ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਦੀਆਂ ਸਲਾਨਾ ਖੇਡਾਂ ਯਾਦਗਾਰੀ ਹੋ ਨਿੱਬੜੀਆਂ ।

ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਦੀਆਂ ਸਲਾਨਾ ਖੇਡਾਂ ਯਾਦਗਾਰੀ ਹੋ ਨਿੱਬੜੀਆਂ ।

ਚੋਹਲਾ ਸਾਹਿਬ 23 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਇਲਾਕੇ ਦੀ ਨਾਮਵਰ ਵਿਿਦਅਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਚਾਰੇ ਹਾਊਸ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਹਾਊਸ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਾਊਸ ਦਰਮਿਆਨ ਚੱਲ ਰਹੀਆਂ ਸਲਾਨਾ ਖੇਡਾਂ ਦੀ ਸਮਾਪਤੀ ਮੌਕੇ ਅੱਜ ਇਨਾਂਮ ਵੰਡ ਸਮਾਰੋਹ ਕਰਵਾਇਆ ਗਿਆ। ਖੇਡਾਂ ਦੇ ਪਹਿਲੇ ਦਿਨ ਦੀ ਸ਼ੁਰੁਆਤ ਸਮੇਂ ਬੱਚਿਆਂ ਵਲੋਂ ਮਾਰਚ ਪਾਸਟ ਕਰਨ ਉਪਰੰਤ ਰੰਗ ਬਿਰੰਗੇ ਗੁਬਾਰੇ ਨੂੰ ਅਸਮਾਨ ਵਿੱਚ ਛੱਡ ਸ਼ੁਰੁਆਤ ਕਰ ਲੜਕੇ ਲੜਕੀਆਂ ਦੀਆਂ ਫੁੱਟਬਾਲ, ਵਾਲੀਬਾਲ , ਬੈਡਮਿੰਟਨ, ਖੋ-ਖੋ ਡਿਸਕਸ ਥ੍ਰੋ,ਜੈਵਲਿਨ, ਗੋਲਾ, ਅਤੇ ਕੁੱਝ ਛੋਟੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ।ਦੂਜੇ ਦਿਨ ਲੜਕੇ ਲੜਕੀਆਂ  ਦੀਆਂ ਅਲੱਗ ਅਲੱਗ ਉਮਰ ਵਰਗ 100ਮੀਟਰ 200 ਮੀਟਰ,400 ਮੀਟਰ, 1500 ਮੀਟਰ, ਰਿਲੇਅ ,ਲੰਬੀ ਛਾਲ , ਰੱਸਾਕਸ਼ੀ ਛੋਟੇ ਬੱਚਿਆਂ ਦੀਆਂ ਬਹੁਤ ਦਿਲਖਿੱਚਵੀਂ  ਖੇਡਾਂ ਤੋਂ ਇਲਾਵਾ ਅਧਿਆਪਕਾ ਦੀਆਂ ਗੋਲਾ ,ਜੈਵਲਿਨ ਅਤੇ ਰੱਸਾਕਸ਼ੀ ਮੁਕਾਬਲੇ ਕਰਵਾਏ ਗਏ। ਅਖੀਰਲੇ ਅਤੇ ਤੀਜੇ ਦਿਨ ਛੋਟੇ ਬੱਚਿਆਂ ਦੀਆਂ ਰਹਿੰਦੀਆਂ ਖੇਡਾਂ ਤੋਂ ਇਲਾਵਾ ਕ੍ਰਿਕਟ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ।ਲੜਕੀਆਂ ਵਿੱਚੋਂ ਅਨਮੋਲਦੀਪ ਕੌਰ ਅਤੇ ਲੜਕਿਆਂ ਵਿੱਚੋਂ ਸੁਖਮਨਦੀਪ ਸਿੰਘ ਬੈਸਟ ਅਥਲੀਟ ਰਹੇ। ਰੋਬਨਪ੍ਰੀਤ ਸਿੰਘ ਬੈਸਟ ਫੁੱਟਬਾਲ ਪਲੇਅਰ ਰਹੇ,ਖੋ ਖੋ ਵਿੱਚ ਲੜਕੀਆਂ ਵਿੱਚੋਂ ਮਨਸੀਰਤ ਕੌਰ ਅਤੇ ਲੜਕਿਆਂ ਵਿੱਚੋਂ ਅਬੀਜੋਤ ਸਿੰਘ ਬੈਸਟ ਪਲੇਅਰ ਰਹੇ,ਕਬੱਡੀ ਵਿੱਚ ਬੈਸਟ ਰੇਡਰ ਸਹਿਜਪ੍ਰੀਤ ਸਿੰਘ ਅਤੇ ਬੈਸਟ ਸਟੋਪਰ ਸਿਮਰਨਪ੍ਰੀਤ ਸਿੰਘ ਰਹੇ,ਵਾਲੀਵਾਲ ਲੜਕੀਆਂ ਵਿੱਚੋਂ ਮਨਪ੍ਰੀਤ ਕੌਰ ਅਤੇ ਲੜਕਿਆਂ ਵਿੱਚੋਂ ਮਨਿੰਦਰ ਸਿੰਘ ਬੈਸਟ ਪਲੇਅਰ ਰਹੇ।ਬੱਚਿਆਂ ਦੇ ਨਾਲ ਨਾਲ ਮਾਪਿਆਂ ਦੇ ਵੀ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਮਾਪਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ।ਸਾਰੇ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਉਸ ਰਿਹਾ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ।ਗੁਲਵਿੰਦਰ ਸਿੰਘ ਸੰਧੂ ਐਜੂਕੇਸ਼ਨ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ, ਡਾਇਰੈਕਟਰ ਡਾ।ਹਰਕੀਰਤ ਕੌਰ ਸੰਧੂ ਅਤੇ ਪ੍ਰਿੰਸੀਪਲ ਸ। ਨਿਰਭੈ ਸਿੰਘ ਸੰਧੂ ਨੇ ਸਾਰੇ ਜੇਤੂ ਵਿਿਦਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਇਨਾਮ ਤਕਸੀਮ ਕੀਤੇ ਅਤੇ ਸਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।