ਪਟਾਕਿਆਂ ਨੂੰ ਚਲਾਉਣ ਸਮੇਂ ਆਪਣੀਆਂ ਅਨਮੋਲ ਅੱਖਾਂ ਦਾ ਬਚਾਅ ਕਰੋ : ਜਸਵਿੰਦਰ ਸਿੰਘ

ਪਟਾਕਿਆਂ ਨੂੰ ਚਲਾਉਣ ਸਮੇਂ ਆਪਣੀਆਂ ਅਨਮੋਲ ਅੱਖਾਂ ਦਾ ਬਚਾਅ ਕਰੋ : ਜਸਵਿੰਦਰ ਸਿੰਘ

ਚੋਹਲਾ ਸਾਹਿਬ 24 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ,ਸਹਾਇਕ ਸਿਵਲ ਸਰਜਨ ਤਰਨ ਤਾਰਨ ਡਾਕਟਰ ਜਤਿੰਦਰ ਸਿੰਘ ਗਿੱਲ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਕਰਨਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਸਰਹਾਲੀ ਵਿਖੇ ਅਪਥਾਲਮਿਕ ਅਫਸਰ ਜਸਵਿੰਦਰ ਸਿੰਘ ਵੱਲੋਂ ਲੋਕਾਂ ਨੂੰ ਪਟਾਕਿਆਂ ਤੋਂ ਅੱਖਾਂ ਨੂੰ ਬਚਾਉਣ ਸਬੰਧੀ ਜਾਗਰੂਕ ਕੀਤਾ ਗਿਆ।ਇਸ ਸਮੇਂ ਅਪਥਾਲਮਿਕ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖੋ ਅਤੇ ਪਟਾਕੇ ਚਲਾਉਣੇ ਸਮੇਂ ਆਪਣਾ ਮੰੂਹ ਪਟਾਕੇ ਦੇ ਉੱਪਰ ਨਾ ਕਰੋ ਅਤੇ ਅਣਚੱਲੇ ਪਟਾਕਿਆਂ ਨੂੰ ਦੁਬਾਰਾ ਚਲਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਦੇ ਦੂਸਰੇ ਅੱੰਗਾਂ ਦਾਂ ਨੁਕਸਾਨ ਤਾਂ ਹੁੰਦਾ ਹੀ ਹੈ ਉਸਦੇ ਨਾਲ ਨਾਲ ਤੁਹਾਡੀਆਂ ਅਨਮੋਲ ਅੱਖਾਂ ਜਿਸਤੇ ਤੁਹਾਡੀ ਪੂਰੀ ਦੁਨੀਆ ਕਾਇਮ ਹੈ ਦਾ ਨੁਕਸਾਨ ਹੁੰਦਾ ਹੈ ਅਤੇ ਬਹੁਤ ਵਾਰੀ ਪਟਾਕਿਆਂ ਦੇ ਕਾਰਨ ਅੱਖਾਂ ਦੀ ਰੌਸ਼ਨੀ ਚਲੇ ਜਾਂਦੀ ਹੈ।ਇਸ ਸਮੇਂ ਮੈਡੀਕਲ ਅਫਸਰ ਡਾਕਟਰ ਕਨਵਰਪੁਨੀਤ ਸਿੰਘ ਨੇ ਦੱਸਿਆ ਕਿ ਦਿਵਾਲੀ ਦਾ ਤਿਉਹਾਰ ਨਜਦੀਕ ਆ ਰਿਹਾ ਹੈ ਅਤੇ ਪਟਾਕੇ ਚਲਾਉਣ ਦਾ ਉਤਸ਼ਾਹ ਹਰ ਵਿਅਕਤੀ ਵਿੱਚ ਹੁੰਦਾ ਹੈ ਖਾਸ ਕਰਕੇ ਬੱਚਿਆਂ ਵਿੱਚ।ਉਹਨਾਂ ਦੱਸਿਆ ਕਿ ਵੱਡੇ ਪਟਾਕਿਆਂ ਦੀ ਜਗਾ ਛੋਟੇ ਛੋਟੇ ਪਟਾਕੇ ਖ੍ਰੀਦੇ ਜਾਣ ਅਤੇ ਉਹਨਾਂ ਨੂੰ ਚਲਾਉਣ ਸਮੇਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰੀ ਬਣਾਕੇ ਰੱਖੀ ਜਾਵੇ ਅਤੇ ਧਿਆਨ ਰੱਖਿਆ ਜਾਵੇ ਕਿ ਪਟਾਕੇ ਚਲਾਉਦੇ ਵਕਤ ਤੁਹਾਡੇ ਨਜਦੀਕ ਕੋਈ ਜਲਣ ਵਾਲੀ ਵਸਤੂ ਜਿਵੇਂ ਸੁੱਕਾ ਬਾਲਣ,ਪਰਾਲੀ,ਲੱਕੜਾਂ,ਗੈਸ ਸੈਲੰਡਰ ਆਦਿ ਨਾ ਹੋਵੇ ਕਿਉਂਕਿ ਜੇਕਰ ਇਹਨਾਂ ਉੰਪਰ ਚੰਗਿਆੜੀ ਵੀ ਪੈ ਗਈ ਤਾਂ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਰਹਿੰਦਾ ਹੈ।ਉਹਨਾਂ ਕਿਹਾ ਕਿ ਤਿਉਹਾਰ ਜਰੂਰ ਮਨਾਓ ਪਰ ਆਪਣਾ ਅਤੇ ਪਰਿਵਾਰਕ ਮੈਂਬਰਾਂ ਦਾ ਬਚਾਅ ਜਰੂਰ ਕਰੋ।ਇਸ ਸਮੇਂ ਕਸ਼ਮੀਰ ਕੌਰ ਐਲ ਟੀ,ਸਰਬਜੀਤ ਕੌਰ ਐਲ ਟੀ,ਜਤਿੰਦਰ ਕੌਰ ਐਲ ਟੀ,ਰੁਪਿੰਦਰ ਕੌਰ ਸਟਾਫ ਨਰਸ,ਰਾਜਵਿੰਦਰ ਕੌਰ ਐਲ ਟੀ,ਸਮੀਰ ਸਾਹਿਬ ਆਦਿ ਹਾਜਰ ਸਨ।