ਖਡੂਰ ਸਾਹਿਬ ਲੋਕ ਸਭਾ ਸੀਟ ਲਈ ਕੁੱਲ 11,17,282 ਵੋਟਰਾਂ ਨੇ ਕੀਤਾ ਮੱਤਦਾਨ- ਜ਼ਿਲ੍ਹਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ

ਖਡੂਰ ਸਾਹਿਬ ਲੋਕ ਸਭਾ ਸੀਟ ਲਈ ਕੁੱਲ 11,17,282 ਵੋਟਰਾਂ ਨੇ ਕੀਤਾ ਮੱਤਦਾਨ- ਜ਼ਿਲ੍ਹਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ

ਤਰਨ ਤਾਰਨ, 21 ਮਈ :

ਜ਼ਿਲ੍ਹਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਖਡੂਰ ਸਾਹਿਬ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੌਰਾਨ ਖਡੂਰ ਸਾਹਿਬ ਲੋਕ ਸਭਾ ਸੀਟ ਲਈ ਕੁੱਲ 11,17,282 ਵੋਟਰਾਂ ਨੇ ਮੱਤਦਾਨ ਕੀਤਾ, ਜਿੰਨ੍ਹਾ ਵਿੱਚ 584067 ਮਰਦ ਅਤੇ 533195 ਔਰਤਾਂ ਤੋਂ ਇਲਾਵਾ 20 ਤੀਜੇ ਲਿੰਗ ਦੇ ਵੋਟਰ ਸ਼ਾਮਿਲ ਹਨ।

ਉਹਨਾਂ ਦੱਸਿਆ ਕਿ ਮੱਤਦਾਨ ਦੌਰਾਨ 11734 ਵੋਟਰਾਂ ਨੇ ਪਹਿਲੀ ਵਾਰ ਮੱਤਦਾਨ ਕੀਤਾ। ਇਸ ਤੋਂ ਇਲਾਵਾ 2552 ਦਿਵਿਆਂਗ ਵੋਟਰਾਂ ਨੇ ਵੀ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ।ਮੱਤਦਾਨ ਵਿੱਚ 15 ਓਵਰਸ਼ੀਜ ਵੋਟਰ ਵੀ ਵੋਟ ਪਾਉਣ ਲਈ ਪਹੁੰਚੇ।ਉਹਨਾਂ ਦੱਸਿਆ ਕਿ ਮੱਤਦਾਨ ਦੌਰਾਨ 696558 ਵੋਟਰਾਂ ਨੇ ਵੋਟਰ ਕਾਰਡ ਅਤੇ 343752 ਵੋਟਰਾਂ ਨੇ ਹੋਰ ਪਹਿਚਾਣ ਦਸਤਾਵੇਜ਼ਾਂ ਦੀ ਵਰਤੋਂ ਕੀਤੀ।

ਸ੍ਰੀ ਸੱਭਰਵਾਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਲਈ ਕੁੱਲ 107772 ਵੋਟਰਾਂ ਨੇ ਮੱਤਦਾਨ ਕੀਤਾ, ਜਿੰਨ੍ਹਾਂ ਵਿੱਚ 57049 ਪੁਰਸ਼, 50722 ਔਰਤਾਂ ਅਤੇ ਇੱਕ ਤੀਜੇ ਲਿੰਗ ਦਾ ਵੋਟਰ ਸ਼ਾਮਿਲ ਹੈ।ਵਿਧਾਨ ਸਭਾ ਹਲਕਾ ਤਰਨ ਤਾਰਨ ਲਈ ਕੁੱਲ 111130 ਵੋਟਰਾਂ ਨੇ ਮੱਤਦਾਨ ਕੀਤਾ, ਜਿੰਨ੍ਹਾਂ ਵਿੱਚ 58829 ਪੁਰਸ਼ ਅਤੇ 52301 ਔਰਤਾਂ, ਵਿਧਾਨ ਸਭਾ ਹਲਕਾ ਖੇਮਕਰਨ ਲਈ ਕੁੱਲ 133236 ਵੋਟਰਾਂ ਨੇ ਮੱਤਦਾਨ ਕੀਤਾ, ਜਿੰਨ੍ਹਾਂ ਵਿੱਚ 70882 ਪੁਰਸ਼ ਅਤੇ 62354 ਔਰਤਾਂ, ਵਿਧਾਨ ਸਭਾ ਹਲਕਾ ਪੱਟੀ ਲਈ ਕੁੱਲ 126251 ਵੋਟਰਾਂ ਨੇ ਮੱਤਦਾਨ ਕੀਤਾ, ਜਿੰਨ੍ਹਾਂ ਵਿੱਚ 65532 ਪੁਰਸ਼ ਅਤੇ 60719 ਔਰਤਾਂ, ਵਿਧਾਨ ਸਭਾ ਹਲਕਾ ਖਡੂਰ ਸਾਹਿਬ ਲਈ ਕੁੱਲ 123945 ਵੋਟਰਾਂ ਨੇ ਮੱਤਦਾਨ ਕੀਤਾ, ਜਿੰਨ੍ਹਾਂ ਵਿੱਚ 64533 ਪੁਰਸ਼, 59411 ਔਰਤਾਂ ਅਤੇ ਇੱਕ ਤੀਜੇ ਲਿੰਗ ਦਾ ਵੋਟਰ ਸ਼ਾਮਿਲ ਹੈ।ਵਿਧਾਨ ਸਭਾ ਹਲਕਾ ਬਾਬਾ ਬਕਾਲਾ ਲਈ ਕੁੱਲ 194571 ਵੋਟਰਾਂ ਨੇ ਮੱਤਦਾਨ ਕੀਤਾ, ਜਿੰਨ੍ਹਾਂ ਵਿੱਚ 101194 ਪੁਰਸ਼, 93363 ਔਰਤਾਂ ਅਤੇ 14 ਤੀਜੇ ਲਿੰਗ ਦੇ ਵੋਟਰ ਸ਼ਾਮਿਲ ਹਨ।ਵਿਧਾਨ ਸਭਾ ਹਲਕਾ ਕਪੂਰਥਲਾ ਲਈ ਕੁੱਲ 87971 ਵੋਟਰਾਂ ਨੇ ਮੱਤਦਾਨ ਕੀਤਾ, ਜਿੰਨ੍ਹਾਂ ਵਿੱਚ 44758 ਪੁਰਸ਼, 43209 ਔਰਤਾਂ ਅਤੇ 4 ਤੀਜੇ ਲਿੰਗ ਦਾ ਵੋਟਰ ਸ਼ਾਮਿਲ ਹਨ।ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਲਈ ਕੁੱਲ 95891 ਵੋਟਰਾਂ ਨੇ ਮੱਤਦਾਨ ਕੀਤਾ, ਜਿੰਨ੍ਹਾਂ ਵਿੱਚ 49213 ਪੁਰਸ਼, 46678 ਔਰਤਾਂ ਅਤੇ ਵਿਧਾਨ ਸਭਾ ਹਲਕਾ ਜ਼ੀਰਾ ਲਈ ਕੁੱਲ 136515 ਵੋਟਰਾਂ ਨੇ ਮੱਤਦਾਨ ਕੀਤਾ, ਜਿੰਨ੍ਹਾਂ ਵਿੱਚ 72077 ਪੁਰਸ਼ ਅਤੇ 64438 ਔਰਤ ਵੋਟਰ ਸ਼ਾਮਿਲ ਹਨ।