ਪਿਆਰ ਦੀ ਨੋਕ-ਝੋਕ ਨੂੰ ਦਰਸਾਉਂਦਾ ਹੈ ਗੁਰਨਾਮ ਭੁੱਲਰ ਤੇ ਸ਼ਿਪਰਾ ਗੋਇਲ ਦਾ ਡਿਊਟ ਗੀਤ 'ਖਰਚੇ' (ਵੀਡੀਓ )
Fri 28 Jun, 2019 0ਜਲੰਧਰ (ਬਿਊਰੋ) - ਸੰਗੀਤ ਜਗਤ ਦੇ ਡਾਇਮੰਡ ਸਟਾਰ ਗੁਰਨਾਮ ਭੁੱਲਰ ਤੇ ਸੁਰੀਲੀ ਆਵਾਜ਼ ਦੀ ਮੱਲਿਕਾ ਸ਼ਿਪਰਾ ਗੋਇਲ ਦਾ ਨਵਾਂ ਗੀਤ 'ਖਰਚੇ' ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਡਿਊਟ ਗੀਤ ਨੂੰ ਦਲਬੀਰ ਭੁੱਲਰ ਨੇ ਲਿਖਿਆ ਹੈ ਅਤੇ ਮਿਊਜ਼ਿਕ ਇਮਪਾਈਰ ਨੇ ਤਿਆਰ ਕੀਤਾ ਹੈ। ਜੱਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ। ਭੰਗੜਾ ਸਟਾਈਲ ਦੇ ਇਸ ਗੀਤ ਦੀ ਵੀਡੀਓ ਟਰੂ ਰੂਟਸ ਵਲੋਂ ਤਿਆਰ ਕੀਤੀ ਗਈ ਹੈ। ਗੁਰਨਾਮ ਭੁੱਲਰ ਤੇ ਸ਼ਿਪਰਾ ਗੋਇਲ ਦੇ 'ਖਰਚੇ' ਗੀਤ 'ਚ ਪਤੀ-ਪਤਨੀ ਦੀ ਪਿਆਰੀ ਨੋਕ-ਝੋਕ ਨੂੰ ਦਿਖਾਇਆ ਗਿਆ ਹੈ।
ਦੱਸਣਯੋਗ ਹੈ ਕਿ ਸ਼ਿਪਰਾ ਗੋਇਲ ਨੇ ਗੁਰਨਾਮ ਭੁੱਲਰ ਨਾਲ ਪਹਿਲੀ ਵਾਰ ਡਿਊਟ ਗੀਤ ਗਾਇਆ ਹੈ। ਹਾਲਾਂਕਿ ਇਸ ਤੋਂ ਪਹਿਲਾ ਸ਼ਿਪਰਾ ਗੋਇਲ ਬੱਬੂ ਮਾਨ, ਅਮਰਿੰਦਰ ਗਿੱਲ, ਰਵਿੰਦਰ ਗਰੇਵਾਲ, ਕੁਲਵਿੰਦਰ ਬਿੱਲਾ ਤੇ ਪ੍ਰਭ ਗਿੱਲ ਵਰਗੇ ਨਾਮੀ ਗਾਇਕਾਂ ਨਾਲ ਡਿਊਟ ਗੀਤ ਗਾ ਚੁੱਕੀ ਹੈ। ਗੁਰਨਾਮ ਭੁੱਲਰ ਤੇ ਸ਼ਿਪਰਾ ਗੋਇਲ ਦੇ ਗੀਤ 'ਖਰਚੇ' ਨੂੰ ਯੂਟਿਊਬ ਅਤੇ ਵੱਖ-ਵੱਖ ਚੈਨਲਾਂ 'ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗੁਰਨਾਮ ਭੁੱਲਰ ਦੀ ਗੱਲ ਕਰੀਏ ਤਾਂ ਉਹ ਵੀ ਮੌਜੂਦਾ ਸਮੇਂ ਦੇ ਮਸ਼ਹੂਰ ਤੇ ਮਸ਼ਰੂਫ ਗਾਇਕ ਅਤੇ ਅਦਾਕਾਰ ਹਨ। ਗਾਇਕੀ ਦੇ ਨਾਲ-ਨਾਲ ਉਹ ਫਿਲਮਾਂ 'ਚ ਵੀ ਸਰਗਰਮ ਹੈ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਗੁੱਡੀਆਂ ਪਟੋਲੇ' ਰਿਲੀਜ਼ ਹੋਈ ਸੀ, ਜਿਸ 'ਚ ਉਨ੍ਹਾਂ ਨਾਲ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਇਸ ਫਿਲਮ ਨੂੰ ਬਾਕਸ ਆਫਿਸਤੇ ਚੰਗਾ ਹੁੰਗਾਰਾ ਮਿਲਿਆ ਸੀ।
Comments (0)
Facebook Comments (0)