
ਵਿਆਹ ਦੀ ਪਾਰਟੀ ਲਈ ਬਣੋ ਖੂਬਸੂਰਤ
Wed 12 Dec, 2018 0
1 ਅੰਡਾ ਜਾਂ 1 ਛੋਟਾ ਚੱਮਚ ਬਦਾਮ ਤੇਲ ਵਿਚ 1 ਚੱਮਚ ਸਿਰਕਾ ਮਿਲਾਓ। ਇਸ ਨਾਲ ਵਾਲਾਂ ਦੀ ਮਾਲਿਸ਼ ਕਰੋ। ਫਿਰ ਵਾਲਾਂ ਵਿਚ ਗਰਮ ਤੌਲਿਆ ਲਪੇਟ ਲਵੋ। 1 ਘੰਟੇ ਬਾਅਦ ਵਾਲਾਂ ਨੂੰ ਧੋ ਲਵੋ। ਇਸ ਨਾਲ ਵਾਲ ਮੁਲਾਇਮ ਅਤੇ ਚਮਕਦਾਰ ਹੁੰਦੇ ਹਨ। ਰੁੱਖੇ ਅਤੇ ਘੁੰਗਰਾਲੇ ਵਾਲਾਂ ਨੂੰ ਨਰਮ ਕਰਨ ਲਈ ਕਰੀਮ ਯੁਕਤ ਹੇਅਰ ਕੰਡੀਸ਼ਨਰ ਵਿਚ ਕੁੱਝ ਪਾਣੀ ਮਿਲਾਓ ਅਤੇ ਸਪ੍ਰੇ ਬੋਤਲ ਵਿਚ ਭਰ ਕੇ ਰੱਖ ਲਵੋ। ਵਾਲਾਂ ਵਿਚ ਇਸ ਘੋਲ ਨੂੰ ਲਗਾਓ। ਉਸ ਤੋਂ ਬਾਅਦ ਕੰਘੀ ਕਰੋ ਤਾਕਿ ਇਹ ਪੂਰੇ ਵਾਲਾਂ ਵਿਚ ਲੱਗ ਜਾਵੇ।
ਫਾਉਂਡੇਸ਼ਨ : ਤਿਓਹਾਰਾਂ ਦੇ ਸਮੇਂ ਚਮਕਦਾਰ ਰੋਸ਼ਨੀ ਹੁੰਦੀ ਹੈ। ਰਾਤ ਦੇ ਸਮੇਂ ਤੁਹਾਡੇ ਮੇਕਅਪ ਲਈ ਤੁਹਾਨੂੰ ਚਮਕੀਲੇ ਰੰਗਾਂ ਦੀ ਜ਼ਰੂਰਤ ਹੁੰਦੀ ਹੈ, ਨਹੀਂ ਤਾਂ ਤੁਹਾਡਾ ਚਿਹਰਾ ਪੀਲਾ ਲੱਗੇਗਾ। ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਵੇਂ ਅਤੇ ਮੌਇਸ਼ਚਰਾਈਜ਼ਰ ਲਗਾਓ। ਤੇਲ ਯੁਕਤ ਚਮੜੀ ਲਈ ਰੂਈ ਨਾਲ ਐਸਟ੍ਰਿਜੈਂਟ ਲੋਸ਼ਨ ਲਗਾਓ। ਕੁੱਝ ਮਿੰਟ ਰੁਕੋ।
Blush
ਬਲਸ਼ਰ : ਗੱਲਾਂ ਉਤੇ ਬਲਸ਼ਰ ਲਗਾਓ। ਬਾਹਰ ਦੇ ਵੱਲ ਜਾਂਦੇ ਹੋਏ ਗੱਲਾਂ ਉਤੇ ਲਗਾਓ। ਉਸ ਤੋਂ ਬਾਅਦ ਗੱਲਾਂ ਉਤੇ ਹਲਕਾ ਰੰਗੀਨ ਹਾਈਲਾਈਟਰ ਲਗਾਓ। ਚੰਗੀ ਤਰ੍ਹਾਂ ਨਾਲ ਮਿਲਾਓ। ਰਾਤ ਲਈ ਬਲਸ਼ਰ ਦੇ ਰੰਗ ਨੂੰ ਬੁੱਲ੍ਹਾਂ ਦੇ ਰੰਗ ਨਾਲ ਮਿਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਪਰ ਸਮਾਨ ਕਲਰ ਟੋਨ ਹੋਣੀ ਚਾਹੀਦੀ ਹੈ।
lipstick
ਬੁੱਲ੍ਹਾਂ ਲਈ : ਬੁੱਲ੍ਹਾਂ ਲਈ ਲਿਪ ਗਲੌਸ ਫ਼ੈਸ਼ਨ ਵਿਚ ਹੈ। ਅਪਣੀ ਲਿਪਸਟਿਕ ਦੇ ਰੰਗ ਦਾ ਲਿਪ ਲਾਈਨਰ ਲਗਾਓ। ਲਿਪਸਟਿਕ ਲਗਾਉਣ ਤੋਂ ਬਾਅਦ ਲਿਪ ਗਲੌਸ ਲਗਾਓ। ਅਪਣੀ ਪਸੰਦ ਮੁਤਾਬਕ ਰੰਗ ਲਈ 2 ਲਿਪਸਟਿਕ ਨੂੰ ਮਿਲਾ ਕੇ ਲਗਾਇਆ ਜਾ ਸਕਦਾ ਹੈ।
Fashion Fringe
ਫ਼ੈਸ਼ਨ 'ਚ ਫਰਿੰਜ : ਸਾਈਡ ਸਟੈਪ ਫਰਿੰਜ ਪ੍ਰਚਲਨ ਵਿਚ ਹੈ। ਤੁਸੀਂ ਵਿਚੋਂ ਵਿਚੋਂ ਵੀ ਫਰਿੰਜ ਕਰ ਸਕਦੇ ਹੋ। ਓਵਲ ਅਤੇ ਲੰਮੇ ਅਕਾਰ ਵਾਲੇ ਚਿਹਰੇ ਉਤੇ ਫਰਿੰਜ ਵਧੀਆ ਲੁੱਕ ਦਿੰਦਾ ਹਨ। ਪਰਤਦਾਰ ਫਰਿੰਜ ਤੋਂ ਲੰਮਾ ਜਾਂ ਗੋਲ ਚਿਹਰਾ ਪਤਲਾ ਦਿਖਾਈ ਦਿੰਦਾ ਹੈ। ਛੋਟੇ ਚਿਹਰੇ ਉਤੇ ਛੋਟੀ ਫਰਿੰਜ ਚੰਗੀ ਲਗਦੀ ਹੈ। ਇਕ ਸਿਖਰ ਅਤੇ ਸਾਈਡ ਬਰੈਡਸ ਵੀ ਫ਼ੈਸ਼ਨ ਵਿਚ ਹਨ।
Comments (0)
Facebook Comments (0)