
ਜੀ.ਓ.ਜੀ.ਟੀਮ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ
Sun 1 Mar, 2020 0
ਖਸਤਾ ਹਾਲਤ ਬੱਸਾਂ ਬਦਲਣ ਲਈ ਕੀਤੀ ਹਦਾਇਤ
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 1 ਮਾਰਚ 2020
ਐਸ.ਡੀ.ਐਮ.ਤਰਨ ਤਾਰਨ ਰਾਜੇਸ਼ ਅਰੋੜਾ ਅਤੇ ਤਹਿਸੀਲ ਤਰਨ ਤਾਰਨ ਦੇ ਇੰਚਾਰਜ ਕੈਪਟਨ ਮੇਵਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਲਾਕ ਚੋਹਲਾ ਸਾਹਿਬ ਦੀ ਜੀ.ਓ.ਜੀ.ਟੀਮ(ਖੁਸ਼ਹਾਲੀ ਦੇ ਰਾਖਿਆਂ)ਵੱਲੋਂ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਸਥਿਤ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ ਨੇ ਦੱਸਿਆ ਕਿ ਅੱਜ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਸਾਡੀ ਟੀਮ ਵੱਲੋਂ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਸਥਿਤ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਹਾਲਤ ਬਾਰੇ ਜਾਣਕਾਰੀ ਹਾਸਲ ਕੀਤੀ ਗਈ।ਉਹਨਾਂ ਕਿਹਾ ਕਿ ਜਿੰਨਾਂ ਸਕੂਲਾਂ ਦੀਆਂ ਬੱਸਾਂ ਦੀ ਹਾਲਤ ਖਸਤਾ ਪਾਈ ਗਈ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਇਹਨਾਂ ਬੱਸਾਂ ਨੂੰ ਬਦਲਕੇ ਨਵੀਆਂ ਬੱਸਾਂ ਲਿਆਉਣ ਤਾਂ ਜ਼ੋ ਛੋਟੇ ਛੋਟੇ ਬੱਚਿਆਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋ ਸਕੇ।ਉਹਨਾਂ ਸਕੂਲੀ ਬੱਸਾਂ ਦੇ ਡਰਾਇਵਰਾਂ ਨੂੰ ਸਮਝਾਇਆ ਕਿ ਉਹ ਬੱਚਿਆਂ ਦੀ ਸੁਰੱਖਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਸਾਂ ਨੂੰ ਤੇਜ਼ ਨਾ ਚਲਾਉਣ ।ਇਸ ਸਮੇਂ ਚੇਅਰਮੈਨ ਡਾ: ਉਪਕਾਰ ਸਿੰਘ ਸੰਧੂ,ਪ੍ਰਿੰਸੀਪਲ ਮੈਡਮ ਜ਼ਸਪਾਲ ਕੌਰ ਸਿੱਧੂ,ਸੂਬੇਦਾਰ ਕਸ਼ਮੀਰ ਸਿੰਘ ਰਾਣੀਵਲਾਹ,ਹਵਾਲਦਾਰ ਅਮਰੀਕ ਸਿੰਘ ਚੋਹਲਾ ਖੁਰਦ,ਸੂਬੇਦਾਰ ਸੁਖਬੀਰ ਸਿੰਘ ਧੁੰਨ,ਜਗਰੂਪ ਸਿੰਘ ਚੰਬਾ,ਸੁਲੱਖਣ ਸਿੰਘ ਗੁੱਜਰਪੁਰਾ,ਪਾਲ ਸਿੰਘ ਮੁੰਡਾ ਪਿੰਡ,ਸੁਖਦੇਵ ਸਿੰਘ ਭੈਲ ਢਾਏ ਵਾਲਾ,ਦਲਜੋਧ ਸਿੰਘ ਮੋਹਨਪੁਰ,ਨਿਰਵੈਲ ੰਿਸਘ ਵਰਿਆਂ,ਹਰਭਜਨ ਸਿੰਘ ਵਰਿਆਂ ਨਵੇਂ,ਨਿਰਮਲ ਸਿਘ ਰਾਹਲ ਚਾਹਲ,ਸੂਬੇਦਾਰ ਕੁਲਵੰਤ ਸਿੰਘ ਘੜਕਾ,ਜ਼ੋਗਿੰਦਰ ਸਿੰਘ ਫਤਿਆਬਾਦ,ਜ਼ਸਵੰਤ ਸਿੰਘ ਝੰਡੇਰ ਮਹਾਂਪੁਰਖਾਂ,ਅਮਰ ਸਿੰਘ ਧੂੰਦਾ,ਸਕੂਲ ਪ੍ਰਸ਼ਾਸ਼ਨ ਅਤੇ ਡਰਾਇਵਰ ਹਾਜ਼ਰ ਸਨ।
Comments (0)
Facebook Comments (0)