ਦੁਨੀਆ ਵਿਚ ਫਰਜ਼ੀ ਖਬਰਾਂ ਦੇ ਮਾਮਲੇ ਵਿਚ ਭਾਰਤ ਪਹਿਲੇ ਨੰਬਰ ਤੇ
Sun 24 Feb, 2019 0ਆਈਟੀ ਕੰਪਨੀ ਵਿਚ ਸ਼ੁਮਾਰ ਮਾਇਕ੍ਰੋਸਾਫ਼ਟ ਨੇ ਇੱਕ ਸਰਵੇਖਣ ਵਿਚ ਇਹ ਦਾਅਵਾ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਰਵੇਖਣ ਵਿਚ 22 ਦੇਸ਼ ਸ਼ਾਮਿਲ ਸਨ, ਇਸ ਸਰਵੇਖਣ ਦੇ ਅਨੁਸਾਰ, ਭਾਰਤ ਵਿਚ ਲਗਭਗ 64 ਫ਼ੀਸਦੀ ਇੰਟਰਨੈੱਟ ਯੂਜ਼ਰਸ ਦਾ ਸਾਹਮਣਾ ਫਰਜ਼ੀ ਖਬਰਾਂ ਨਾਲ ਹੁੰਦਾ ਹੈ,ਉੱਥੇ ਹੀ ਸੰਸਾਰਿਕ ਪੱਧਰ ਤੇ 57 ਫ਼ੀਸਦੀ ਇੰਟਰਨੈੱਟ ਯੂਜ਼ਰਸ ਦਾ ਸਾਹਮਣਾ ਫਰਜ਼ੀ ਖਬਰਾਂ ਨਾਲ ਹੁੰਦਾ ਹੈ।
ਮਾਇਕ੍ਰੋਸਾਫ਼ਟ ਵਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਿਕ , ਇੰਟਰਨੈੱਟ ਤੇ ਫਰਜ਼ੀ ਖ਼ਬਰਾਂ ਦਾ ਸ਼ਿਕਾਰ ਹੋਣ ਵਾਲੇ ਯੂਜ਼ਰਸ ਵਿਚ ਵੀ ਭਾਰਤੀ ਸਭ ਤੋਂ ਅੱਗੇ ਹਨ। ਭਾਰਤ ਵਿਚ ਕਰੀਬ 54 ਫ਼ੀਸਦੀ ਲੋਕ ਆਨਲਾਇਨ ਧੌਖਾਧੜੀ ਦਾ ਸ਼ਿਕਾਰ ਹੋਏ ਹਨ, ਜੋ ਸੰਸਾਰਿਕ ਔਸਤ ਤੋਂ ਕਿਤੇ ਜ਼ਿਆਦਾ ਹੈ . ਇਸਦੇ ਨਾਲ ਹੀ ਭਾਰਤ ਵਿਚ ਕਰੀਬ 42 ਫ਼ੀਸਦੀ ਯੂਜ਼ਰਸ ਇੰਟਰਨੈੱਟ ਫਿਸ਼ਿੰਗ ਜਾਂ ਸਪੂਫਿੰਗ ਦੇ ਸ਼ਿਕਾਰ ਹੋਏ ਹਨ।
Online frauds
ਦਿਲਚਸਪ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਆਨਲਾਇਨ ਠੱਗੀ ਵਾਲੇ ਮੈਸੇਜ ਦੋਸਤ ਤੇ ਪਰਿਵਾਰ ਦੇ ਲੋਕਾਂ ਦੁਆਰਾ ਹੀ ਫੈਲਾਏ ਜਾਂਦੇ ਹਨ,ਬੀਤੇ ਸਾਲ ਇਸ ਵਿਚ ਨੌਂ ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਸਰਵੇਖਣ ਵਿਚ ਇਸ ਗੱਲ ਤੇ ਚਿੰਤਾ ਜ਼ਾਹਿਰ ਕੀਤੀ ਗਈ ਹੈ ਕਿ ਆਉਣ ਵਾਲੇ ਕੁੱਝ ਦਿਨਾਂ ‘ਚ ਭਾਰਤ ਵਿਚ ਆਮ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੇ ਵਿਚ ਫਰਜ਼ੀ ਖਬਰਾਂ ਦੇ ਕਾਰਨ ਭਾਰਤੀ ਸਾਮਾਜ ਵਿਚ ਵਿਰੋਧੀ ਅਸਰ ਦਿਖਾਈ ਦੇ ਸਕਦੇ ਹਨ।
Comments (0)
Facebook Comments (0)