ਕਿਸਾਨ ਸੰਘਰਸ਼ ਕਮੇਟੀ ਵੱਲੋਂ ਐਸ.ਡੀ.ਓ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਿਸਾਨੀ ਮੰਗਾਂ ਨੂੰ ਲੈਕੇ ਦਿੱਤਾ ਮੰਗ
Wed 20 May, 2020 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 20 ਮਈ 2020
ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਨੇ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪ੍ਰੋਗਰਾਮ ਤਹਿਤ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਪੰਜਾਬ ਦੇ ਐਕਸੀਅਨ / ਐਸ .ਡੀ . ਓ ਦਫ਼ਤਰਾਂ ਮੂਹਰੇ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਰੋਸ ਪ੍ਰਦਰਸ਼ਨ ਕਰ ਕੇ ਐਸ .ਡੀ ਓ ਨੂੰ ਮੰਗ ਪੱਤਰ ਦਿੱਤਾ ਗਿਆ ਕਿਸਾਨ ਸੰਘਰਸ਼ ਕਮੇਟੀ ਦੇ ਸੁਬਾਈ ਆਗੂਆਂ ਪ੍ਰਗਟ ਸਿੰਘ ਚੰਬਾ , ਹਰਜੀਤ ਸਿੰਘ ਰਵੀ ਅਤੇ ਗੁਰਨਾਮ ਸਿੰਘ ਚੰਬਾ ਨੇ ਪ੍ਰਸ਼ਾਸ਼ਨ ਪਾਸੋਂ ਮੰਗ ਕਰਦਿਆਂ ਕਿਹਾ ਕਿ ਲਾਕਡਾਊਨ ਦੀ ਸਮੱਸਿਆ ਨਾਲ ਜੂਝਦੇ ਕਿਸਾਨਾਂ ਮਜ਼ਦੂਰਾਂ ਨੂੰ ਫਸਲੀ ਚੱਕਰ ਨੂੰ ਸਥਿਰ ਕਰਨ ਲਈ ਬਿਜਲੀ ਦੀ ਸਪਲਾਈ 1 ਜੂਨ ਤੋਂ ਨਿਰੰਤਰ ਦਿੱਤੀ ਜਾਵੇ ਅਤੇ ਗਰਿੱਡਾਂ ਫੀਡਰਾਂ ਅਤੇ ਟਰਾਂਸਫਾਰਮਰਾਂ ਨੂੰ ਡੀ ਲੋਡ ਕੀਤਾ ਜਾਵੇ ਜਿਨ੍ਹਾਂ ਕਿਸਾਨਾਂ ਨੇ ਖੇਤੀ ਮੋਟਰਾਂ ਦੇ ਲੋਡ ਵਧਾਏ ਹਨ ਉਨ੍ਹਾਂ ਨੂੰ ਤੁਰੰਤ ਟ੍ਰਾਂਸਫਾਰਮਰ ਦਿੱਤੇ ਜਾਣ ਅਤੇ ਲਾਕਡਾਊਨ ਹੋਣ ਕਾਰਨ ਖੇਤੀ ਮੋਟਰਾਂ ਦੇ ਲੋਡ ਵਧਾਉਣ ਲਈ ਵੀ .ਡੀ .ਐਸ ਸਕੀਮ ਬਿਨਾਂ ਖਰਚੇ ਤੋਂ ਚਾਲੂ ਕੀਤੀ ਜਾਵੇ । ਉਹਨਾਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੇ ਪਹਿਲਾਂ ਖੇਤੀ ਮੋਟਰਾਂ ਦੇ ਕੁਨੈਕਸ਼ਨ ਨਿਕਲੇ ਸਨ ਅਤੇ ਉਨ੍ਹਾਂ ਕੋਲੋਂ ਐਫੀਡੈਵਿਡ ਵੀ ਲਏ ਗਏ ਸਨ ਉਨ੍ਹਾਂ ਦੇ ਤੁਰੰਤ ਕੁਨੈਕਸ਼ਨ ਚਾਲੂ ਕੀਤੇ ਜਾਣ ਅਤੇ ਜਿਨ੍ਹਾਂ ਕਿਸਾਨਾਂ ਕੋਲ ਖੇਤੀ ਮੋਟਰਾਂ ਦੇ ਕੁਨੈਕਸ਼ਨ ਨਹੀਂ ਉਨ੍ਹਾਂ ਨੂੰ ਆਰਜ਼ੀ ਕੁਨੈਕਸ਼ਨ ਜਾਰੀ ਕੀਤੇ ਜਾਣ । ਪੰਜਾਬ ਪਣ-ਬਿਜਲੀ ਦੀ ਪੈਦਾਵਾਰ ਵਾਲਾ ਸੂਬਾ ਹੋਣ ਕਾਰਨ ਪੰਜਾਬ ਦੇ ਲੋਕਾਂ ਨੂੰ 2 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਸਪਲਾਈ ਦਿੱਤੀ ਜਾਵੇ ,ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਖੇਤਰੀ ਬਿਜਲੀ ਕਾਮਿਆਂ ਦੀ ਭਰਤੀ ਕੀਤੀ ਜਾਵੇ ਅਤੇ ਸੂਬਿਆਂ ਹੱਥੋਂ ਬਿਜਲੀ ਦੀਆਂ ਸਹੂਲਤਾਂ ਖੋਹਣ ਵਾਲਾ ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾ ਜਾਵੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਜ਼ਾਰਾ ਸਿੰਘ , ਜੋਗਿੰਦਰ ਸਿੰਘ ਚੰਬਾ ਆਦਿ ਆਗੂ ਵੀ ਹਾਜ਼ਰ ਸਨ
Comments (0)
Facebook Comments (0)