ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ 25ਵਾਂ ਜਥਾ ਸਿੰਘੂ ਬਾਰਡਰ ਲਈ ਰਵਾਨਾ।

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ 25ਵਾਂ ਜਥਾ ਸਿੰਘੂ ਬਾਰਡਰ ਲਈ ਰਵਾਨਾ।

ਚੋਹਲਾ ਸਾਹਿਬ 16 ਮਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕੀ ਪਿੰਡ ਚੰਬਾ ਕਲਾਂ ਵਿਖੇ ਸਥਿਤ ਗੁਰਦੁਆਰਾ ਬਾਬਾ ਹਰਨਾਮ ਸਿੰਘ ਜੀ ਦੇ ਸਥਾਨਾਂ ਤੋਂ ਕਿਸਾਨ ਸਘੰਰਸ਼ ਕਮੇਟੀ ਪੰਜਾਬ ਕੋਟ ਬੁੱਖਾ ਦਾ 25ਵਾਂ ਜਥਾ ਰਵਾਨਾ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪ੍ਰਗਟ ਸਿੰਘ ਚੰਬਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਹਿੱਤ ਸਮੂਹ ਭਾਰਤ ਦੇ ਕਿਸਾਨਾਂ ਅਤੇ ਮਜਦੂਰਾਂ ਦੇ ਨਾਲ ਨਾਲ ਹੋਰਾਂ ਵਰਗਾਂ ਵੱਲੋਂ ਵੀ ਦਿੱਲੀ ਦੇ ਸਿੱਘੂ ਬਾਰਡਰ ਤੇ ਸ਼ਾਂਤਮਈ ਧਰਨਾ ਲਗਾਇਆ ਹੋਇਆ ਹੈ।ਉਹਨਾਂ ਕਿਹਾ ਕਿ ਅੱਜ ਸਥਾਨਕ ਗੁਰਦੁਆਰਾ ਸਾਹਿਬ ਤੋਂ ਪਾਲ ਸਿੰਘ ਅਤੇ ਬਿੱਕਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਦਿੱਲੀ ਦੇ ਸਿੱਘੂ ਬਾਰਡਰ ਤੇ ਧਰਨੇ ਵਿੱਚ ਹਿੱਸਾ ਪਾਉਣ ਲਈ 25ਵਾਂ ਜਥਾ ਰਵਾਨਾ ਕੀਤਾ ਜਾ ਚੁੱਕਾ ਹੈ।ਉਹਨਾਂ ਕਿਹਾ ਕਿ ਇਸ ਜਥੇ ਵਿੱਚ ਵਿਸ਼ੇਸ਼ ਤੌਰ ਤੇ ਮਿੱਤ ਸਿੰਘ,ਬਲਵਿਦੰਰ ਸਿੰਘ,ਕੁਲਵਿਦਰ ਸਿੰਘ,ਮੇਜਰ ਸਿੰਘ,ਲਾਭ ਸਿੰਘ,ਗੁਰਦੇਵ ਸਿੰਘ ਆਦਿ ਨੇ ਹਿੱਸਾ ਲਿਆ।ਇਸ ਸਮੇਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾਂ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਚੰਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਲਗਪਗ 170 ਤੋਂ ਸਮੂਹ ਭਾਰਤ ਦੇ ਕਿਸਾਨਾਂ ਅਤੇ ਮਜਦੂਰਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਾਂਤਮਈ ਧਰਨਾ ਲਗਾਇਆ ਹੋਇਆ ਹੈ ਜਿੰਨਾਂ ਦੀ ਇਕੋ ਇੱਕ ਮੰਗ ਕਾਲੇ ਕਾਨੂੰਨ ਰੱਦ ਕਰੋ ਹੈ ਪਰ ਕੇਂਦਰ ਸਰਕਾਰ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਹਨ ਅਤੇ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ।ਉਹਨਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਨੂੰ ਅਣਗੌਲਿਆਂ ਕਰਕੇ ਉਹਨਾਂ ਤੇ ਡੰਡੇ ਵਰਾਏ ਜਾ ਰਹੇ ਹਨ ਪਰ ਕਿਸਾਨ ਗਰਮੀਂ,ਸਰਦੀ ਅਤੇ ਬਾਰਿਸ਼ ਦੀ ਪਰਵਾਹ ਕੀਤੇ ਬਿਨਾਂ ਧਰਨੇ ਤੇ ਬੈਠੇ ਹਨ।ਉਹਨਾਂ ਕਿਹਾ ਕਿ ਜਿੰਨਾ ਸਮਾਂ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨਾਂ ਸਮਾਂ ਕਿਸਾਨ ਸੰਘਸ਼ ਜਾਰੀ ਰਹੇਗਾ।ਇਸ ਸਮੇਂ ਸੁਖਜਿੰਦਰ ਸਿੰਘ ਰਾਜੂ,ਗੁਰਨਾਮ ਸਿੰਘ ਚੰਬਾ,ਸੁਖਪਾਲ ਸਿੰਘ,ਗੁਰਚੇਤਨ ਸਿੰਘ,ਹਜਾਰਾ ਸਿੰਘ,ਲਖਬੀਰ ਸਿੰਘ,ਜਗਤਾਰ ਸਿੰਘ,ਬਲਜੀਤ ਸਿੰਘ,ਸੁਖਚੈਨ ਸਿੰਘ ਅਦਿ ਹਾਾਜ਼ਰ ਸਨ।