ਕਿਸਾਨ ਸੰਘਰਸ਼ ਕਮੇਟੀ ਅਤੇ ਆੜ੍ਹਤੀਆਂ ਨੇ ਕਣਕ ਦੀ ਖਰੀਦ ਸਬੰਧੀ ਲਾਈਆਂ ਬੇਲੋੜੀਆਂ ਸ਼ਰਤਾਂ ਅਤੇ ਜ਼ਮੀਨ ਦਾ ਰਿਕਾਰਡ ਮੰਗਣ ਤੇ ਕੀਤਾ ਰੋਸ ਮੁਜ਼ਾਹਰਾ

ਕਿਸਾਨ ਸੰਘਰਸ਼ ਕਮੇਟੀ ਅਤੇ ਆੜ੍ਹਤੀਆਂ ਨੇ ਕਣਕ ਦੀ ਖਰੀਦ ਸਬੰਧੀ ਲਾਈਆਂ ਬੇਲੋੜੀਆਂ ਸ਼ਰਤਾਂ ਅਤੇ ਜ਼ਮੀਨ ਦਾ ਰਿਕਾਰਡ  ਮੰਗਣ ਤੇ ਕੀਤਾ ਰੋਸ ਮੁਜ਼ਾਹਰਾ

ਚੋਹਲਾ ਸਾਹਿਬ 21 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੁਜ਼ਾਹਰਾ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ  ਕੋਟ ਬੁੱਢਾ ਅਤੇ ਆੜ੍ਹਤੀਆਂ ਨੇ ਸਥਾਨਕ  ਨਗਰ ਦੀ ਦਾਣਾ ਮੰਡੀ ਵਿਚ ਕਣਕ ਦੀ ਖ਼ਰੀਦ ਸਬੰਧੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਜੋ ਕਣਕ ਦੀ ਖਰੀਦ ਸਬੰਧੀ ਬੇਲੋੜੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਹਨ। ਉਸ ਦੇ ਵਿਰੋਧ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ ਕਿਸਾਨ ਜਥੇਬੰਦੀ ਦੇ ਆਗੂ ਪਰਗਟ ਸਿੰਘ,ਬੁੱਧ ਸਿੰਘ ਰੂੜੀਵਾਲਾ, ਆਡ਼੍ਹਤੀ ਐਸੋਸੀਏਸ਼ਨ ਵੱਲੋਂ ਜਥੇਦਾਰ ਸਤਨਾਮ ਸਿੰਘ ਸੱਤਾ ਚੋਹਲਾ, ਰਣਜੀਤ ਸਿੰਘ ਚੋਹਲਾ ਖੁਰਦ, ਅਤੇ ਗਗਨਦੀਪ ਸਿੰਘ ਕਰਮੂਵਾਲਾ ਨੇ ਕਿਹਾ ਕਿ ਅਸਲ ਵਿੱਚ ਇਹ ਬੇਲੋੜੀਆਂ ਸ਼ਰਤਾਂ ਕਿਸਾਨਾਂ ਦੇ ਅੰਦੋਲਨ ਨੂੰ ਢਾਅ ਲਾਉਣ  ਲਈ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣਾਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਛੇ ਦਹਾਕਿਆਂ ਤੋਂ ਖ਼ਰੀਦ ਦੀਆਂ ਸਾਧਾਰਨ ਸ਼ਰਤਾਂ ਲੱਗੀਆਂ ਹੋਈਆਂ ਹਨ ਪਰ ਇਹ ਨਵੀਂਆਂ ਬੇਲੋੜੀਆਂ ਸ਼ਰਤਾਂ  ਮੁਤਾਬਕ ਕਣਕ ਦੀ  ਸਿੱਲ ਚੌਦਾਂ ਪ੍ਰਤੀਸ਼ਤ ਤੋਂ ਬਾਰਾਂ ਪ੍ਰਤੀਸ਼ਤ ਕਰ ਦਿੱਤੀ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਹਨ। ਜੋ ਅਤਿ ਨਿੰਦਣਯੋਗ ਹੈ ਇਸ ਤਰ੍ਹਾਂ ਕਿਸਾਨ ਅਤੇ ਹਰ ਵਰਗ ਬਰਬਾਦ ਹੋ ਜਾਵੇਗਾ। ਉਨ੍ਹਾਂ ਨੇ ਸਰਕਾਰ ਕੋਲੋਂ  ਮੰਗ ਕੀਤੀ ਇਹ ਬੇਲੋਡ਼ੀਆਂ ਸ਼ਰਤਾਂ ਤੁਰੰਤ ਵਾਪਸ ਲਈਆਂ ਜਾਣ ਕੇਂਦਰ ਦੀ ਸਰਕਾਰ  ਨੇ ਤਾਂ ਪਹਿਲਾਂ ਹੀ ਡੀਜ਼ਲ, ਪੈਟਰੋਲ ਅਤੇ ਐਲ ਪੀ ਜੀ ਦੇ ਰੇਟਾਂ ਵਿਚ ਭਾਰੀ ਵਾਧਾ ਕਰਕੇ ਆਮ  ਲੋਕਾਂ ਦਾ ਜੀਉਣਾ ਮੁਸ਼ਕਿਲ ਕਰ ਦਿੱਤਾ ਹੈ। ਇਸ ਮੌਕੇ ਨਾਇਬ  ਤਹਿਸੀਲਦਾਰ ਚੋਹਲਾ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਦਲਬੀਰ ਸਿੰਘ ਆੜ੍ਹਤੀ,ਮਲੂਕ ਸਿੰਘ ਆਡ਼੍ਹਤੀ, ਇੰਦਰਜੀਤ ਸਿੰਘ ਕਰਮੂਵਾਲਾ, ਇੰਦਰਜੀਤ ਸਿੰਘ ਪੱਖੋਪੁਰ, ਤੋਂ ਇਲਾਵਾ ਬਹੁਤ ਸਾਰੇ ਆਡ਼੍ਹਤੀ ਐਸੋਸੀਏਸ਼ਨ ਦੇ ਮੈਂਬਰ   ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਾਜ਼ਰ ਸਨ।