
ਝੰਜੋੜਿਆ ਮਨੁੱਖ----------ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ
Fri 10 May, 2019 0
ਝੰਜੋੜਿਆ ਮਨੁੱਖ----------ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ
ਕੋਈ ਵਕਤ ਸੀ ਵਿਸ਼ਵੀਕਰਨ ਦੀ ਗੱਲ ਜ਼ੋਰਾਂ ਤੇ ਸੀ,ਮੈਂ ਸਰਮਾਏਦਾਰੀ ਵੱਲੋਂ ਕੀਤੇ ਜਾਂਦੇ ਸ਼ੋਸ਼ਣ ਤੇ ਵਿਚਾਰ ਕਰ ਰਿਹਾ ਸੀ,ਮਨੁੱਖੀ ਅਧਿਕਾਰਾਂ ਨੂੰ ਲਿਖਣ ਵਾਲੇ ਤੇ ਲਾਗੂ ਕਰਨ ਵਾਲੇ,ਇਕ ਹੀ ਤਰ੍ਹਾਂ ਦੇ ਕਿਰਦਾਰ ਵੇਖਕੇ ਸ਼ੋਸ਼ਣ ਦੀ ਪ੍ਰੀਭਾਸ਼ਾ ਸਪੱਸ਼ਟ ਹੋ ਰਹੀ ਸੀ,ਸਾਜਿਸ਼ ਦੀ ਬਦਬੂ ਕਾਰੋਬਾਰਾਂ ਵਿੱਚੋਂ ਨਜ਼ਰ ਆਉਂਦੀ ਏ,ਮਿਹਨਤ ਲਈ ਤਰਸਦੇ ਨੌਜਵਾਨ ਸੰਵਿਧਾਨ ਵਲ ਝਾਕਦੇ ਨੇ,ਸਰਕਾਰੀ ਨੀਤੀਆਂ ਦੇ ਵਿਪਰੀਤ ਵਿਕਦੇ ਵੋਟ ਰੁਜ਼ਗਾਰ ਤੇ ਡਿਗਰੀਆਂ,ਸੰਵਿਧਾਨਕ ਸੰਸਥਾਵਾਂ ਅਧਿਕਾਰ ਵਫਾਦਾਰੀਆਂ ਤੇ ਔਹਦੇਦਾਰੀਆਂ,ਝੰਜੋੜਿਆ ਮਨੁੱਖ ਐਟਮ ਬੰਬਾਂ ਦੇ ਸਾਏ ਹੇਠ ਸੁਰੱਖਿਅਤ ਸਮਝਦੇ ਏ,ਨਿੱਤਾ ਪ੍ਰਤੀ ਦੀਆਂ ਲੋੜਾਂ ਲਈ ਤਰਸਦੇ ਇਨਸਾਨ,ਐਸ਼ ਕਰਦੇ ਫਲਸਫੇ ਸਿਧਾਂਤ ਮਰਿਆਦਾ ਤੇ ਪੱਥਰ ਦੇ ਭਗਵਾਨ,ਮਨੁੱਖੀ ਕਿਰਦਾਰ ਤੇ ਨਹੀਂ ਸੁਦਾਗਰਾਂ ਲਈ ਹੋ ਸਕਦਾ ਏ ਵਿਸ਼ਵੀਕਰਨ !
ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ
Comments (0)
Facebook Comments (0)