ਪ੍ਰਿੰਸੀਪਲ ਡਾ: ਕੁਲਵਿੰਦਰ ਸਿੰਘ ` ਸਟਾਰ ਆਫ ਏਸ਼ੀਆ ਐਜੂਕੇਸ਼ਨ ਏਕਸੀਲੈਂਸ ਪੁਰਸਕਾਰ` ਨਾਲ ਸਨਮਾਨਿਤ
Sat 7 Dec, 2019 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 7 ਦਸੰਬਰ 2019
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ,ਚੋਹਲ ਸਾਹਿਬ ਦੇ ਪ੍ਰਿੰਸੀਪਲ ਡਾ: ਕੁਲਵਿੰਦਰ ਸਿੰਘ ਨੂੰ ਇੰਟਰਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਮੈਨੇਜਮੈਂਟ ਨਵੀਂ ਦਿੱਲੀ ਵੱਲੋਂ ਸਟਾਰ ਆਫ ਏਸ਼ੀਆ ਐਜੂਕੇਸ਼ਨ ਏਕਸੀਲੈਂਸ ਪੁਰਸਕਾਰ ਦਿੱਤਾ ਗਿਆ।
ਇਹ ਪੁਰਸਕਾਰ ਵੱਖ-ਵੱਖ ਵੰਨਗੀਆਂ ਵਿੱਚ ਵਧੀਆ ਸੇਵਾਵਾ ਨਿਭਾਉਣ ਵਾਲੇ ਚੋਣਵੇਂ ਵਿਆਕਤੀਆਂ ਨੂੰ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਡਾ: ਕੁਲਵਿੰਦਰ ਸਿੰਘ ਜ਼ੋ ਕਿ ਇਲਾਕੇ ਵਿੱਚ ਸਾਲ 2010 ਤੋਂ ਬਤੋਰ ਪ੍ਰਿੰਸੀਪਲ ਸੇਵਾਵਾਂ ਦੇ ਕੇ ਇੱਕ ਵੱਖਰੀ ਪਛਾਣ ਸਥਾਪਿਤ ਕਰ ਚੁੱਕੇ ਹਨ,ਨੂੰ ਇਹ ਪੁਰਸਕਾਰ ਪੇਂਡੂ ਖੇਤਰ ਵਿੱਚ ਵਿੱਦਿਆਰਥੀਆਂ ਨੂੰ ਉੱਚ ਪਾਏ ਦੀ ਵਿੱਦਿਆ ਮੁਹਈਆ ਕਰਵਾਉਣ ਲਈ ਨਿਭਾਈ ਜਾਂਦੀ ਅਗਵਾਈ ਲਈ ਮਿਲਿਆ ਹੈ।ਡਾ: ਕੁਲਵਿੰਦਰ ਸਿੰਘ ਨੇ ਗਲਬਾਤ ਕਰਦਿਆਂ ਦੱਸਿਆ ਕਿ ਮਾਨਯੋਗ ਭਾਈ ਗੋਬਿੰਦ ਸਿੰਘ ਜੀ ਲੋਂਗੋਵਾਲ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਦਿਆ ਦੇ ਪਸਾਰ ਪ੍ਰਤੀ ਚੇਤੰਨਤਾ ਅਤੇ ਲਗਨ ਸਦਕਾ ਹੀ ਪੇਂਡੂ ਖੇਤਰ ਦਾ ਇਹ ਕਾਲਜ ਮਾਣਮੱਤੀਆਂ ਪ੍ਰਾਪਤੀਆਂ ਕਰ ਕੇ ਇਲਾਕੇ ਵਿੱਚ ਮੋਹਰੀ ਸੰਸਥਾ ਬਣਦਾ ਜਾ ਰਿਹਾ ਹੈ।ਇਸ ਮੋਕੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਿੰਸੀਪਲ ਡਾ: ਕੁਲਵਿੰਰਦ ਸਿੰਘ ਦੀ ਸ਼ਲਾਘਾ ਕੀਤੀ ਅਤੇ ਵਧਾਈ ਪੇਸ਼ ਕੀਤੀ।ਡਾ: ਰੂਪ ਸਿੰਘ ਮੁੱਖ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਧਾਈ ਪੇਸ਼ ਕਰਦਿਆਂ ਕਿਹਾ ਕਿ ਇਹ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਸਥਾਵਾਂ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ।ਪੁਰਸਕਾਰ ਪ੍ਰਾਪਤ ਕਰਨ ਉਪਰੰਤ ਅੱਜ ਕਾਲਜ ਪੁੱਜਣ ਤ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੱਲੋਂ ਪ੍ਰਿੰਸੀਪਲ ਸਾਹਿਬ ਦਾ ਭਰਵਾਂ ਸਵਾਗਤ ਕੀਤਾ।
Comments (0)
Facebook Comments (0)