
ਸਰਕਾਰੀ ਬਲੱਡ ਬੈਂਕ ਨੇ ਕੀਤੀ ਬਹੁਤ ਵੱਡੀ ਲਾਵਰਵਾਹੀ, ਗਰਭਵਤੀ ਮਹਿਲਾ ਨੂੰ ਚੜਾਇਆ ਐਚ ਆਈ ਬੀ ਖੂਨ
Wed 26 Dec, 2018 0
ਤਾਮਿਲਨਾਡੂ ਦੇ ਵਿਰੁਦ ਨਗਰ ਵਿਚ 24 ਸਾਲ ਦੀ ਇਕ ਗਰਭਪਤੀ ਔਰਤ ਨੂੰ ਐਚਆਈਵੀ ਖੂਨ ਚੜ੍ਹਾ ਦਿਤਾ ਗਿਆ। ਜਿਸ ਦੀ ਵਜ੍ਹਾ ਨਾਲ ਔਰਤ ਨੂੰ ਵੀ ਐਚਆਈਵੀ ਹੋ ਗਈ। ਮਾਮਲੇ ਵਿਚ ਤਿੰਨ ਲੈਬ ਟੇਕਨੀਸ਼ਿਅਨਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਦਰਅਸਲ ਔਰਤ ਨੂੰ 3 ਦਸੰਬਰ ਨੂੰ ਐਚਆਈਵੀ ਅਤੇ ਹਿਪੇਟਾਈਟਿਸ ਬੀ ਨਾਲ ਇਕ ਵਿਅਕਤੀ ਦਾ ਖੂਨ ਚੜ੍ਹਾ ਦਿਤਾ ਗਿਆ।
ਦੋ ਸਾਲ ਪਹਿਲਾਂ ਖੂਨਦਾਨ ਦੇ ਦੌਰਾਨ ਪਾਇਆ ਗਿਆ ਕਿ ਵਿਅਕਤੀ ਐਚਆਈਵੀ ਪਾਜੀਟਿਵ ਹੈ ਅਤੇ ਉਸ ਨੂੰ ਹਿਪੇਟਈਟਿਸ ਬੀ ਵੀ ਹੈ। ਪਰ ਉਸ ਨੂੰ ਇਸ ਗੱਲ ਦੀ ਸੂਚਨਾ ਨਹੀਂ ਦਿਤੀ ਗਈ। ਪਿਛਲੇ ਮਹੀਨੇ ਉਸ ਨੇ ਸਰਕਾਰੀ ਖੂਨ ਬੈਂਕ ਵਿਚ ਫਿਰ ਤੋਂ ਖੂਨ ਦਿਤਾ। ਜਦੋਂ ਤੱਕ ਫਿਰ ਤੋਂ ਪਤਾ ਲੱਗਦਾ ਕਿ ਉਸ ਨੂੰ ਐਚਆਈਵੀ ਹੈ। ਜਦੋਂ ਪਤਾ ਚੱਲਿਆ ਕਿ ਔਰਤ ਨੂੰ ਐਚਆਈਵੀ ਦਾ ਰੋਗ ਹੋ ਗਿਆ ਹੈ ਤਾਂ ਉਸ ਦਾ ਇਲਾਜ਼ ਸ਼ੁਰੂ ਕਰ ਦਿਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚਾ ਵੀ ਐਚਆਈਵੀ ਸਥਾਪਤ ਹੋਵੇਗਾ ਜਾਂ ਇਸ ਗੱਲ ਦਾ ਪਤਾ ਸਿਰਫ਼ ਉਸ ਦੇ ਜਨਮ ਤੋਂ ਬਾਅਦ ਹੀ ਚੱਲੇਗਾ।
ਤਾਮਿਲਨਾਡੂ ਸਿਹਤ ਵਿਭਾਗ ਦੇ ਉਪ ਨਿਰਦੇਸ਼ਕ ਡਾ.ਆਰ ਮਨੋਹਰਨ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਜਿਸ ਟੇਕਨੀਸ਼ੀਅਨ ਨੇ ਖੂਨ ਦੀ ਜਾਂਚ ਕੀਤੀ ਉਸ ਨੇ ਐਚਆਈਵੀ ਟੇਸਟ ਨਹੀਂ ਕੀਤਾ। ਇਹ ਇਕ ਦੁਰਘਟਨਾ ਹੈ ਜਾਣ-ਬੁੱਝ ਕੇ ਨਹੀਂ ਕੀਤਾ ਗਿਆ। ਅਸੀਂ ਜਾਂਚ ਦੇ ਆਦੇਸ਼ ਦੇ ਦਿਤੇ ਹਨ। ਅਸੀਂ ਉਸ ਜਵਾਨ ਦਾ ਵੀ ਇਲਾਜ਼ ਕਰ ਰਹੇ ਹਾਂ। ਸਰਕਾਰ ਦੀ ਲਾਪਰਵਾਹੀ ਦੇ ਕਾਰਨ ਪੀੜਿਤ ਅਤੇ ਉਸ ਦੇ ਪਤੀ ਨੂੰ ਨੌਕਰੀ ਦੇਣ ਦਾ ਪ੍ਰਸਤਾਵ ਰੱਖਿਆ ਹੈ।
Comments (0)
Facebook Comments (0)