
ਜਨਮਦਿਨ ਮੌਕੇ ਦੇਖੋ ਸ਼ਰਮਿਲਾ ਦੀਆਂ ਖੂਬਸੂਰਤ ਤਸਵੀਰਾਂ
Sun 8 Dec, 2019 0
ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼ਰਮਿਲਾ ਟੈਗੋਰ ਅੱਜ ਆਪਣਾ 75ਵਾਂ ਜਨਮਦਿਨ ਮਨਾ ਰਹੀ ਹੈ। ਸ਼ਰਮਿਲਾ ਟੈਗੋਰ ਦਾ ਜਨਮ 8 ਦਸਬੰਰ 1944 ਨੂੰ ਹੈਦਰਾਬਾਦ 'ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1959 'ਚ ਬੰਗਾਲੀ ਫਿਲਮ 'ਅਪੂਰ ਸੰਸਾਰ' ਨਾਲ ਕੀਤੀ ਸੀ। ਸਾਲ 1964 'ਚ ਫਿਲਮ 'ਕਸ਼ਮੀਰ ਦੀ ਕਲੀ' ਨਾਲ ਉਨ੍ਹਾਂ ਨੇ ਬਾਲੀਵੁੱਡ ਦੁਨੀਆ ਦੀ ਸ਼ੁਰੂਆਤ ਕੀਤੀ ਸੀ।
ਸਾਲ 1967 'ਚ ਰਿਲੀਜ਼ ਹੋਈ ਫਿਲਮ 'ਐੱਨ ਇਵਨਿੰਗ ਇਨ ਪੈਰਿਸ' 'ਚ ਉਹ ਬਿਕਨੀ 'ਚ ਨਜ਼ਰ ਆਈ ਸੀ। ਸ਼ਰਮਿਲਾ ਆਪਣੇ ਦੌਰ ਦੀ ਪਹਿਲੀ ਅਜਿਹੀ ਅਭਿਨੇਤਰੀ ਰਹੀ ਹੈ, ਜਿਸ ਨੇ ਫਿਲਮ 'ਚ ਬਿਕਨੀ ਪਹਿਨੀ ਸੀ। ਇਨ੍ਹਾਂ ਹੀ ਨਹੀਂ ਸਾਲ 1968 'ਚ 'ਫਿਲਮਫੇਅਰ' ਮੈਗਜ਼ੀਨ ਦੇ ਕਵਰ ਲਈ ਬਿਕਨੀ ਪੋਜ ਦੇ ਕੇ ਸ਼ਰਮਿਲਾ ਨੇ ਕਾਫੀ ਸੁਰਖੀਆਂ ਬਟੌਰੀਆਂ ਸੀ।
ਉਨ੍ਹਾਂ ਨੇ ਆਪਣੇ ਕੈਰੀਅਰ 'ਚ ਕਈ ਸੁਪਰਹਿੱਟ 'ਆਰਾਧਨ', 'ਸਫਰ', 'ਦਾਗ', 'ਮੌਸਮ', 'ਅਮਰ ਪ੍ਰੇਮ', 'ਵਕਤ', 'ਆਗਲੇ ਲੱਗ ਜਾ' ਅਤੇ 'ਚੁਪਕੇ-ਚੁਪਕੇ' ਆਦਿ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਇੰਡੀਅਨ ਕ੍ਰਿਕੇਟਰ ਨਵਾਬ ਮਨਸੂਰ ਅਲੀ ਖਾਨ ਪਟੌਦੀ ਨਾਲ 1969 'ਚ ਵਿਆਹ ਕਰਵਾ ਲਿਆ ਸੀ। ਪਟੌਰੀ ਨਾਲ ਵਿਆਹ ਕਰਨ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ।
Comments (0)
Facebook Comments (0)