ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪ੍ਰਭਾਤਫੇਰੀਆਂ ਕੱਢੀਆਂ ਗਈਆਂ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪ੍ਰਭਾਤਫੇਰੀਆਂ ਕੱਢੀਆਂ ਗਈਆਂ।

ਚੋਹਲਾ ਸਾਹਿਬ 15 ਜਨਵਰੀ 2024 (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 10 ਪ੍ਰਭਾਤਫੇਰੀਆਂ ਕੱਢੀਆਂ ਗਈਆਂ ਹਨ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੋਹਲਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਗੁਰਮੁੱਖ ਸਿੰਘ ਨੇ ਦੱਸਿਆ ਹਰ ਰੋਜ਼ ਸਵੇਰ ਦੇ ਸਮੇਂ ਗੁਰਦੁਆਰਾ ਪਾਤਿਸ਼ਾਹੀ ਪੰਜਵੀਂ ਚੋਹਲਾ ਸਾਹਿਬ ਤੋਂ ਪ੍ਰਭਾਤਫੇਰੀ ਸ਼ੁਰੂ ਹੋਕੇ ਪਿੰਡ ਦੇ ਵੱਖ ਵੱਖ ਹਿੱਸਿਆਂ ਵਿੱਚ ਪਹੁੰਚਦੀ ਰਹੀ ਹੈ ਜਿੱਥੇ ਸੰਗਤਾਂ ਲਈ ਗੁਰੂ ਘਰ ਦੇ ਲੰਗਰ ਅਤੁੱਟ ਵਰਤਾਏ ਗਏ।ਉਹਨਾਂ ਦੱਸਿਆ ਕਿ ਸੰਗਤਾਂ ਨੇ ਗੁਰੂ ਜੱਸ ਸੁਣਕੇ ਆਪਣਾ ਜੀਵਨ ਸਫਲ ਕੀਤਾ।ਇਸ ਸਮੇਂ ਗੁਰਪਾਲ ਸਿੰਘ ਭੁੱਲਰ ਪ੍ਰਧਾਨ ਸ੍ਰੀ ਗੁਰੂ ਅਰਜਨ ਦੇਵ ਨੌਜ਼ਵਾਨ ਸਭਾ , ਮੀਤ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ,ਸੂਬੇਦਾਰ ਹਰਬੰਸ ਸਿੰਘ, ਦਲਜੀਤ ਸਿੰਘ ਫ਼ੌਜੀ, ਲਖਵਿੰਦਰ ਸਿੰਘ ਨਿਸ਼ਾਨਚੀ, ਸੁਰਜੀਤ ਸਿੰਘ ਨਿਸ਼ਾਨਚੀ, ਗੁਰਭੇਜ ਸਿੰਘ ਨਿਸ਼ਾਨਚੀ, ਬਾਬਾ ਸਕੱਤਰ ਸਿੰਘ, ਜਤਿੰਦਰ ਸਿੰਘ ਸੋਨੂੰ, ਦਰਸ਼ਨ ਸਿੰਘ, ਸੁਖਜਿੰਦਰ ਸਿੰਘ, ਕਵਲਜੀਤ ਸਿੰਘ, ਸੁਰਿੰਦਰ ਸਿੰਘ ਢੋਲਕੀ ਮਾਸਟਰ, ਹਰਜੀਤ ਸਿੰਘ, ਜਿੰਦਾ ਫ਼ੌਜੀ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਰਾਮ ਸਿੰਘ, ਸਤਨਾਮ ਸਿੰਘ ਸਾਊਂਡ, ਦਲਜੀਤ ਸਿੰਘ ਠੱਠੀਆਂ, ਗੁਰਜੰਟ ਸਿੰਘ ਲਾਈਟ, ਬੇਅੰਤ ਕੌਰ, ਨਵਦੀਪ ਕੌਰ, ਸ਼ਰਨਜੀਤ ਕੌਰ ਭੁੱਲਰ, ਰਜਵੰਤ ਕੌਰ, ਪ੍ਰਕਾਸ਼ ਕੌਰ, ਸਵਰਨਜੀਤ ਕੌਰ, ਗੁਰਜੀਤ ਕੌਰ, ਦਲਬੀਰ ਕੌਰ ਆਦਿ ਹਾਜਰ ਸਨ।