
‘ਦਬੰਗ ਗਰਲ’ ਯਾਨੀ ਸੋਨਾਕਸ਼ੀ ਸਿਨ੍ਹਾ ਇਨ੍ਹੀਂ ਦਿਨੀਂ ਅਪਣੀਆਂ ਫਿਲਮਾਂ ਨਾਲੋਂ ਜ਼ਿਆਦਾ ਅਪਣੇ 'ਤੇ ਲੱਗੇ 37 ਲੱਖ ਰੁਪਏ ਦੀ ਧੋਖਾਧੜੀ ਦੇ ਇਲਾਜ਼ਮਾਂ ਨੂੰ ਲੈ ਕੇ ਸੁਰਖ਼ੀਆਂ ਵਿਚ
Sun 24 Feb, 2019 0
ਬਾਲੀਵੁੱਡ ਦੀ ‘ਦਬੰਗ ਗਰਲ’ ਯਾਨੀ ਸੋਨਾਕਸ਼ੀ ਸਿਨ੍ਹਾ ਇਨ੍ਹੀਂ ਦਿਨੀਂ ਅਪਣੀਆਂ ਫਿਲਮਾਂ ਨਾਲੋਂ ਜ਼ਿਆਦਾ ਅਪਣੇ 'ਤੇ ਲੱਗੇ 37 ਲੱਖ ਰੁਪਏ ਦੀ ਧੋਖਾਧੜੀ ਦੇ ਇਲਾਜ਼ਮਾਂ ਨੂੰ ਲੈ ਕੇ ਸੁਰਖ਼ੀਆਂ ਵਿਚ ਹੈ। ਦਰਅਸਲ ਇਹ ਮਾਮਲਾ ਪਿਛਲੇ ਸਾਲ ਦਾ ਹੈ। ਦਬੰਗ ਗਰਲ ਐਡਵਾਂਸ ਪੇਮੈਂਟ ਲੈਣ ਦੇ ਬਾਵਜੂਦ ਦਿੱਲੀ ਵਿਚ ਸ਼ੋਅ ਕਰਨ ਨਹੀਂ ਪਹੁੰਚੀ।ਆਯੋਜਕ ਪ੍ਰਮੋਦ ਸ਼ਰਮਾ ਵਲੋਂ ਪੁਲਿਸ ਕੋਲ ਸ਼ਿਕਾਇਤ ਦੇ ਬਾਵਜੂਦ ਸੋਨਾਕਸ਼ੀ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ,ਜਿਸ ਤੋਂ ਦੁਖੀ ਹੋ ਕੇ ਪ੍ਰਮੋਦ ਨੇ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ।
ਮਾਮਲੇ ਦੀ ਜਾਂਚ ਤੋਂ ਬਾਅਦ ਹੁਣ ਅਭਿਨੇਤਰੀ ਸੋਨਾਕਸ਼ੀ ਸਿਨ੍ਹਾ, ਟੈਲੇਂਟ ਫੁਲ ਆਨ ਕੰਪਨੀ ਦੇ ਅਭਿਸ਼ੇਕ ਸਿਨ੍ਹਾ, ਮਾਲਵਿਕਾ ਪੰਜਾਬੀ, ਧੂਮਲ ਠੱਕਰ ਅਤੇ ਐਡਗਰ ਸਕਾਰੀਆ ਨੂੰ ਮੁਲਜ਼ਮ ਬਣਾਇਆ ਗਿਆ ਹੈ।ਪ੍ਰਮੋਦ ਦੇ ਮੁਤਾਬਿਕ ਉਨ੍ਹਾਂ ਨੇ ਦਿੱਲੀ ਵਿਚ ਪਿਛਲੇ ਸਾਲ 30 ਸਤੰਬਰ ਨੂੰ ਦਿੱਲੀ ਵਿਚ ਇੰਡੀਆ ਫੈਸ਼ਨ ਐਂਡ ਬਿਊਟੀ ਐਵਾਰਡ ਪ੍ਰੋਗਰਾਮ ਕਰਵਾਇਆ ਸੀ। ਜਿਸ ਵਿਚ ਐਵਾਰਡ ਵੰਡਣ ਲਈ ਸੋਨਾਕਸ਼ੀ ਨੇ ਆਉਣਾ ਸੀ।
Comments (0)
Facebook Comments (0)