ਮਲਾਇਕਾ ਨੇ ਅਰਜੁਨ ਨੂੰ ਦੱਸਿਆ ਅਜਿਹਾ ਹੁੰਦਾ ਹੈ 'ਸੱਚਾ ਪ੍ਰੇਮੀ', ਵਾਇਰਲ ਹੋਈ ਪੋਸਟ

ਮਲਾਇਕਾ ਨੇ ਅਰਜੁਨ ਨੂੰ ਦੱਸਿਆ ਅਜਿਹਾ ਹੁੰਦਾ ਹੈ 'ਸੱਚਾ ਪ੍ਰੇਮੀ', ਵਾਇਰਲ ਹੋਈ ਪੋਸਟ

ਮੁੰਬਈ(ਬਿਊਰੋ)— ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਨਿਊਯਾਰਕ 'ਚ ਸਮਾਂ ਬਿਤਾ ਰਹੇ ਹਨ। ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਆਪਣੇ ਰਿਸ਼ਤੇ ਨੂੰ ਪੂਰੀ ਦੁਨੀਆ ਦੇ ਸਾਹਮਣੇ ਸਵੀਕਾਰ ਕਰ ਚੁੱਕੇ ਹਨ। ਹਾਲ ਹੀ 'ਚ ਮਲਾਇਕਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਮਲਾਇਕਾ ਅਰੋੜਾ ਨੇ ਇਸ ਰੋਮਾਂਟਿਕ ਪੋਸਟ ਨੂੰ ਅਰਜੁਨ ਕਪੂਰ ਨੂੰ ਟੈਗ ਕੀਤੀ ਹੈ।

ਇਸ ਪੋਸਟ 'ਚ ਪਿਆਰ ਨੂੰ ਲੈ ਕੇ ਕਈ ਗੱਲਾਂ ਦੱਸੀਆਂ ਗਈਆਂ ਹਨ। ਜਿਸ 'ਚ ਲਿਖਿਆ ਹੈ,''ਸਹੀ ਪਿਆਰ ਕਦੇ ਵੀ ਗੁੱਸੇ ਕਾਰਨ ਨਹੀਂ ਬਣਦਾ, ਇਸ 'ਚ ਤੁਹਾਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ।'' ਮਲਇਕਾ ਅਰੋੜਾ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਖੂਬ ਦੇਖਿਆ ਜਾ ਰਿਹਾ ਹੈ। ਲੋਕ ਇਸ 'ਤੇ ਕਾਫੀ ਰਿਐਕਟ ਵੀ ਕਰ ਰਹੇ ਹਨ।