ਆਪਣੇ ਨਿੱਜੀ ਰੁਝੇਵਿਆਂ ਵਿਚੋਂ ਕੁਝ ਸਮਾਂ ਸਰਬੱਤ ਦੇ ਭਲੇ ਦੇ ਕਾਰਜਾਂ ਲਈ ਵੀ ਜਰੂਰ ਕੱਢੋ-ਸੰਤ ਬਾਬਾ ਸੁੱਖਾ ਸਿੰਘ

ਆਪਣੇ ਨਿੱਜੀ ਰੁਝੇਵਿਆਂ ਵਿਚੋਂ ਕੁਝ ਸਮਾਂ ਸਰਬੱਤ ਦੇ ਭਲੇ ਦੇ ਕਾਰਜਾਂ ਲਈ ਵੀ ਜਰੂਰ ਕੱਢੋ-ਸੰਤ ਬਾਬਾ ਸੁੱਖਾ ਸਿੰਘ

ਪਿੰਡ ਬੱਠੇ ਭੈਣੀ ਦੀ ਪੰਚਾਇਤ ਅਤੇ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ
ਚੋਹਲਾ ਸਾਹਿਬ, 17 ਜਨਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ) ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਦੀਆਂ ਸੇਵਾਵਾਂ ਬਦਲੇ ਵੱਖ ਵੱਖ ਇਲਾਕਿਆਂ ਦੀ ਸੰਗਤ ਵਲੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਸੰਗਤ ਦੇ ਸੱਦੇ ਤੇ  ਸੰਤ ਬਾਬਾ ਸੁੱਖਾ ਸਿੰਘ ਜੀ ਅੱਜ ਪਿੰਡ ਬੱਠੇ ਭੈਣੀ ਪਹੁੰਚੇ, ਜਿੱਥੇ ਸਮੂਹ ਨਗਰ ਪੰਚਾਇਤ ਅਤੇ ਸੰਗਤ ਵਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ।  ਇਸ ਮੌਕੇ ਮਹਾਂਪੁਰਸ਼ ਬਾਬਾ ਦਾਰਾ ਸਿੰਘ ਜੀ (ਸੰਪਰਦਾਇ ਦਲ ਬਾਬਾ ਬੀਰ ਸਿੰਘ ਜੀ ਸ਼ਹੀਦ), ਗੁਰਸੇਵਕ ਸਿੰਘ ਸ਼ਾਹ, ਸੁਖਦੇਵ ਸਿੰਘ ਸਰਪੰਚ, ਗੁਰਜੀਤ ਸਿੰਘ ਸ਼ਾਹ, ਬਾਬਾ ਹਰਜੀਤ ਸਿੰਘ, ਬਾਬਾ ਜਸਵੰਤ ਸਿੰਘ ਵਪਾਰੀ, ਸੁੱਖ ਸਰਪੰਚ, ਲਖਵਿੰਦਰ ਸਿੰਘ ਸ਼ਾਹ, ਡਾ।ਗੁਰਮੇਜ ਸਿੰਘ, ਗੁਰਬੀਰ ਸਿੰਘ, ਸਤਨਾਮ ਸਿੰਘ, ਡਾ। ਨਵ, ਭਾਲਾ ਸਰਪੰਚ, ਲਾਡੀ ਸ਼ਾਹ, ਪੰਮਾ ਪੰਨੂੰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ। ਸਰਪੰਚ ਸੁਖਦੇਵ ਸਿੰਘ ਜੀ ਨੇ ਸਮੂਹ ਸੰਗਤ ਵਲੋਂ ਬਾਬਾ ਜੀ ਨੂੰ “ਜੀ ਆਇਆਂ” ਆਖਿਆ ਅਤੇ ਕਿਹਾ, “ ਸਾਨੂੰ ਸੇਵਾ ਦੇ ਸਹੀ ਅਰਥ ਸਮਝਾਉਣ ਵਾਲੇ ਹਨ ਬਾਬਾ ਸੁੱਖਾ ਸਿੰਘ ਜੀ। ਇਹਨਾਂ ਨੇ ਲੋਕਾਈ ਦੇ ਦੁੱਖ ਦੇਖਦਿਆਂ ਹੀ ਸਹੀ ਸਮੇਂ ਉਹਨਾਂ ਦੀ ਮਦਦ ਕੀਤੀ। ਹੜ੍ਹਾਂ ਵੇਲੇ ਪਾਣੀ ਵਿਚ ਡੁੱਬੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਲੋੜਵੰਦਾਂ ਲਈ ਰਾਸ਼ਨ ਅਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ। ਟੁੱਟ ਚੁੱਕੇ ਧੁੱਸੀ ਬੰਨ ਬੰਨ੍ਹੇ। ਸੇਵਾ ਦੇ ਖੇਤਰ ਵਿਚ ਇਹਨਾਂ ਨੇ ਜਿਹੜੇ ਕਾਰਜ ਕੀਤੇ, ਇਹਨਾਂ ਦਾ ਨਵੀਂ ਪੀੜ੍ਹੀ ਤੇ ਬਹੁਤ ਪ੍ਰੇਰਨਾਦਾਇਕ ਅਸਰ ਪਿਆ ਹੈ। ਅਸੀਂ ਅੱਜ ਮਹਾਂਪੁਰਖ ਬਾਬਾ ਸੁੱਖਾ ਸਿੰਘ ਜੀ ਨੂੰ ਆਪਣੇ ਪਿੰਡ ਸਨਮਾਨਤ ਕਰਨ ਦੀ ਖੁਸ਼ੀ ਲੈ ਰਹੇ ਹਾਂ, ਸਾਡੇ ਲਈ ਇਹ ਵੱਡੇ ਭਾਗਾਂ ਦੀ ਗੱਲ ਹੈ।” ਇਸ ਇਕੱਠ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਚਨ ਕਹੇ, “ ਧਰਤੀ ਦੇ ਸਮੁੱਚੇ ਮਾਨਵ ਜਗਤ ਵੱਲ ਝਾਤ ਮਾਰੀਏ ਤਾਂ  ਸਾਫ ਦਿਸਦਾ ਹੈ ਕਿ ਇਨਸਾਨ ਬਹੁਤ ਦੌੜ-ਭੱਜ ਵਾਲੀ ਜਿੰਦਗੀ ਜੀਅ ਰਿਹਾ ਹੈ। ਉਸਦੇ ਚਿਹਰੇ ਤੇ ਚਿੰਤਾਵਾਂ ਤੇ ਫਿਕਰਾਂ ਨੂੰ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਪਰ ਗੁਰਮੁਖ ਜਨ ਸੇਵਾ ਸਿਮਰਨ ਦੀ ਬਰਕਤ ਨਾਲ ਚਿੰਤਾਮੁਕਤ ਜੀਵਨ ਜਿਉਂਦੇ ਹਨ ਗੁਰਵਾਕ ਹੈ, ‘ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ॥ ਗੁਰਪਰਸਾਦਿ ਸਦਾ ਮਨਿ ਵਸਿਆ ਸਭਿ ਕਾਜ ਸਵਾਰਣਹਾਰਾ  ॥” ( ਪੰ। ੬੩੮) ਅਗਰ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚੋਂ ਕੁਝ ਸਮਾਂ ਪ੍ਰਭੂ ਦੇ ਸਿਮਰਨ ਲਈ ਅਤੇ ਕੁਝ ਸਮਾਂ ਸਰਬੱਤ ਦੇ ਭਲੇ ਦੇ ਸੇਵਾ ਕਾਰਜਾਂ ਲਈ ਕੱਢਣ ਲੱਗ ਜਾਈਏ ਤਾਂ ਸਾਡੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਅਤੇ ਜੀਵਨ ਸਹਿਜ ਸੁਭਾਅ ਹੀ ਅਨੰਦਮਈ ਹੋ ਜਾਂਦਾ ਹੈ। ਸੇਵਾ-ਸਿਮਰਨ ਦੇ  ਅਮਲ ਨੂੰ ਕਮਾਉਣ ਵਾਲੇ ਗੁਰ ਕਿਰਪਾ ਦੇ ਪਾਤਰ ਬਣ ਜਾਂਦੇ ਹਨ ਅਤੇ ਉਹਨਾਂ ਦਾ ਜੀਵਨ ਸਵਰ ਜਾਂਦਾ ਹੈ। ਮਹਾਂਪੁਰਖਾਂ ਨੇ  ਆਖਿਆ ਕਿ ਇਸ ਇਲਾਕੇ ਦੀ ਸੰਗਤ ਨੇ ਬੰਨ੍ਹਾਂ ਉੱਤੇ ਬਹੁਤ ਸ਼ਰਧਾ ਅਤੇ ਪ੍ਰੇਮ ਨਾਲ ਸੇਵਾਵਾਂ ਨਿਭਾਈਆਂ ਹੈ। ਅਸੀ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ।