ਫੂਲਕਾ ਦੀ ਮਿਹਨਤ ਨੇ ਦੰਗਾ ਪੀੜਤਾਂ ਨੂੰ ਦਿਵਾਇਆ ਇਨਸਾਫ

ਫੂਲਕਾ ਦੀ ਮਿਹਨਤ ਨੇ ਦੰਗਾ ਪੀੜਤਾਂ ਨੂੰ ਦਿਵਾਇਆ ਇਨਸਾਫ

ਦੂਸਰੇ ਦੋਸ਼ੀਆਂ ਨੂੰ ਮਿਲਣ ਸਖਤ ਸਜਾਵਾਂ : ਗੁਰਦੇਵ ਲਾਖਣਾ
ਭਿੱਖੀਵਿੰਡ ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ
ਸਜਾਵਾਂ ਦਿਵਾਉਣ ਲਈ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵੱਲੋਂ 34 ਸਾਲ ਮਾਣਯੋਗ ਅਦਾਲਤ
ਵਿਚ ਲੜੀ ਲੜਾਈ ਨਾਲ ਦਿੱਲੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਸਮੇਤ ਆਦਿ ਦੋਸ਼ੀ ਜਿਥੇ
ਜੇਲ੍ਹ ਦੀ ਦਾਲ ਪੀਣਗੇ, ਉਥੇ ਦੰਗਿਆਂ ਦੇ ਪੀੜਤ ਪਰਿਵਾਰਾਂ ਦੇ ਜਖਮਾਂ ‘ਤੇ ਮਲ੍ਹਮ
ਲੱਗਣ ਨਾਲ ਸਿੱਖ ਕੌਮ ਦੇ ਹਿਰਦੇ ਸ਼ਾਂਤ ਹੋਏ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ
ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਲਾਖਣਾ ਨੇ ਗੱਲਬਾਤ ਕਰਦਿਆਂ ਕੀਤਾ ਤੇ
ਆਖਿਆ ਕਿ ਕਾਂਗਰਸ ਪਾਰਟੀ ਨੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਏ
ਇਹਨਾਂ ਸਿਆਸੀ ਲੋਕਾਂ ਦੀ ਪਿੱਠ ਥਾਪੜੀ ਹੈ, ਜਿਸ ਨਾਲ ਪੂਰੀ ਸਿੱਖ ਕੌੰਮ ਦੇ ਹਿਰਦੇ
ਵਲੂੰਧਰੇ ਗਏ ਸਨ। ਉਹਨਾਂ ਕਿਹਾ ਕਿ ਜੇਕਰ ਸਾਡੇ ਦੇਸ਼ ਵਿਚ ਅਦਾਲਤਾਂ ਨਾ ਹੋਣ ਤਾਂ ਲੋਕ
ਦਿੱਲੀ ਦੰਗਿਆਂ ਦੇ ਪੀੜਤਾਂ ਵਾਂਗ ਸਾਰੀ ਉਮਰ ਇਨਸਾਫ ਦੀ ਉਮੀਦ ਵਿਚ ਪ੍ਰਾਣ ਤਿਆਗ
ਦੇਣਗੇ। ਉਹਨਾਂ ਨੇ ਭਾਰਤ ਦੇ ਰਾਸ਼ਟਰਪਤੀ, ਕੇਂਦਰੀ ਕਾਨੂੰਨ ਮੰਤਰੀ, ਮਾਣਯੋਗ ਸੁਪਰੀਮ
ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਪਾਸੋਂ ਪੁਰਜੋਰ ਮੰਗ ਕੀਤੀ ਕਿ ਮਾਣਯੋਗ ਦਿੱਲੀ ਹਾਈ
ਕੋਰਟ ਵੱਲੋਂ ਸੱਜਣ ਕੁਮਾਰ ਸਮੇਤ ਆਦਿ ਦੋਸ਼ੀਆਂ ਨੂੰ ਸੁਣਾਈ ਗਈ ਸਜਾ ਨੂੰ ਮੁੱਖ ਰੱਖਦੇ
ਹੋਏ ਤੁਰੰਤ ਜੇਲ੍ਹ ਭੇਜਿਆ ਜਾਵੇ ਅਤੇ ਬਾਕੀ ਦੋਸ਼ੀਆਂ ਖਿਲਾਫ ਵੀ ਸਖਤ ਕਾਰਵਾਈ ਕਰਨ ਦੇ
ਨਿਰਦੇਸ਼ ਦਿੱਤੇ ਜਾਣ। ਇਸ ਮੌਕੇ ਗੁਰਲਾਲ ਸਿੰਘ ਭਗਵਾਨਪੁਰਾ, ਗੁਰਦਾਸ ਸਿੰਘ ਢੋਲਣ,
ਬਲਜੀਤ ਸਿੰਘ ਖਹਿਰਾ, ਮਨਜੀਤ ਸਿੰਘ ਵਰਨਾਲਾ, ਗੁਰਦੇਵ ਸਿੰਘ ਨਾਰਲੀ, ਸੰਦੀਪ ਸਿੰਘ
ਨਾਰਲੀ, ਗੁਰਵਿੰਦਰ ਸਿੰਘ ਬਹਿੜਵਾਲ, ਬਲਵਿੰਦਰ ਸਿੰਘ ਰਾਜੋਕੇ, ਜਸਵਿੰਦਰ ਸਿੰਘ
ਅਮਰਕੋਟ, ਪ੍ਰੀਤ ਘਰਿਆਲਾ, ਰਾਜਾ ਘੁਰਕਵਿੰਡ ਆਦਿ ਨੇ ਵੀ ਦਿੱਲੀ ਦੰਗਿਆਂ ਦੇ ਦੋਸ਼ੀਆਂ
ਨੂੰ ਸਜਾਵਾਂ ਮਿਲਣ ‘ਤੇ ਸਵਾਗਤ ਕੀਤਾ। ਉਪਰੋਕਤ ਆਪ ਆਗੂਆਂ ਨੇ ਦਿੱਲੀ ਦੰਗਿਆਂ ਦਾ ਕੇਸ
ਲੜਣ ਵਾਲੇ ਐਡਵੋਕੇਟ ਐਚ.ਐਸ. ਫੂੂਲਕਾ ਦਾ ਵੀ ਧੰਨਵਾਦ ਕੀਤਾ।