ਸੰਤ ਬਾਬਾ ਹਰੀ ਸਿੰਘ ਸਰਕਾਰ ਜੀ ਦੀ ਸਲਾਨਾ ਬਰਸੀ ਤੇ ਮਹਾਨ ਕਵੀ ਦਰਬਾਰ ਮੌਕੇ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ
Wed 2 Oct, 2024 0ਚੋਹਲਾ ਸਾਹਿਬ 2 ਅਕਤੂਬਰ ( ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਅੱਜ ਗੁਰਦੁਆਰਾ ਪੱਤੀ ਮਾਖੇ ਕੀ ਸਰਹਾਲੀ ਸਾਹਿਬ ਵਿਖੇ ਸ਼ਹੀਦ ਸੰਤ ਬਾਬਾ ਹਰੀ ਸਿੰਘ ਸਰਕਾਰ ਜੀ ਦੀ ਸਲਾਨਾ ਬਰਸੀ ਮਨਾਈ ਗਈ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਦੀਵਾਨ ਵਿੱਚ ਪੰਡਾਲ ਸੱਜਿਆ ਅਤੇ ਮਹਾਨ ਕਵੀ ਦਰਬਾਰ ਹੋਇਆ। ਦੀਵਾਨ ਵਿਚ ਬਾਬਾ ਬਲਦੇਵ ਸਿੰਘ ਜੀ ਨੇ ਸੰਤ ਬਾਬਾ ਹਰੀ ਸਿੰਘ ਸਰਕਾਰ ਜੀ ਦੇ ਇਤਿਹਾਸ ਬਾਰੇ ਬੋਲਦਿਆਂ ਆਖਿਆ ਕਿ ਆਪ ਜੀ ਨੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਜਥੇਦਾਰ ਵਜੋਂ ਲੰਮਾ ਸਮਾਂ ਸੇਵਾ ਨਿਭਾਈ ਅਤੇ ਆਪ ਜੀ ਅਮਰ ਸ਼ਹੀਦ ਬਾਬਾ ਨੌਧ ਸਿੰਘ ਜੀ ਦੀ ਸਮਾਧ ਵਾਲੇ ਅਸਥਾਨ ਤੇ ਲੰਮਾ ਸਮਾਂ ਸੇਵਾ ਕਰਦੇ ਰਹੇ ਅਤੇ 27 ਮਈ 1973 ਨੂੰ ਅਕਾਲ ਚਲਾਣਾ ਕਰ ਗਏ ਸਨ। ਹਰ ਸਾਲ ਉਹਨਾਂ ਦੀ ਬਰਸੀ ਸਾਰੇ ਨਗਰ ਦੇ ਸਹਿਯੋਗ ਨਾਲ ਮਨਾਈ ਜਾਂਦੀ ਹੈ।ੌ ਅੱਜ ਦੇ ਸਮਾਗਮ ਕਵੀ ਦਰਬਾਰ ਵਿਚ ਕਈ ਨਾਮਵਰ ਪੰਥਕ ਕਵੀਆਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿਚ ਜੁਗਰਾਜ ਸਿੰਘ ਸਰਹਾਲੀ, ਦੀਪ ਸਿੰਘ ਲੁਧਿਆਣਵੀ, ਮਲਕੀਤ ਸਿੰਘ ਨਿਮਾਣਾ, ਡਾ।ਸਤਬੀਰ ਸਿੰਘ ਸ਼ਾਨ, ਹਰਪ੍ਰੀਤ ਸਿੰਘ ਮੱਤੇਵਾਲ, ਮਨਜੀਤ ਕੌਰ ਪਹੂਵਿੰਡ ਸਮੇਤ ਫਿਲਮੀ ਅਦਾਕਾਰ ਅਤੇ ਐਂਕਰ ਰਾਜ ਸੰਧੂ ਵੀ ਹਾਜ਼ਰ ਹੋਏ। ਕਵੀ ਦਰਬਾਰ ਉਪਰੰਤ ਸਮੂਹ ਪ੍ਰਬੰਧਕਾਂ ਵਲੋਂ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ। ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕਵੀ ਜਨਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ। ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਸ।ਗੁਰਨਾਮ ਸਿੰਘ, ਲੈਫਟੀਨੈਂਟ ਕਰਨਲ ਕਿਰਪਾਲ ਸਿੰਘ ਸੰਧੂ ਵਰਿਆਮ ਸਿੰਘ ਸੋਧ ਸਿੰਘ ਬਾਜ, ਸੰਤੋਖ ਸਿੰਘ, ਬਾਬਾ ਬਲਦੇਵ ਸਿੰਘ ਹੈਡ ਗ੍ਰੰਥੀ ਸਰਪੰਚ ਸਾਹਿਬ ਸਿੰਘ, ਸੁਖਦੇਵ ਸਿੰਘ ਆੜਤੀ, ਬਾਬਾ ਹੀਰਾ ਸਿੰਘ, ਸੁਖਦੇਵ ਸਿੰਘ ਮੱਟਾ, ਹਰਭਜਨ ਸਿੰਘ ਸਭਰਾ, ਹਰਭਜਨ ਸਿੰਘ ਸੰਧੂ,ਚੇਅਰਮੈਨ ਸ਼ੇਰਦਿਲ ਅਮਰਜੀਤ ਸਿੰਘ, ਹਰਜੀਤ ਸਿੰਘ ਬਲਜਿੰਦਰ ਸਿੰਘ, ਰਾਗੀ ਭਾਈ ਤਸਬੀਰ ਸਿੰਘ, ਮੈਨੇਜਰ ਰਣਜੀਤ ਸਿੰਘ ਛਭਸ਼ਙ, ਭਗਵਾਨ ਸਿੰਘ ਕਨੇਡਾ, ਜਥੇਦਾਰ ਤਰਸੇਮ ਸਿੰਘ ਅਤੇ ਹੋਰ ਕਈ ਸਤਿਕਾਰਤ ਸ਼ਖਸ਼ੀਅਤਾਂ ਹਾਜ਼ਰ ਸਨ।
Comments (0)
Facebook Comments (0)