ਚੰਬਾ, ਸਤਨਾਮ ਸਿੰਘ ਖੋਜਕੀਪੁਰ, ਇਕਬਾਲ ਸਿੰਘ ਵੜਿੰਗ, ਸਰਵਨ ਸਿੰਘ ਵਲੀਪੁਰ, ਕੁਲਦੀਪ ਸਿੰਘ ਵੇਈਪੂਈ, ਕੁਲਵੰਤ ਸਿੰਘ ਭੈਲ, ਕੁਲਵੰਤ ਸਿੰਘ ਢੋਟੀਆਂ, ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰ ਅਤੇ ਬੀਬੀਆਂ ਹਾਜਿਰ ਸਨ।