ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਵਿਖੇ ਕੌਮੀ ਸੰਤੁਲਿਤ ਭੋਜਨ ਸਪਤਾਹ ਮਨਾਇਆ ਗਿਆ।
Wed 4 Sep, 2024 0ਮੌਸਮੀ ਸਬਜੀਅਤਾ ਅਤੇ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ : ਡਾਕਟਰ ਜਤਿੰਦਰ ਸਿੰਘ ਗਿੱਲ
ਚੋਹਲਾ ਸਾਹਿਬ 4 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਦੀ ਯੋਗ ਅਗਵਾਈ ਹੇਠ ਵੱਖ ਸੈਂਟਰਾਂ ਅਤੇ ਸਬ ਸੈਂਟਰਾਂ ਵਿੱਚ ਕੌਮੀਂ ਸੰਤੁਲਿਤ ਭੋਜਨ ਸਪਤਾਹ ਮਨਾਇਆ ਗਿਆ ਹੈ।ਇਸ ਸਮੇਂ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਹਰ ਸਾਲ 1 ਸਤੰਬਰ ਤੋਂ 7 ਸਤੰਬਰ ਤੱਕ ਪੂਰੇ ਦੇਸ਼ ਵਿੱਚ ਸੰਤੁਲਿਤ ਖੁਰਾਕ ਹਫਤਾ ਮਨਾਇਆ ਜਾਂਦਾ ਹੈ ਤਾਂ ਕਿ ਆਮ ਲੋਕਾਂ ਸਿਹਤ ਨੂੰ ਤੰਦਰੁਸਤ ਰੱਖਣ ਲਈ ਚੰਗੀ ਖਾਣ ਅਤੇ ਪੀਣ ਵਾਲੀ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾ ਸਕੇ।ਉਹਨਾਂ ਨੇ ਦੱਸਿਆ ਕਿ ਹਰ ਇੰਨਸਾਨ ਨੂੰ ਆਪਣੀ ਸਿਹਤ ਦੀ ਤੰਦਰੁਸਤੀ ਲਈ ਆਪਣੀ ਚੰਗੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਵਿਟਾਮਿਨਜ਼,ਆਇਰਨ,ਕਾਰਬੋਹਾਈਡਰੇਟ, ਪ੍ਰੋਟੀਨ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਸਰੀਰ ਵਿੱਚ ਭਿਆਨਕ ਰੋਗਾਂ ਨਾਲ ਲੜਨ ਦੀ ਤਾਕਤ ਆ ਸਕੇ।ਉਹਨਾਂ ਦੱਸਿਆ ਕਿ ਭੋਜਨ ਰਾਹੀਂ ਚੰਗੀ ਖੁਰਾਕ ਸਾਡੇ ਸਰੀਰ ਨੂੰ ਨਾ ਮਿਲਣ ਕਾਰਨ ਉਹ ਕਪੋਸ਼ਨ ਦਾ ਸ਼ਿਕਾਰ ਹੁੰਦੇ ਹਨ ਅਤੇ ਸਰੀਰ ਕਮਜੋਰ ਅਤਾ ਲਾਚਾਰ ਹੋ ਜਾਂਦਾ ਹੈ।ਉਹਨਾਂ ਦੱਸਿਆ ਕਿ ਸਾਨੂੰ ਬੇ ਮੌਸਮੀ ਸਬਜੀਆਂ ਅਤੇ ਫਲਾਂ ਦੀ ਵਰਤੋਂ ਬੰਦ ਕਰਨ ਚਾਹੀਦੀ ਹੈ ਅਤੇ ਮੌਸਮ ਅਨੁਸਾਰ ਫਲਾਂ ਅਤੇ ਸਬਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਸਾਡਾ ਸਰੀਰ ਨਿਰੋਗ ਰਹਿੰਦਾ ਹੈ।ਉਹਨਾਂ ਦੱਸਿਆ ਕਿ ਸਾਨੂੰ ਹਰੀਆਂ ਪੱਤੇਦਾਰ ਸਬਜੀਆਂ ਜਿਵੇਂ ਪਾਲਕ,ਸਾਗ ਆਦਿ ਦਾ ਸੇਵਨ ਵੱਧ ਮਾਰਤਾ ਵਿੱਚ ਕਰਨਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਨਿਆਮਤ ਹੁੰਦਾ ਹੈ ਜੋ ਬੱਚੇ ਦੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਪੈਦਾ ਕਰਦਾ ਹੈ ਇਸ ਲਈ ਮਾਂ ਨੂੰ ਆਪਣਾ ਦੁੱਧ ਬੱਚੇ ਨੂੰ ਜਰੁਰ ਪਿਲਾਉਣਾ ਚਾਹੀਦਾ ਹੈ।ਇਸ ਸਮੇਂ ਐਸ ਆਈ ਸਤਨਾਮ ਸਿੰਘ,ਬੀ ਈ ਈ ਬਲਰਾਜ ਸਿੰਘ,ਜਸਪਿੰਦਰ ਸਿੰਘ,ਸੁਖਦੀਪ ਸਿੰਘ ਅਤੇ ਵੱਖ ਵੱਖ ਸੈਟਰਾਂ ਦਾ ਸਮੂਹ ਸਟਾਫ ਹਾਜਰ ਸੀ।
Comments (0)
Facebook Comments (0)