ਉਘੇ ਸਾਹਿਤਕਾਰ ਡਾ: ਐਸ ਤਰਸੇਮ ਦੇ ਦਿਹਾਂਤ ਤੇ ਸ਼ੋਕ ਦਾ ਪ੍ਗਟਾਵਾ
Sun 24 Feb, 2019 0ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਬਠਿੰਡਾ ਨੇ ਉਘੇ ਸਾਹਿਤਕਾਰ ਡਾ: ਅੈਸ ਤਰਸੇਮ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪ੍ਰੈੱਸ ਨੋਟ ਜਾਰੀ ਕਰਦਿਆਂ ਡਾ:ਅਜੀਤਪਾਲ ਸਿੰਘ ਤੇ ਪ੍ਰਿੰਸੀਪਲ ਬੱਗਾ ਸਿੰਘ ਨੇ ਕਿਹਾ ਕਿ ਪੰਜਾਬੀ ਦੇ ਇਸ ਪ੍ਰਸਿੱਧ ਲੇਖਕ ਤੇ ਉਸਤਾਦ ਗਜ਼ਲਗੋ ਦੇ ਸਦੀਵੀ ਵਿਛੋੜੇ ਨਾਲ ਸਾਹਿਤ ਜਗਤ ਨੂੰ ਹੀ ਨਹੀਂ ਬਲਕਿ ਅਗਾਂਹਵਧੂ ਵਿਚਾਰਧਾਰਾ ਦੇ ਖੇਤਰ ਨੂੰ ਵੀ ਵੱਡਾ ਘਾਟਾ ਪਿਅਾ ਹੈ।ਡਾ ਅੈਸ ਤਰਸੇਮ ਨੇ ਐਮ ਏ ਪੰਜਾਬੀ ਹਿੰਦੀ ਅਤੇ ਉਰਦੂ ਸਾਰੀਆਂ ਹੀ ਪਹਿਲੇ ਦਰਜੇ ਵਿੱਚ ਪਾਸ ਕੀਤੀਆਂ ਸਨ। ਨੇਤਰਹੀਣ ਹੋਣ ਦੇ ਬਾਵਜੂਦ ਉਨ੍ਹਾਂ ਚੌਵੀ ਮੌਲਿਕ ਤੇ ਏਨੀਅਾ ਹੀ ਸੰਪਾਦਿਤ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ।ਇਹਨਾ ਦੀਆਂ "ਪੰਜਾਬੀ ਗਜ਼ਲ ਸਾਸ਼ਤਰ" ਤੇ "ਗਜ਼ਲ ਅਰੁੂਜ਼ ਤੇ ਪਿੰਗਲ" ਦੋ ਵੱਡ-ਅਕਾਰੀ ਪੁਸਤਕਾਂ ਹਨ, ਜਿਨ੍ਹਾਂ ਤੋਂ ਪੰਜਾਬੀ ਗਜ਼ਲਗੋ ਸੇਧ ਲੈਂਦੇ ਹਨ।ਉਹਨਾਂ ਦੇ ਗਜ਼ਲ ਸੰਗ੍ਰਿਹ "ਕਿਰਮਚੀ ਹਰਫ ਕਾਲੇ ਹਾਸ਼ੀਏ",ਢਾਈ ਅੱਖਰ,ਹਰਫ ਹਰਫ ਰੁਸ਼ਨਾਇ ਅਤੇ "ਪਰਵਾਜ਼ ਦਰ ਪ੍ਰਵਾਜ਼" ਵਿੱਚ ਦੋ ਸੌ ਤੋਂ ਵੱਧ ਗਜ਼ਲਾਂ ਸ਼ਾਮਲ ਹਨ।
ਡਾ:ਅਜੀਤਪਾਲ ਸਿੰਘ
9815629301
Comments (0)
Facebook Comments (0)