ਖਜਾਨ ਸਿੰਘ ਚੰਬਾ ਨੂੰ ਹਲਕਾ ਯੂਥ ਪ੍ਰਧਾਨ ਬਨਾਉਣ ਤੇ ਹਲਕਾ ਵਿਧਾਇਕ ਦਾ ਕੀਤਾ ਧੰਨਵਾਦ।

ਖਜਾਨ ਸਿੰਘ ਚੰਬਾ ਨੂੰ ਹਲਕਾ ਯੂਥ ਪ੍ਰਧਾਨ ਬਨਾਉਣ ਤੇ ਹਲਕਾ ਵਿਧਾਇਕ ਦਾ ਕੀਤਾ ਧੰਨਵਾਦ।

ਹਲਕਾ ਵਿਧਾਇਕ ਵੱਲੋਂ ਸੌਂਪੀ ਜੁੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ : ਖਜਾਨ ਚੰਬਾ
 

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ

ਚੋਹਲਾ ਸਾਹਿਬ 7 ਦਸੰਬਰ 2019 


ਇਥੋਂ ਨਜ਼ਦੀਕ ਪਿੰਡ ਚੰਬਾ ਕਲ੍ਹਾਂ ਵਿਖੇ ਅੱਜ ਹਲਕਾ ਯੂਥ ਪ੍ਰਧਾਨ ਖਜਾਨ ਸਿੰਘ ਚੰਬਾ ਕਲਾਂ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ।ਇਸ ਸਮੇਂ ਬੋਲਦਿਆਂ ਖਜਾਨ ਸਿੰਘ ਚੰਬਾ ਨੇ ਕਿਹਾ ਕਿ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਉਨਾਂ ਨੂੰ ਹਲਕਾ ਯੂਥ ਪ੍ਰਧਾਨ ਚੁਣ ਲਿਆ ਗਿਆ ਹੈ ਜਿਸ ਕਾਰਨ ਉਹ ਕਾਂਗਰਸ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।ਖਜਾਨ ਸਿੰਘ ਚੰਬਾ ਨੇ ਕਿਹਾ ਕਿ ਉਸਨੂੰ ਜ਼ੋ ਹਲਕਾ ਖਡੂਰ ਸਾਹਿਬ ਦੇ ਯੂਥ ਪ੍ਰਧਾਨ ਦੀ ਜੰੁਮੇਵਾਰੀ ਸੋਂਪੀ ਗਈ ਹੈ ਉਹ ਇਹ ਜੁੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵੇਗਾ।ਖਜਾਨ ਸਿੰਘ ਚੰਬਾ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਹਮੇਸ਼ਾ ਸੱਚ ਤੇ ਪਹਿਰਾ ਦਿੰਦੇ ਹਨ ਅਤੇ ਹਲਕਾ ਖਡੂਰ ਸਾਹਿਬ ਦਾ ਵਿਕਾਸ ਉਨਾਂ ਦੀ ਯੋਗ ਰਹਿਨੁਮਾਈ ਹੇਠ ਕੀਤਾ ਜਾ ਰਿਹਾ ਹੈ।ਖਜਾਨ ਸਿੰਘ ਚੰਬਾ ਨੇ ਅੱਗੇ ਬੋਲਦਿਆਂ ਕਿਹਾ ਕਿ ਉਹ ਹਮੇਸ਼ਾਂ ਹਲਕਾ ਵਿਧਾਇਕ ਦੇ ਰਿਣੀ ਰਹਿਣਗੇ ਅਤੇ ਹਲਕੇ ਅੰਦਰ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਸੋਂਪੀ ਜੁੰਮੇਵਾਰੀ ਤੋਂ ਕਦੇ ਵੀ ਨਹੀਂ ਭੱਜਣਗੇ ਅਤੇ ਲੋਕਾਂ ਦਾ ਸਾਥ ਦੇਣਗੇ।