
ਸਕੂਲ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਦਿੱਤੀ ਜਾਣਕਾਰੀ
Wed 19 Dec, 2018 0
ਭਿੱਖੀਵਿੰਡ 19 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਜਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ
ਦਰਸ਼ਨ ਸਿੰਘ ਮਾਨ ਦੀ ਰਹਿਨਮਾਈ ਤੇ ਐਸ.ਪੀ ਟਰੈਫਿਕ ਮੈਡਮ ਜਸਵੰਤ ਕੌਰ ਦੇ ਦਿਸ਼ਾ-ਨਿਰਦੇਸ਼
ਅਨੁਸਾਰ ਪੁਲਿਸ ਟਰੈਫਿਕ ਐਜੂਕੇਸ਼ਨ ਸੈਲ ਠੱਠੀਆਂ ਮਹੰਤਾਂ ਵੱਲੋਂ ਗੁਰੂ ਨਾਨਕ ਦੇਵ
ਡੀ.ਏ.ਵੀ ਪਬਲਿਕ ਸਕੂਲ, ਭਿੱਖੀਵਿੰਡ ਵਿਖੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ
ਟਰੈਫਿਕ ਪੁਲਿਸ ਦੇ ਏ.ਐਸ.ਆਈ ਮੰਗਲ ਸਿੰਘ ਵੱਲੋਂ ਸਕੂਲ ਵਿਦਿਆਰਥੀਆਂ, ਬੱਸ ਡਰਾਈਵਰਾਂ
ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ। ਉਹਨਾਂ ਨੇ ਟਰੈਫਿਕ ਨਿਯਮਾਂ ਦੀ
ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ
ਅਸੀਂ ਕਿਸ ਤਰ੍ਹਾਂ ਸੜਕੀ ਹਾਦਸ਼ਿਆਂ ਤੋਂ ਬਚ ਸਕਦੇ ਹਾਂ। ਉਹਨਾਂ ਕਿਹਾ ਕਿ ਦੇਸ਼ ਵਿਚ
ਜਿਆਦਾਤਰ ਸੜਕੀ ਹਾਦਸ਼ੇ ਸਕੂਲ, ਕਾਲਜਾਂ ਦੇ ਵਿਦਿਆਰਥੀਆਂ ਦੇ ਹੰੁਦੇ ਹਨ, ਕਿਉਂਕਿ ਉਹ
ਨਿਯਮਾਂ ਦੀ ਪਾਲਣਾ ਨਹੀ ਕਰਦੇ। ਇਸ ਸਮੇਂ ਸਕੂਲ ਬੱਸ ਡਰਾਈਵਰਾਂ ਨੂੰ ਹਦਾਇਤ ਕੀਤੀ ਕਿ
ਉਹ ਟਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਇਸ ਮੌਕੇ ਸਕੂਲ ਦੇ ਟੀਚਰਜ
ਇੰਚਾਰਜ ਮਨੋਜ ਸ਼ਰਮਾ ਵੀ ਹਾਜਰ ਸਨ।
Comments (0)
Facebook Comments (0)